21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਜ਼ਿਲ੍ਹਾ ਪ੍ਰੀਸ਼ਦ ਦੇ ਨਾਮਜ਼ਦਗੀ ਦੇ ਫਾਰਮ ਵਿਚ ਤਬਦੀਲੀ ਕਰਨ ਕਾਰਨ ਉਮੀਦਵਾਰਾਂ ਵਿਚ ਰੋਸ <br/>

ਅਜੀਤ ਡੈਸਕ 05-12-2025
ਲੁਧਿਆਣਾ, 4 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋ ਰਹੀਆਂ ਚੋਣਾਂ ਵਿਚ ਐਨ ਮੌਕੇ ਨਾਮਜ਼ਦਗੀ ਪੱਤਰ ਦੇ ਫਾਰਮਾਂ ਵਿਚ ਤਬਦੀਲੀਆਂ ਕਰਨ ਦੇ ਲੈ ਕੇ ਉਮੀਦਵਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਬਲਾਕ ਸਮਿਤੀ ਡੇਹਲੋਂ ਦੇ ਸਾਬਕਾ ਚੇਅਰਮੈਨ ਹਰਬੰਸ ਸਿੰਘ ਨੇ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ | ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਦਿਆਂ ਹਰਬੰਸ ਸਿੰਘ ਨੇ ਕਿਹਾ ਕਿ ਅੱਜ ਉਹ ਬਲਾਕ ਸਮਿਤੀ ਦੀ ਚੋਣ ਲਈ ਮਾਰਕੀਟ ਕਮੇਟੀ ਲੁਧਿਆਣਾ ਵਿਚ ਕਾਗਜ਼ ਜਮ੍ਹਾਂ ਕਰਵਾਉਣ ਲਈ ਪਹੁੰਚੇ ਸਨ ਤਾਂ ਪਤਾ ਲੱਗਾ ਕਿ ਫਾਰਮਾਂ ਵਿਚ ਕਾਫ਼ੀ ਤਬਦੀਲੀ ਕਰ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਐਨ ਮੌਕੇ ਤਬਦੀਲੀ ਕਾਰਨ ਉਮੀਦਵਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਦੱਸਿਆ ਕਿ ਇਸ ਤਬਦੀਲੀ ਕਾਰਨ ਚੋਣ ਲੜਨ ਵਾਲੇ ਵਿਅਕਤੀ ਲਈ ਇਹ ਤਬਦੀਲੀ ਕਿਸੇ ਧੋਖਾ ਤੇ ਸਵਾਰਥ ਨਾਲ ਜੁੜੀ ਹੋਈ ਜਾਪਦੀ ਹੈ | ਉਨ੍ਹਾਂ ਦੱਸਿਆ ਕਿ ਤਬਦੀਲੀ ਨਾਲ ਚੋਣ ਵਿਚ ਹਿੱਸਾ ਲੈਣ ਵਾਲਿਆਂ ਨਾਲ ਬਹੁਤ ਵੱਡੀ ਨਾਇਨਸਾਫ਼ੀ ਅਤੇ ਉਨ੍ਹਾਂ ਨੂੰ ਚੋਣ ਲੜਨ ਦੇ ਹੱਕ ਤੋਂ ਵਾਂਝਾ ਕਰਨ ਦਾ ਉਪਰਾਲਾ ਕੀਤਾ ਗਿਆ ਜਾਪਦਾ ਹੈ | ਉਨ੍ਹਾਂ ਚੋਣ ਕਮਿਸ਼ਨਰ ਨੂੰ ਇਸ ਤਬਦੀਲੀ ਨੂੰ ਵਾਪਸ ਲੈਣ ਅਤੇ ਚੋਣ ਪ੍ਰਕਿਰਿਆ ਨੂੰ ਇਕ ਹਫ਼ਤਾ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਚੋਣ ਲੜਨ ਵਾਲੇ ਵਿਅਕਤੀਆਂ ਨੂੰ ਇਨਸਾਫ਼ ਮਿਲ ਸਕੇ |

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੇ ਬੀਬੀ ਰੱਜੋ ਨੂੰ ਕਲੇਰ ਖੁਰਦ ਜ਼ੋਨ ਤੋਂ ਐਲਾਨਿਆ ਉਮੀਦਵਾਰ ਅਗਲੀ ਖ਼ਬਰ ਹਲਕਾ ਗਿੱਲ ਦੇ ਬਲਾਕ ਸੰਮਤੀ ਮੈਂਬਰਾਂ ਨੇ ਦਾਖਲ ਕਰਵਾਈਆਂ ਨਾਮਜ਼ਦਗੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।