08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸ਼੍ਰੋਮਣੀ ਅਕਾਲੀ ਦਲ ( ਬ ) ਵਲੋਂ ਹਲਕਾ ਇੰਚਾਰਜ ਖੇੜਾ ਦੀ ਅਗਵਾਈ ਹੇਠ ਪਿੰਡ ਖਿਜ਼ਰਾਬਾਦ ਤੋਂ ਡੋਰ - ਟੂ - ਡੋਰ ਮੁਹਿੰਮ ਦੀ ਸ਼ੁਰੂਆਤ

ਮਾਜਰੀ, 7 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜਾ ਵਲੋਂ ਸਰਕਲ ਖਿਜ਼ਰਾਬਾਦ ਦੇ ਪਿੰਡ ਖਿਜ਼ਰਾਬਾਦ ਤੋਂ ਪਾਰਟੀ ਦੀ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਇਸ ਰਾਜ ਪੱਧਰੀ ਮੁਹਿੰਮ ਤਹਿਤ ਹਰੇਕ ਹਲਕੇ ‘ਚ ਪਾਰਟੀ ਵਰਕਰ ਅਤੇ ਸੀਨੀਅਰ ਆਗੂ ਘਰ-ਘਰ ਜਾ ਕੇ ਪਾਰਟੀ ਦੇ ਚੋਣ ਮੈਨੀਫੈਸਟੋ ਲਈ ਲੋਕਾਂ ਤੋਂ ਸੁਝਾਅ ਇਕੱਠੇ ਕਰ ਰਹੇ ਹਨ, ਜਦਕਿ ਚੋਣ ਮੈਨੀਫੈਸਟੋ 1 ਨਵੰਬਰ ਨੂੰ ਜਾਰੀ ਕੀਤਾ ਜਾਣਾ ਹੈ।

ਇਤਿਹਾਸਕ ਕਸਬਾ ਖਿਜ਼ਰਾਬਾਦ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ। ਤਸਵੀਰ : ਕੁਲਵੰਤ ਸਿੰਘ ਧੀਮਾਨ 08-10-2026
ਮਾਜਰੀ, 7 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜਾ ਵਲੋਂ ਸਰਕਲ ਖਿਜ਼ਰਾਬਾਦ ਦੇ ਪਿੰਡ ਖਿਜ਼ਰਾਬਾਦ ਤੋਂ ਪਾਰਟੀ ਦੀ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕਰਵਾਈ ਗਈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਇਸ ਰਾਜ ਪੱਧਰੀ ਮੁਹਿੰਮ ਤਹਿਤ ਹਰੇਕ ਹਲਕੇ ‘ਚ ਪਾਰਟੀ ਵਰਕਰ ਅਤੇ ਸੀਨੀਅਰ ਆਗੂ ਘਰ-ਘਰ ਜਾ ਕੇ ਪਾਰਟੀ ਦੇ ਚੋਣ ਮੈਨੀਫੈਸਟੋ ਲਈ ਲੋਕਾਂ ਤੋਂ ਸੁਝਾਅ ਇਕੱਠੇ ਕਰ ਰਹੇ ਹਨ, ਜਦਕਿ ਚੋਣ ਮੈਨੀਫੈਸਟੋ 1 ਨਵੰਬਰ ਨੂੰ ਜਾਰੀ ਕੀਤਾ ਜਾਣਾ ਹੈ। ਇਸ ਮੁਹਿੰਮ ਦੌਰਾਨ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਦੇ ਕੇਂਦਰ ‘ਚ ਰੱਖਣਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਬੰਦ ਕਮਰਿਆਂ ‘ਚ ਵਾਅਦੇ ਘੜਨ ‘ਚ ਵਿਸ਼ਵਾਸ ਨਹੀਂ ਰੱਖਦਾ, ਸਗੋਂ ਅਸੀਂ ਹਰ ਪਰਿਵਾਰ ਦੇ ਦਰਵਾਜ਼ੇ ‘ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਅਤੇ ਸੁਝਾਅ ਸੁਣਨ ਲਈ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਚੋਣ ਮੈਨੀਫੈਸਟੋ ਪੰਜਾਬ ਦੇ ਲੋਕ ਲਿਖਣਗੇ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਇਕ ਸੋਚੇ-ਸਮਝੇ ਪ੍ਰੋਗਰਾਮ ਦਾ ਪਹਿਲਾ ਪੜਾਅ ਹੈ, ਜੋ ਕਿ 10 ਨਵੰਬਰ ਨੂੰ ਸ਼ੁਰੂ ਹੋਣ ਵਾਲੀ ਸੂਬਾ ਪੱਧਰੀ ਬੱਸ ਯਾਤਰਾ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੀਬਰ ਲਾਮਬੰਦੀ ਸ਼ੁਰੂ ਕਰਨ ਜਾ ਰਿਹਾ ਹੈ। ਇਹ ਮੁਹਿੰਮ ਸਿੱਧੇ ਫੀਡਬੈਕ ਦਾ ਜ਼ਰੀਆ ਵੀ ਹੈ, ਜਿਸ ਨਾਲ ਪਾਰਟੀ ਜ਼ਮੀਨੀ ਪੱਧਰ ‘ਤੇ ਆਪਣੇ ਪੱਕੇ ਵੋਟ ਬੈਂਕ ਨਾਲ ਮੁੜ ਜੁੜ ਸਕੇਗੀ। ਉਨ੍ਹਾਂ ਕਿਹਾ ਡੋਰ-ਟੂ-ਡੋਰ ਪ੍ਰਚਾਰ ਦੌਰਾਨ ਨਸ਼ਿਆਂ ਦੇ ਸੰਕਟ, ਬੇਰੁਜ਼ਗਾਰੀ, ਸੂਬੇ ਦੇ ਸਿਰ ਚੜ੍ਹ ਰਹੇ ਕਰਜ਼ੇ ਅਤੇ ਸਥਾਨਕ ਬੁਨਿਆਦੀ ਢਾਂਚੇ ਦੀ ਬਦਹਾਲੀ ਬਾਰੇ ਚਿੰਤਾਵਾਂ ਸਾਹਮਣੇ ਆ ਰਹੀਆਂ ਹਨ। ਖੇੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ‘ਚ ਇਹ ਮੁੱਦੇ ਹੋਰ ਗੰਭੀਰ ਹੋ ਗਏ ਹਨ। ਸੂਬੇ ਦੀ ਵਿੱਤੀ ਹਾਲਤ ਬਾਰੇ ਬੋਲਦਿਆਂ ਖੇੜਾ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਸੂਬੇ ਦਾ ਵਿਕਾਸ ਕਰਵਾਉਣ ਦੀ ਬਜਾਏ ਪੰਜਾਬ ਨੂੰ ਹੋਰ ਕਰਜ਼ੇ ‘ਚ ਡੋਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਆਉਣ ਵਾਲੇ ਦਿਨਾਂ ‘ਚ ਹੋਰਨਾਂ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਰ-ਘਰ ਜਾਣ ‘ਤੇ ਸਪੱਸ਼ਟ ਹੋ ਗਿਆ ਹੈ ਕਿ ਲੋਕ ਝੂਠੇ ਵਾਅਦਿਆਂ ਤੋਂ ਅੱਕ ਚੁੱਕੇ ਹਨ ਅਤੇ ਉਹ ਅਜਿਹੀ ਸਰਕਾਰ ਚਾਹੁੰਦੇ ਹਨ, ਜੋ ਕਿ ਜ਼ਮੀਨੀ ਪੱਧਰ ‘ਤੇ ਕੰਮ ਕਰੇ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਘਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਾਨੂੰ ਮਿਲਣ ਵਾਲਾ ਹਰ ਸੁਝਾਅ ਚੋਣ ਮੈਨੀਫੈਸਟੋ ‘ਚ ਸ਼ਾਮਿਲ ਕੀਤਾ ਜਾਵੇਗਾ। ਇਸ ਮੁਹਿੰਮ ਦੌਰਾਨ ਹਲਕਾ ਇੰਚਾਰਜ ਖੇੜ ਤੇ ਸਾਥੀਆਂ ਵਲੋਂ ਲੋਕਾਂ ਦੇ ਸੁਝਾਅ ਨੋਟ ਕੀਤੇ ਗਏ ਤਾਂ ਜੋ ਉਨ੍ਹਾਂ ਨੂੰ ਚੋਣ ਮੈਨੀਫੈਸਟੋ ਦਾ ਹਿੱਸਾ ਬਣਾਇਆ ਜਾ ਸਕੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ, ਬੀ. ਸੀ. ਵਿੰਗ ਦੇ ਪ੍ਰਧਾਨ ਸ਼ਿਆਮ ਲਾਲ ਮਾਜਰੀਆਂ, ਮੈਂਬਰ ਪੀ. ਏ. ਸੀ. ਹਰਦੀਪ ਸਿੰਘ ਖਿਜ਼ਰਾਬਾਦ, ਯੂਥ ਪ੍ਰਧਾਨ ਜਸਪਾਲ ਸਿੰਘ ਮਾਵੀ, ਮਹਿਲਾ ਵਿੰਗ ਪ੍ਰਧਾਨ ਰੁਪਿੰਦਰ ਕੌਰ ਖੇੜਾ, ਕੇਸਰ ਸਿੰਘ ਗੋਚਰ, ਗੁਰਦੇਵ ਸਿੰਘ, ਜਨਰਲ ਕੌਂਸਲ ਮੈਂਬਰ ਮਨਮੋਹਨ ਸਿੰਘ ਮਾਵੀ, ਸਰਕਲ ਪ੍ਰਧਾਨ ਅਵਤਾਰ ਸਿੰਘ ਸਲੇਮਪੁਰ, ਅਮਰਜੀਤ ਸਿੰਘ ਕੰਸਾਲਾ, ਜਸਵਿੰਦਰ ਸਿੰਘ ਮੁੱਲਾਂਪੁਰ, ਗੁਰਪ੍ਰੀਤ ਸਿੰਘ ਫਾਟਵਾਂ, ਜਰਨੈਲ ਸਿੰਘ, ਲਖਵਿੰਦਰ ਸਿੰਘ ਜੋਨੀ, ਜਸਪਾਲ ਸਿੰਘ ਖਿਜ਼ਰਾਬਾਦ, ਗੁਲਜ਼ਾਰ ਸਿੰਘ ਖੇੜਾ, ਸਰਪੰਚ ਨਿਰਪਾਲ ਰਾਣਾ, ਸਰਪੰਚ ਮੇਜਰ ਸਿੰਘ ਬਿੱਟੂ, ਸਾਬਕਾ ਸਰਪੰਚ ਹਰਿੰਦਰ ਸਿੰਘ ਛਿੰਦਾ, ਪੰਚ ਬਿੱਟੂ ਖਿਜ਼ਰਾਬਾਦ, ਬਲਜਿੰਦਰ ਸਿੰਘ ਭੈਲੀ, ਗੁਰਦੀਪ ਸਿੰਘ ਨੰਬਰਦਾਰ, ਬਲਬੀਰ ਸਿੰਘ ਢਕੌਰਾਂ, ਰਤਨ ਸਿੰਘ ਖਿਜ਼ਰਾਬਾਦ, ਰਣਜੀਤ ਸਿੰਘ, ਮਲਕੀਤ ਸਿੰਘ, ਹਰਪ੍ਰੀਤ ਸਿੰਘ ਤੇ ਸੰਮਤੀ ਮੈਂਬਰ ਗੁਰਵਿੰਦਰ ਕੌਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਜਾਅਲੀ ਡਿਗਰੀ ਵਾਲੀ ਪ੍ਰਿੰਸੀਪਲ ਦੇ ਪਤੀ ਨੂੰ ਅਦਾਲਤ ਵਲੋਂ ਸੁਣਾਈ ਗਈ ਸਜ਼ਾ - ਮਾਵੀ ਕਿਹਾ, ਜਾਅਲੀ ਡਿਗਰੀਆਂ ਦੀ ਹੋਵੇ ਉੱਚ... ਅਗਲੀ ਖ਼ਬਰ ਗਲੋਬਲ ਯੂਨੀਵਰਸਿਟੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵਿਦੇਸ਼ ‘ਚ ਪੜ੍ਹਾਈ ਕਰਨ ਦੇ ਮੌਕੇਕੀਤੇ ਪ੍ਰਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।