21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਹਲਕਾ ਗਿੱਲ ਦੇ ਬਲਾਕ ਸੰਮਤੀ ਮੈਂਬਰਾਂ ਨੇ ਦਾਖਲ ਕਰਵਾਈਆਂ ਨਾਮਜ਼ਦਗੀਆਂ <br/>

ਅਜੀਤ ਡੈਸਕ 05-12-2025
ਆਲਮਗੀਰ, 4 ਦਸੰਬਰ (ਜਰਨੈਲ ਸਿੰਘ ਪੱਟੀ)-ਬਲਾਕ ਸੰਮਤੀ ਜੋਨ ਗਿੱਲ ਤੋਂ ਉਮੀਦਵਾਰ ਹਰਬੰਸ ਸਿੰਘ ਜਸਪਾਲ ਬਾਂਗਰ ਤੇ ਬਲਾਕ ਸੰਮਤੀ ਜੋਨ ਆਲਮਗੀਰ ਤੋਂ ਉਮੀਦਵਾਰ ਜਸਵੀਰ ਸਿੰਘ ਪੁੱਤਰ ਗ਼ਰੀਬ ਦਾਸ ਨੇ ਆਪਣੇ ਨਾਮਜ਼ਦਗੀ ਪੱਤਰ ਹਲਕਾ ਗਿੱਲ ਦੇ ਇੰਚਾਰਜ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ, ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖ਼ਾਲਸਾ ਤੇ ਸਾਬਕਾ ਚੇਅਰਮੈਨ ਮਲਕੀਤ ਸਿੰਘ ਰਾਣਾ ਜਸਪਾਲ ਬਾਂਗਰ ਦੀ ਅਗਵਾਈ ਹੇਠ ਸਬੰਧਿਤ ਅਧਿਕਾਰੀਆਂ ਕੋਲ ਜਮਾਂ ਕਰਵਾਏ | ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਹਰਨਾਮਪੁਰਾ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ ਦੇ ਵਰਕਰਾਂ ਦੇ ਹੌਂਸਲੇ ਬੁਲੰਦ ਹਨ, ਜਿਸ ਦੀ ਬਦੌਲਤ ਹਲਕਾ ਗਿੱਲ ਅਧੀਨ ਆਉਂਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ 6 ਜੋਨ ਅਤੇ ਬਲਾਕ ਸੰਮਤੀ ਦੀਆਂ ਸਮੂਹ ਜੋਨ ਵਿਚੋਂ ਉਮੀਦਵਾਰ ਅਕਾਲੀ ਉਮੀਦਵਾਰ ਭਾਰੀ ਬਹੁਮਤ ਨਾਲ ਜੇਤੂ ਬਣ ਕੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਉਣਗੇ | ਇਸ ਮੌਕੇ ਸਾਬਕਾ ਸਰਪੰਚ ਸ਼ੁਭਇੰਦਰ ਸਿੰਘ ਡੈਵੀ ਜਸਪਾਲ ਬਾਂਗਰ, ਗੁਰਦੀਪ ਸਿੰਘ ਰਾਜੂ ਦਿਉਲ ਆਲਮਗੀਰ, ਨਗਿੰਦਰ ਸਿੰਘ ਬਿੱਟੂ ਸਮੇਤ ਹੋਰ ਵੀ ਅਹੁਦੇਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਨਾਮਜ਼ਦਗੀ ਦੇ ਫਾਰਮ ਵਿਚ ਤਬਦੀਲੀ ਕਰਨ ਕਾਰਨ ਉਮੀਦਵਾਰਾਂ ਵਿਚ ਰੋਸ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਲਈ ਗੁਰਿੰਦਰ ਸਿੰਘ ਢੋਡੇ, ਲਾਡੀ ਜੱਸੜ ਦੀ ਪਤਨੀ ਕਾਂਗਰਸ ਵਲੋਂ ਚੋਣ ਮੈਦਾਨ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।