07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਾਸਟਰ ਤਾਰਾ ਸਿੰਘ ਯਾਦਗਾਰੀ ਭਾਸ਼ਨ ਸਮਾਰੋਹ ਸਰੋਤਿਆਂ ਨੇ ਉਤਸੁਕਤਾ ਨਾਲ ਮਾਣਿਆ

ਅਜੀਤ ਡੈਸਕ 23-11-2025
ਚੰਡੀਗੜ੍ਹ, 22 ਨਵੰਬਰ (ਅਜਾਇਬ ਸਿੰਘ ਔਜਲਾ)-ਗੁਰੂ ਨਾਨਕ ਰਿਸਰਚ ਇੰਸਟੀਚਿਊਟ (ਬਰਮਿੰਘਮ, ਯੂ. ਕੇ.) ਵਲੋਂ ਚੰਡੀਗੜ੍ਹ ਵਿਖੇ 'ਮਾਸਟਰ ਤਾਰਾ ਸਿੰਘ ਯਾਦਗਾਰੀ ਭਾਸ਼ਨ' ਤੇ ਪੰਜਾਬ ਅਧਿਐਨ 'ਤੇ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ | ਡਾ. ਇਕਬਾਲ ਸਿੰਘ ਢਿੱਲੋਂ (ਡਾਇਰੈਕਟਰ ਯੂਥ ਵੈੱਲਫੇਅਰ ਪੰਜਾਬ ਯੂਨੀਵਰਸਿਟੀ) ਸੇਵਾਮੁਕਤ ਨੇ 'ਮਾਸਟਰ ਤਾਰਾ ਸਿੰਘ ਯਾਦਗਾਰੀ ਭਾਸ਼ਨ' ਦਿੱਤਾ ਅਤੇ ਡਾ. ਰਾਜ ਕੁਮਾਰ ਹੰਸ (ਪ੍ਰੋਫੈਸਰ ਆਫ਼ ਹਿਸਟਰੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਫ਼ ਬੜੌਦਾ, ਗੁਜਰਾਤ ਸੇਵਾਮੁਕਤ) ਨੇ ਮੁੱਖ ਭਾਸ਼ਨ ਦਿੱਤਾ | ਮਨਜੀਤ ਸਿੰਘ ਖਹਿਰਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਪ੍ਰਸਿੱਧ ਇਤਿਹਾਸਕਾਰ ਪ੍ਰੋ. ਡਾ. ਸੁਭਾਸ਼ ਪਰਿਹਾਰ ਨੂੰ ਟਰਾਫ਼ੀ, ਫੁਲਕਾਰੀ ਅਤੇ ਇਕ ਲੱਖ ਰੁਪਏ ਦੇ ਨਾਲ-ਨਾਲ ਪਰਿਵਾਰ ਲਈ ਇਕ ਕੋਟ ਦੇ ਨਾਲ ਲਾਈਫਟਾਈਮ ਅਚੀਵਮੈਂਟ ਅਵਾਰਡ ਪ੍ਰਦਾਨ ਕੀਤਾ | ਪ੍ਰੋ. ਮੁਨੀਸ਼ ਸਿੰਘ ਤੇ ਡਾ. ਰਾਜਵਿੰਦਰ ਕੌਰ ਬਾਠ ਨੇ ਸਮਾਰੋਹ ਦੇ ਮੁਖੀ ਵਜੋਂ ਕਾਰਜ ਸੰਭਾਲਿਆ | ਇਸ ਮੌਕੇ ਚੰਡੀਗੜ੍ਹ, ਪੰਚਕੂਲਾ, ਨਿਊ ਚੰਡੀਗੜ੍ਹ ਤੇ ਮੁਹਾਲੀ ਦੇ ਨਾਲ-ਨਾਲ ਕਰਨਾਲ, ਅੰਮਿ੍ਤਸਰ, ਲੁਧਿਆਣਾ, ਫਗਵਾੜਾ, ਜਲੰਧਰ, ਮਲੋਟ, ਰੋਪੜ, ਮਟਵਾਨੀ ਤੇ ਹੋਰ ਥਾਵਾਂ ਵੀ ਇਸ ਸੈਮੀਨਾਰ 'ਚ ਸਰੋਤ ਸ਼ਾਮਿਲ ਹੋਏ | ਇਸੇ ਦੌਰਾਨ ਲੇਖਿਕਾ ਸਤਵੰਤ ਕੌਰ ਦਾ ਕਹਿਣਾ ਸੀ ਕਿ ਅਜਿਹੇ ਸੈਮੀਨਾਰ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਨਵੀਂ ਪੀੜੀ ਆਪਣੇ ਵਿਰਸੇ ਤੋਂ ਜਾਣੂ ਹੁੰਦੀ ਰਹੇ | ਸਮਾਰੋਹ ਦੀ ਸਫ਼ਲਤਾ ਲਈ ਹਰਜਿੰਦਰ ਸਿੰਘ ਦਿਲਗੀਰ ਨੇ ਵੀ ਉਤਸ਼ਾਹ ਭਰੇ ਸ਼ਬਦ ਬਿਆਨੇ |
ਪਿਛਲੀ ਖ਼ਬਰ ਕਮਲ ਕਿਸ਼ੋਰ ਸ਼ਰਮਾ ਤੇ ਸਾਬਕਾ ਪ੍ਰਧਾਨ ਜੀਤੀ ਪਡਿਆਲਾ ਨੇ ਕੀਤਾ ਵਿਚਾਰ-ਵਟਾਂਦਰਾ ਅਗਲੀ ਖ਼ਬਰ ਚੰਡੀਗੜ੍ਹ 'ਚ ਭਾਰਤੀ ਸਾਹਿਤ ਅਕਾਦਮੀ ਵਲੋਂ 'ਪੰਜਾਬੀ ਸਾਹਿਤ ਦੀਆਂ ਲੋਕ ਧਾਰਾਈ ਰੂੜ੍ਹੀਆਂ' 'ਤੇ ਵਿਚਾਰ-ਚਰਚਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।