15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਨਿਗਮ ਕਮਿਸ਼ਨਰ ਅਮਿਤ ਕੁਮਾਰ ਵਲੋਂ ਨਾਈਟ ਸ਼ੈਲਟਰਾਂ ਦੇ ਪ੍ਰਬੰਧਾਂ ਦਾ ਨਿਰੀਖਣ <br/>

ਅਜੀਤ ਡੈਸਕ 04-12-2025
ਚੰਡੀਗੜ•, 3 ਦਸੰਬਰ (ਸੰਦੀਪ ਕੁਮਾਰ ਮਾਹਨਾ)-ਸਰਦੀਆਂ ਨੂੰ ਧਿਆਨ ਵਿਚ ਰੱਖਦਿਆਂ ਚੰਡੀਗੜ੍ਹ• ਨਗਰ ਨਿਗਮ ਵਲੋਂ ਬੇਘਰ ਅਤੇ ਨਾਜ਼ੁਕ ਵਰਗ ਲਈ ਨਾਈਟ ਸ਼ੈਲਟਰਾਂ ਦੇ ਪ੍ਰਬੰਧ ਕੀਤੇ ਗਏ ਹਨ | ਇਸ ਸੰਬੰਧੀ ਕਮਿਸ਼ਨਰ ਅਮਿਤ ਕੁਮਾਰ ਨੇ ਬੁੱਧਵਾਰ ਸ਼ਾਮ ਅਚਾਨਕ ਸ਼ਹਿਰ ਦੇ ਕਈ ਰੈਣ ਬਸੇਰਿਆਂ ਦਾ ਦੌਰਾ ਕਰਕੇ ਸਹੂਲਤਾਂ ਦੀ ਵੱਖ ਵੱਖ ਪੱਖੋਂ ਸਮੀਖਿਆ ਕੀਤੀ | ਉਨ•ਾਂ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਪੂਰੇ ਸਰਦ ਰੁੱਤ ਦੌਰਾਨ ਮੁਸਤੈਦੀ ਅਤੇ ਤੁਰੰਤ ਸੇਵਾ ਯਕੀਨੀ ਬਣਾਈ ਜਾਵੇ |
ਨਿਗਮ ਅਨੁਸਾਰ ਸ਼ਹਿਰ ਵਿਚ ਇਸ ਵੇਲੇ ਕੁੱਲ 8 ਨਾਈਟ ਸ਼ੈਲਟਰ ਪੂਰੀ ਤਰ•੍ਹਾਂ ਚਾਲੂ ਹਨ, ਜਿੱਥੇ 450 ਲੋਕਾਂ ਲਈ ਬੈਠਕ ਦੀ ਵਿਵਸਥਾ ਹੈ ਜਿਨ੍ਹ•ਾਂ ਵਿਚ 325 ਮਰਦਾਂ ਅਤੇ 125 ਮਹਿਲਾਵਾਂ ਲਈ ਵੱਖ ਵਰਗ ਸਹੂਲਤਾਂ ਰੱਖੀਆਂ ਗਈਆਂ ਹਨ | ਇਹ ਸ਼ੈਲਟਰ ਸੈਕਟਰ 29, 20, 19, 16, 32, 34, ਆਈ.ਐੱਸ.ਬੀ.ਟੀ 43 ਅਤੇ ਪੀ.ਜੀ.ਆਈ. ਦੇ ਸਾਹਮਣੇ ਸਥਿਤ ਹਨ ਤਾਂ ਕਿ ਸ਼ਹਿਰ ਦੇ ਕਿਸੇ ਵੀ ਹਿੱਸੇ ਤੋਂ ਲੋੜਵੰਦ ਵਿਅਕਤੀ ਨੂੰ ਠੰਢ ਤੋਂ ਤੁਰੰਤ ਰਾਹਤ ਮਿਲ ਸਕੇ | ਨਿਰੀਖਣ ਦੌਰਾਨ ਕਮਿਸ਼ਨਰ ਨੇ ਬਿਸਤਰੇ, ਕੰਬਲ, ਰੂਮ ਹੀਟਰ, ਗੱਦਿਆਂ, ਸਫ਼ਾਈ ਸਹੂਲਤਾਂ, ਸੁਰੱਖਿਆ ਪ੍ਰਬੰਧਾਂ ਅਤੇ ਬਸੇਰਿਆਂ ਦੀ ਸਮੁੱਚੀ ਹਾਲਤ ਦਾ ਬਾਰੀਕੀ ਨਾਲ ਨਿਰੀਖਣ ਕੀਤਾ | ਉਨ•ਾਂ ਨੇ ਰੈਣ ਬਸੇਰਾ 'ਤੇ ਡਿਊਟੀ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਮੌਕੇ ਦੇ ਹਾਲਾਤ ਸਮਝੇ ਅਤੇ ਹਰ ਸਮੇਂ ਸਾਫ਼-ਸੁਥਰੇ, ਗਰਮ ਅਤੇ ਸੁਰੱਖਿਅਤ ਮਾਹੌਲ ਦੀ ਬਣਾਏ ਰੱਖਣ ਦੀ ਲੋੜ ਉਤੇ ਖਾਸ ਜ਼ੋਰ ਦਿੱਤਾ | ਸਾਰੇ ਨਾਈਟ ਸ਼ੈਲਟਰਾਂ ਵਿਚ ਗੱਦਿਆਂ, ਚਾਦਰਾਂ, ਕੰਬਲ, ਹੀਟਰ, ਗਰਮ-ਠੰਢਾ ਪਾਣੀ, ਨਾਲ ਹੀ ਸੀ.