16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਨਹਿਰੂ ਰੋਜ਼ ਗਾਰਡਨ ਦਾ ਬਦਲੇਗਾ ਰੂਪ <br/>

ਅਜੀਤ ਡੈਸਕ 09-12-2025
ਲੁਧਿਆਣਾ, 12 ਦਸੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਨਵੀਨੀਕਰਨ ਲਈ ਟੈਂਡਰ ਜਾਰੀ ਕਰਨ ਨਾਲ ਸ਼ਹਿਰ ਦੇ ਕੇਂਦਰ ਵਿਚ ਸਥਿਤ ਨਹਿਰੂ ਰੋਜ਼ ਗਾਰਡਨ ਦਾ ਰੂਪ ਬਦਲੇਗਾ | ਰੋਜ਼ਾਨਾ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਦੀ ਭਾਰੀ ਆਮਦ ਨੂੰ ਦੇਖਦੇ ਹੋਏ, ਰੋਜ਼ ਗਾਰਡਨ ਨੂੰ 8.46 ਕਰੋੜ ਰੁਪਏ (ਅਨੁਮਾਨਿਤ ਲਾਗਤ) ਦੇ ਪ੍ਰੋਜੈਕਟ ਨਾਲ ਅਪਗ੍ਰੇਡ ਕੀਤਾ ਜਾਵੇਗਾ, ਜਿਸ ਵਿਚ ਨਿਵਾਸੀਆਂ ਦੀ ਸਹੂਲਤ ਲਈ ਸਾਰੇ ਪਹਿਲੂ ਸ਼ਾਮਲ ਹੋਣਗੇ | ਇਸ ਪ੍ਰੋਜੈਕਟ ਵਿਚ ਸਿਵਲ ਲਾਗਤ ਸ਼ਾਮਲ ਹੈ, ਜਿਸ ਵਿਚ ਫੁੱਟਪਾਥ ਆਦਿ ਦੀ ਉਸਾਰੀ (ਲਗਭਗ 1.32 ਕਰੋੜ ਰੁਪਏ), ਰੌਸ਼ਨੀ ਅਤੇ ਬਿਜਲੀ (ਲਗਭਗ 2.15 ਕਰੋੜ ਰੁਪਏ), ਬਾਗ਼ਬਾਨੀ ਲਾਗਤ ਜਿਸ ਵਿਚ ਸਜਾਵਟੀ ਪੌਦੇ/ਗੁਲਾਬ ਦੀਆਂ ਕਿਆਰੀਆਂ, ਘਾਹ ਆਦਿ ਸ਼ਾਮਲ ਹਨ (ਲਗਭਗ 3.29 ਕਰੋੜ ਰੁਪਏ), ਪਾਣੀ ਦੀ ਟੈਂਕੀ (ਲਗਭਗ 21.40 ਲੱਖ ਰੁਪਏ ਤੋਂ ਵੱਧ), ਸਿੰਚਾਈ ਲਾਗਤ (ਲਗਭਗ 85.62 ਲੱਖ ਰੁਪਏ), ਬੱਚਿਆਂ ਦੇ ਖੇਡਣ ਦਾ ਏਰੀਆ (ਲਗਭਗ 19.82 ਲੱਖ ਰੁਪਏ), ਓਪਨ ਜਿੰਮ (ਲਗਭਗ 5.67 ਲੱਖ ਰੁਪਏ), ਟਾਇਲਟ ਬਲਾਕ (ਲਗਭਗ 32.06 ਲੱਖ ਰੁਪਏ) ਅਤੇ ਟੈਸਟਿੰਗ ਖ਼ਰਚੇ (4.21 ਲੱਖ ਰੁਪਏ ਕੁੱਲ ਅਨੁਮਾਨ ਦਾ 0.5 ਪ੍ਰਤੀਸ਼ਤ) ਸ਼ਾਮਲ ਹਨ | ਪ੍ਰੋਜੈਕਟ ਦੀ ਕੁੱਲ ਲਾਗਤ 8.46 ਕਰੋੜ ਰੁਪਏ ਤੋਂ ਵੱਧ ਹੈ | ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਕਿਹਾ ਕਿ ਨਹਿਰੂ ਰੋਜ਼ ਗਾਰਡਨ ਸ਼ਹਿਰ ਦੀਆਂ ਪ੍ਰਮੁੱਖ ਹਰੀਆਂ ਥਾਵਾਂ ਵਿਚੋਂ ਇਕ ਹੈ | ਨਾ ਸਿਰਫ਼ ਸਵੇਰ/ਸ਼ਾਮ ਸੈਰ ਕਰਨ ਵਾਲੇ, ਸਗੋਂ ਵੱਡੀ ਗਿਣਤੀ ਵਿਚ ਵਸਨੀਕ ਵੀ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਲਈ ਬਾਗ਼ ਵਿਚ ਆਉਂਦੇ ਹਨ | ਸਜਾਵਟੀ ਪੌਦੇ ਲਗਾਉਣ ਤੋਂ ਇਲਾਵਾ, ਰੋਜ਼ ਗਾਰਡਨ ਵਿਚ ਨਵੀਆਂ ਗੁਲਾਬ ਦੀਆਂ ਕਿਆਰੀਆਂ ਵੀ ਸਥਾਪਿਤ ਕੀਤੀਆਂ ਜਾਣਗੀਆਂ | ਸਿੰਚਾਈ ਪ੍ਰਣਾਲੀ ਜਿਸ ਵਿਚ ਸਪਿ੍ੰਕਲਰ ਸ਼ਾਮਿਲ ਹਨ, ਲਗਾਏ ਜਾਣਗੇ ਅਤੇ ਬਾਗ਼ ਵਿਚ ਫੁੱਟਪਾਥ ਵੀ ਦੁਬਾਰਾ ਵਿਕਸਤ ਕੀਤੇ ਜਾਣਗੇ |

ਪਿਛਲੀ ਖ਼ਬਰ ਸੜਕ ਹਾਦਸੇ ਵਿਚ ਲੜਕੀ ਦੀ ਮੌਤ ਤੋਂ ਬਾਅਦ ਚੋਰ ਐਕਟਿਵਾ ਚੋਰੀ ਕਰਕੇ ਹੋਏ ਫ਼ਰਾਰ <br/> ਅਗਲੀ ਖ਼ਬਰ ਵਾਹਨਾਂ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਪੰਜ ਨਾਬਾਲਗ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।