07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਚੰਡੀਗੜ੍ਹ 'ਚ ਭਾਰਤੀ ਸਾਹਿਤ ਅਕਾਦਮੀ ਵਲੋਂ 'ਪੰਜਾਬੀ ਸਾਹਿਤ ਦੀਆਂ ਲੋਕ ਧਾਰਾਈ ਰੂੜ੍ਹੀਆਂ' 'ਤੇ ਵਿਚਾਰ-ਚਰਚਾ ਸਮਾਗਮ

ਅਜੀਤ ਡੈਸਕ 23-11-2025
ਚੰਡੀਗੜ੍ਹ, 22 ਨਵੰਬਰ (ਅਜਾਇਬ ਸਿੰਘ ਔਜਲਾ)-ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਅੱਜ ਕੇਂਦਰੀ ਸਿੰਘ ਸਭਾ ਸੈਕਟਰ 28 ਚੰਡੀਗੜ੍ਹ ਦੇ ਸਹਿਯੋਗ ਨਾਲ 'ਪੰਜਾਬੀ ਸਾਹਿਤ ਦੀਆਂ ਲੋਕ ਧਾਰਾਈ ਰੂੜ੍ਹੀਆਂ 'ਤੇ ਸੰਵਾਦ ਰਚਾਇਆ ਹੈ | ਸਮਾਗਮ ਦੀ ਪ੍ਰਧਾਨਗੀ ਭਾਰਤੀ ਸਾਹਿਤ ਅਕਾਦਮੀ 'ਚ ਪੰਜਾਬੀ ਬੋਰਡ ਦੇ ਕਨਵੀਨਰ ਡਾ. ਰਵੇਲ ਸਿੰਘ ਵਲੋਂ ਕੀਤੀ | ਪੰਜਾਬੀ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਸਰਬਜੀਤ ਕੌਰ ਨੇ ਕਿਹਾ ਕਿ ਇਹ ਵਿਸ਼ਾ ਜਿੰਨਾ ਸਪੱਸ਼ਟ ਹੈ ਉਨ੍ਹਾਂ ਦੁਬਿਧਾ ਵਾਲਾ ਵੀ ਹੈ | ਉਪਰੰਤ ਉੱਘੇ ਆਲੋਚਕ ਡਾ. ਤੇਜਿੰਦਰ ਸਿੰਘ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਲੋਕ ਸਾਹਿਤ 'ਚੋਂ ਹੀ ਵਿਸ਼ਿਸ਼ਟ ਸਾਹਿਤ ਪੈਦਾ ਹੁੰਦਾ ਹੈ | ਉਪਰੰਤ ਲੇਖਕ ਪ੍ਰੀਤਮ ਰੁਪਾਲ ਨੇ ਕਿਹਾ ਕਿ ਜ਼ਿਆਦਾਤਰ ਲੇਖਕਾਂ ਨੂੰ ਲੋਕ ਸਾਹਿਤ ਦੀ ਸਮਝ ਨਹੀਂ, ਉਹ ਇਸ ਦਾ ਰੂਪਾਂਤਰਨ ਸਹੀ ਤਰੀਕੇ ਨਾਲ ਨਹੀਂ ਕਰਦੇ | ਪ੍ਰਧਾਨਗੀ ਮੰਡਲ 'ਚੋਂ ਉੱਘੇ ਚਿੰਤਕ ਤੇ ਆਲੋਚਕ ਡਾ. ਮਨਮੋਹਨ ਨੇ ਕਿਹਾ ਕਿ ਵਸ਼ਿਸ਼ਟ ਸਾਹਿਤ ਤੇ ਲੋਕ-ਧਾਰਾ ਜਾਂ ਲੋਕਮਨ ਦਾ ਸੰਬੰਧ ਨਾੜੂ ਤੇ ਬੱਚੇ ਵਾਂਗ ਹੈ | ਆਖ਼ਰ ਵਿਚ ਪ੍ਰਧਾਨਗੀ ਭਾਸ਼ਨ ਦਿੰਦੇ ਹੋਏ ਆਲੋਚਕ ਡਾ. ਰਵੇਲ ਸਿੰਘ ਨੇ ਕਿਹਾ ਕਿ ਜਿਹੜੀਆਂ ਵੀ ਕਲਾਸਿਕ ਰਚਨਾਵਾਂ ਤੁਸੀਂ ਦੇਖੋਗੇ ਉਹ ਸਾਰੀਆਂ ਲੋਕ ਬੋਲੀਆਂ ਰਾਹੀ ਆਈਆਂ ਹੋਈਆਂ ਹਨ | ਇਸ ਬਿਨਾਂ ਚੰਗੀ ਰਚਨਾ ਨਹੀਂ ਹੋ ਸਕਦੀ | ਸਾਰੇ ਸਮਾਰੋਹ ਦਾ ਮੰਚ ਸੰਚਾਲਨ ਸਮਾਗਮ ਦੇ ਕੋ-ਆਰਡੀਨੇਟਰ ਲੇਖਕ ਜਗਦੀਪ ਸਿੱਧੂ ਵਲੋਂ ਕੀਤਾ ਗਿਆ | ਸਮਾਗਮ 'ਚ ਉੱਘੇ ਕਵੀ ਤੇ ਕਹਾਣੀਕਾਰ ਮੱਖਣ ਮਾਨ, ਕਹਾਣੀਕਾਰ ਪਰਮਜੀਤ ਮਾਨ, ਗਾਇਕ ਤੇ ਗੀਤਕਾਰ ਦਰਸ਼ਨ ਤਿਉਣਾ, ਕਹਾਣੀਕਾਰ ਸਰੂਪ ਸਿਆਲਵੀ, ਸ਼ਾਇਰਾ ਚਰਨਜੀਤ ਬਾਠ, ਪਾਲ ਅਜਨਬੀ, ਸ਼ਾਇਰ ਭੱਟੀ, ਪਿ੍. ਸਤਨਾਮ ਸਿੰਘ ਸ਼ੋਕਰ, ਜੇ. ਐੱਸ. ਮਹਿਰਾ, ਡਾ. ਸੁਰਿੰਦਰ ਗਿੱਲ, ਕੰਵਲਜੀਤ ਸਿੰਘ, ਸਰਦਾਰਾ ਸਿੰਘ ਚੀਮਾ, ਗੁਰਦੀਪ ਸਿੰਘ, ਕੁਲਵੰਤ ਕੌਰ, ਪਵਨਦੀਪ, ਥੱਮਣ ਸਿੰਘ ਸੈਣੀ, ਅਵਤਾਰ ਸਿੰਘ ਪਤੰਗ, ਭੁਪਿੰਦਰ ਬੇਕਸ ਆਦਿ ਨੇ ਵੀ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ ਮਾਸਟਰ ਤਾਰਾ ਸਿੰਘ ਯਾਦਗਾਰੀ ਭਾਸ਼ਨ ਸਮਾਰੋਹ ਸਰੋਤਿਆਂ ਨੇ ਉਤਸੁਕਤਾ ਨਾਲ ਮਾਣਿਆ ਅਗਲੀ ਖ਼ਬਰ ਵਿਧਾਨ ਸਭਾ ਦੇ ਸੈਸ਼ਨ 'ਚ ਡੇਰਾਬੱਸੀ ਦੇ ਵਿਧਾਇਕ ਦਾ ਰੋਲ ਜੜੌਤ ਸਕੂਲ ਦਾ ਵਿਦਿਆਰਥੀ ਹੁਸਨਪ੍ਰੀਤ ਨਿਭਾਏਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।