ਸੀ.ਟੀਵੀ ਕੈਮਰੇ, ਫਾਇਰ ਸੇਫ਼ਟੀ ਉਪਕਰਨ, ਟਾਇਲਟ ਵੈਨ, ਫਸਟ–ਏਡ ਕਿੱਟ ਅਤੇ ਹਰ ਸਾਈਟ 'ਤੇ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ ਹਨ, ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਤ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ | ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਨਿਗਮ ਦੀ ਪ੍ਰਾਥਮਿਕਤਾ ਹੈ ਕਿ ਸਰਦੀਆਂ ਦੌਰਾਨ ਕੋਈ ਵੀ ਨਾਗਰਿਕ ਖੁੱਲ•ੇ ਵਿਚ ਨਾ ਸੌਏ | ਉਨ੍ਹ•ਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖਾਸ ਕਰਕੇ ਰਾਤ ਦੇ ਸਭ ਤੋਂ ਠੰਢੇ ਪਲਾਂ ਵਿਚ ਨਿਰੰਤਰ ਨਿਗਰਾਨੀ ਰੱਖੀ ਜਾਵੇ ਅਤੇ ਲੋੜੀਂਦੇ ਪ੍ਰਬੰਧ ਤੁਰੰਤ ਕੀਤੇ ਜਾਣ | ਨਾਈਟ ਸ਼ੈਲਟਰ 1 ਦਸੰਬਰ 2025 ਤੋਂ 28 ਫ਼ਰਵਰੀ 2026 ਤੱਕ ਪੂਰੀ ਤਰ•ਾਂ ਚਾਲੂ ਰਹਿਣਗੇ | ਨਿਗਮ ਦਾ ਦਾਅਵਾ ਹੈ ਕਿ ਇਹ ਪ੍ਰਬੰਧ ਸ਼ਹਿਰ ਵਿਚ ਮਨੁੱਖਤਾ-ਕੇਂਦਿ੍ਤ ਸੁਰੱਖਿਆ ਅਤੇ ਭਲਾਈ ਲਈ ਉਨ•ਾਂ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹਨ |

ਪਿਛਲੀ ਖ਼ਬਰ ਮੁਹਾਲੀ 'ਚ ਅਵਾਰਾ ਕੁੱਤਿਆਂ ਲਈ ਡੌਗ ਸ਼ੈਲਟਰ ਬਣਾਉਣ ਦੀ ਤਤਕਾਲ ਲੋੜ- ਡਿਪਟੀ ਮੇਅਰ ਬੇਦੀ ਡੀ. ਸੀ., ਮੁੱਖ ਸਕੱਤਰ ਤੇ... ਅਗਲੀ ਖ਼ਬਰ ਸੀ. ਜੇ. ਐੱਮ. ਦਫ਼ਤਰ ਦੇ ਸਰਕਾਰੀ ਡਰਾਈਵਰ 'ਤੇ ਹਮਲਾ ਕਰਨ ਵਾਲੇ 10 ਹਮਲਾਵਰਾਂ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।