ਇਆਲੀ/ਥਰੀਕੇ, 8 ਦਸੰਬਰ (ਮਨਜੀਤ ਸਿੰਘ ਦੁੱਗਰੀ)-ਪਿੰਡ ਥਰੀਕੇ ਵਿਖੇ ਹਲਕਾ ਗਿੱਲ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨਾਰੰਗਵਾਲ ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੀਬੀ ਮਹਿੰਦਰ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ ਰਣਜੀਤ ਸਿੰਘ ਢਿੱਲੋਂ ਅਬਜ਼ਰਵਰ ਹਲਕਾ ਦਾਖਾ ਅਤੇ ਗਿੱਲ, ਚੰਦ ਸਿੰਘ ਡੱਲਾ ਪ੍ਰਧਾਨ ਦਿਹਾਤੀ ਲੁਧਿਆਣਾ, ਪਰਉਪਕਾਰ ਸਿੰਘ ਘੰੁਮਣ ਇੰਚਾਰਜ ਹਲਕਾ ਪੱਛਮੀ ਲੁਧਿਆਣਾ, ਪ੍ਰੇਮ ਸਿੰਘ ਹਰਨਾਮਪੁਰਾ ਇੰਚਾਰਜ ਹਲਕਾ ਗਿੱਲ, ਸਰਕਲ ਪ੍ਰਧਾਨ ਹਰਸਿਮਰਨ ਸਿੰਘ ਬਸੰਤ ਸਿਟੀ ਅਤੇ ਪ੍ਰਭਜੋਤ ਧਾਲੀਵਾਲ ਮੁੱਖ ਬੁਲਾਰਾ ਯੂਥ ਅਕਾਲੀ ਦਲ ਵਲੋਂ ਕੀਤਾ ਗਿਆ | ਇਸ ਮੌਕੇ ਕੁਲਵੰਤ ਕੌਰ ਬਲਾਕ ਸੰਮਤੀ ਜ਼ੋਨ ਥਰੀਕੇ ਕਾਲੋਨੀ, ਸੀਮਾ ਕੌਸ਼ਲ ਬਲਾਕ ਸੰਮਤੀ ਜ਼ੋਨ ਥਰੀਕੇ, ਗੁਲਾਬ ਸਿੰਘ ਬਲਾਕ ਸੰਮਤੀ ਜ਼ੋਨ ਇਆਲੀ ਕਲਾਂ, ਕੁਲਵਿੰਦਰ ਕੌਰ ਬਲਾਕ ਸਮਿਤੀ ਜ਼ੋਨ ਮਲਕਪੁਰ ਵੀ ਹਾਜ਼ਰ ਰਹੇ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਇਨ੍ਹਾਂ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ 2027 ਵਿਚ ਬਣਨ ਵਾਲੀ ਸ਼ਿਅਦ ਸਰਕਾਰ ਦਾ ਮੁੱਢ ਬੰਨ੍ਹਣਗੇ | ਇਸ ਮੌਕੇ ਪੰਚ ਜਗਜੀਤ ਸਿੰਘ ਚੀਮਾ, ਇਕਬਾਲ ਸਿੰਘ ਸਾਬਕਾ ਏ.ਡੀ.ਏ, ਹਰਪ੍ਰੀਤ ਸਿੰਘ, ਜਥੇਦਾਰ ਰਘਬੀਰ ਸਿੰਘ ਥਰੀਕੇ, ਸਾਬਕਾ ਸਰਪੰਚ ਹਰੀ ਓਮ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਅਤੇ ਅਕਾਲੀ ਵਰਕਰ ਮੌਜੂਦ ਸਨ |