27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸਰਦਾਰਨੀ ਅਜੀਤ ਕੌਰ ਯਾਦਗਾਰੀ ਸ਼ਬਦ ਗਾਇਨ ਮੁਕਾਬਲਾ ਕਰਵਾਇਆ <br/>

ਅਜੀਤ ਡੈਸਕ 23-11-2025
ਲੁਧਿਆਣਾ, 22 ਨਵੰਬਰ (ਭੁੁਪਿੰਦਰ ਸਿੰਘ ਬੈਂਸ)- ਸਰਦਾਰਨੀ ਅਜੀਤ ਕੌਰ ਯਾਦਗਾਰੀ ਸ਼ਬਦ ਗਾਇਨ ਮੁਕਾਬਲਾ ਐਸ.ਕੇ.ਐਸ.ਕੇ. ਐਜੂਕੇਸ਼ਨਲ ਇੰਸਟੀਚਿਊਟ, ਸਲੇਮ ਟਾਬਰੀ ਕਰਵਾਇਆ ਗਿਆ | ਮੁਕਾਬਲੇ ਵਿਚ ਕਈ ਸਕੂਲਾਂ ਤੋਂ ਵਿਦਿਆਰਥੀਆਂ ਨੇ ਹਿੱਸਾ ਲਿਆ | ਮੁਕਾਬਲੇ 'ਚ ਜੱਜਾਂ ਦੀ ਭੂੂਮਿਕਾ ਹਰਮਿੰਦਰ ਕੌਰ ਤੇ ਰਘਬੀਰ ਸਿੰਘ ਸਮੇਤ ਵਲੋਂ ਨਿਭਾਈ ਗਈ | ਮੁਕਾਬਲੇ ਦਾ ਉਦੇਸ਼ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨਾ ਤੇ ਨੌਜਵਾਨ ਪੀੜ੍ਹੀ ਨੂੰ ਪਰਮਾਤਮਾ ਦੀਆਂ ਸਿੱਖਿਆਵਾਂ ਨਾਲ ਜੋੜਨਾ, ਸੰਤੁਸ਼ਟੀ ਤੇ ਨਿਮਰਤਾ ਦੇ ਜੀਵਨ ਨੂੰ ਉਤਸ਼ਾਹਿਤ ਕਰਨਾ ਸੀ | ਮੁਕਾਬਲੇ 'ਚ ਪਹਿਲਾਂ ਇਨਾਮ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ, ਦੂਜਾ ਇਨਾਮ ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਤੇ ਤੀਜਾ ਇਨਾਮ ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਦੇ ਵਿਦਿਆਰਥੀਆਂ ਨੇ ਹਾਸਲ ਕੀਤਾ | ਸਕੂਲ ਡਾਇਰੈਕਟਰ ਬਰਿੰਦਰ ਮੋਹਨ ਸਿੰਘ, ਸਕੂਲ ਪਿ੍ੰਸੀਪਲ ਚਰਨਪ੍ਰੀਤ ਕੌਰ ਤੇ ਸਕੂਲ ਕੋਆਰਡੀਨੇਟਰ ਰੰਜਨਾ ਸ਼ਰਮਾ ਨੇ ਜੇਤੂਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਚੰਗੀਆਂ ਸੇਵਾਵਾਂ ਦੇਣ ਬਦਲੇ ਮੈਨੇਜਰ ਕੇਹਰ ਸਿੰਘ ਤੇ ਮੈਨੇਜਰ ਜੋਗਾ ਸਿੰਘ ਦਾ ਸਨਮਾਨ ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਬੈਡਮਿੰਟਨ ਟੂਰਨਾਮੈਂਟ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।