08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜੀ. ਐੱਸ. ਟੀ. ਸੁਧਾਰ ਦਾ ਫ਼ੈਸਲਾ ਖੇਤੀ-ਸਨਅਤ ਲਈ ਲਾਹੇਵੰਦ ਸਿੱਧ ਹੋਵੇਗਾ- ਜਥੇ. ਮਲਕਪੁਰ

ਅਜੀਤ ਡੈਸਕ 24-09-2025
ਡੇਰਾਬੱਸੀ, 23 ਸਤੰਬਰ (ਰਣਬੀਰ ਸਿੰਘ ਪੜ੍ਹੀ)-ਉੱਘੇ ਕਿਸਾਨ ਤੇ ਧਾਰਮਿਕ ਆਗੂ ਜਥੇ. ਅਮਰੀਕ ਸਿੰਘ ਮਲਕਪੁਰ ਨੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਮ ਵਰਤੋਂ ਵਾਲੀਆਂ ਲੋੜੀਂਦੀਆਂ ਵਸਤਾਂ ਨੂੰ ਜੀ. ਐੱਸ. ਟੀ. ਦੇ ਘੇਰੇ ਤੋਂ ਬਾਹਰ ਕਰਨ ਦਾ ਕਦਮ ਲੋਕ-ਹਿਤੈਸ਼ੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਜੀ. ਐਸ. ਟੀ. ਸੰਬੰਧੀ ਲਿਆ ਗਿਆ ਫ਼ੈਸਲਾ ਗ਼ਲਤ ਸੀ, ਪਰ ਹੁਣ ਉਸ ਨੂੰ ਦਰੁਸਤ ਕਰਕੇ ਮੋਦੀ ਸਰਕਾਰ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ | ਖਾਸ ਗੱਲ ਇਹ ਹੈ ਕਿ ਹਾਲੀਆ ਸੁਧਾਰਾਂ 'ਚ ਖੇਤੀ-ਸਨਅਤ ਨੂੰ ਕਾਫ਼ੀ ਵੱਡੀ ਰਾਹਤ ਦਿੱਤੀ ਗਈ ਹੈ | ਖੇਤੀ ਨਾਲ ਜੁੜੇ ਸੰਦ, ਬੀਜ ਅਤੇ ਕੁਝ ਖਾਦਾਂ 'ਤੇ ਜੀ. ਐਸ. ਟੀ. ਦਾ ਬੋਝ ਘਟਾ ਦਿੱਤਾ ਗਿਆ ਹੈ, ਜਿਸ ਦਾ ਸਿੱਧਾ ਲਾਭ ਕਿਸਾਨਾਂ ਅਤੇ ਖੇਤੀਬਾੜੀ ਨਾਲ ਜੁੜੇ ਛੋਟੇ ਉਦਯੋਗਾਂ ਨੂੰ ਮਿਲੇਗਾ | ਇਹ ਕਦਮ ਨਾ ਸਿਰਫ਼ ਖੇਤੀ ਸੈਕਟਰ ਨੂੰ ਮਜ਼ਬੂਤ ਕਰੇਗਾ, ਸਗੋਂ ਪਿੰਡਾਂ ਦੀ ਅਰਥ-ਵਿਵਸਥਾ ਨੂੰ ਵੀ ਤਾਕਤ ਦੇਵੇਗਾ |


ਪਿਛਲੀ ਖ਼ਬਰ ਮੋਦੀ ਸਰਕਾਰ ਨੇ ਜੀ. ਐੱਸ. ਟੀ. ਦਰਾਂ ਘਟਾ ਕੇ ਦੀਵਾਲੀ ਤੋਂ ਪਹਿਲਾਂ ਲੋਕਾਂ ਦੇ ਘਰਾਂ 'ਚ ਕੀਤੀ ਰੌਸ਼ਨੀ- ਬੀਬੀ ਰਾਮੂਵਾਲ... ਅਗਲੀ ਖ਼ਬਰ ਵਪਾਰੀਆਂ ਨੂੰ ਹੋਵੇਗਾ ਲਾਭ- ਜੁਨੇਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।