27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਜ਼ੋਨ - ਬੀ ‘ ਚ 171 ਆਊਟਸੋਰਸ ਕਰਮਚਾਰੀਆਂ ਦੀ ਹਾਜ਼ਰੀ ’ ਤੇ ਘਿਰੀ ਨਿਗਮ ਦੀ ਵਿਵਸਥਾ ਕੌਂਸਲਰ ਗੌਰਵ ਭੱਟੀ ਨੇ ਕੀਤੀ ਜਾਂਚ ਦੀ ਮੰਗ

ਲੁਧਿਆਣਾ, 26 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਜੋਨ-ਬੀ ਵਿਚ 171 ਆਊਟਸੋਰਸ ਕਰਮਚਾਰੀਆਂ ਦੀ ਡਿਊਟੀ, ਹਾਜ਼ਰੀ ਅਤੇ ਤਨਖਾਹ ਸਬੰਧੀ ਸਵਾਲ ਖੜ੍ਹੇ ਕਰਦਿਆਂ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰ ਅਤੇ ਕੌਂਸਲਰ ਗੌਰਵ ਭੱਟੀ ਨੇ ਨਿਗਮ ਕਮਿਸ਼ਨਰ ਤੋਂ ਮਾਮਲੇ ਦੀ ਰਿਕਾਰਡ ਅਧਾਰਿਤ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਕਮਿਸ਼ਨਰ ਨੂੰ ਭੇਜੇ ਪੱਤਰ ਵਿਚ ਭੱਟੀ ਨੇ ਦਾਅਵਾ ਕੀਤਾ ਹੈ ਕਿ ਕੁਝ ਆਊਟਸੋਰਸ ਕਰਮਚਾਰੀਆਂ ਦੀ ਅਸਲ ਡਿਊਟੀ ਅਤੇ ਹਾਜ਼ਰੀ ਦੀ ਤਸਦੀਕ ਸਬੰਧੀ ਸਵਾਲ ਹਨ ਅਤੇ ਜੇਕਰ ਬਿਨ੍ਹਾਂ ਪੂਰੀ ਤਸਦੀਕ ਦੇ ਤਨਖਾਹ ਜਾਰੀ ਕੀਤੀ ਗਈ ਤਾਂ ਨਿਗਮ ਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ।

ਕੌਂਸਲਰ ਗੌਰਵ ਭੱਟੀ 27-09-2026
ਲੁਧਿਆਣਾ, 26 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਜੋਨ-ਬੀ ਵਿਚ 171 ਆਊਟਸੋਰਸ ਕਰਮਚਾਰੀਆਂ ਦੀ ਡਿਊਟੀ, ਹਾਜ਼ਰੀ ਅਤੇ ਤਨਖਾਹ ਸਬੰਧੀ ਸਵਾਲ ਖੜ੍ਹੇ ਕਰਦਿਆਂ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰ ਅਤੇ ਕੌਂਸਲਰ ਗੌਰਵ ਭੱਟੀ ਨੇ ਨਿਗਮ ਕਮਿਸ਼ਨਰ ਤੋਂ ਮਾਮਲੇ ਦੀ ਰਿਕਾਰਡ ਅਧਾਰਿਤ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਕਮਿਸ਼ਨਰ ਨੂੰ ਭੇਜੇ ਪੱਤਰ ਵਿਚ ਭੱਟੀ ਨੇ ਦਾਅਵਾ ਕੀਤਾ ਹੈ ਕਿ ਕੁਝ ਆਊਟਸੋਰਸ ਕਰਮਚਾਰੀਆਂ ਦੀ ਅਸਲ ਡਿਊਟੀ ਅਤੇ ਹਾਜ਼ਰੀ ਦੀ ਤਸਦੀਕ ਸਬੰਧੀ ਸਵਾਲ ਹਨ ਅਤੇ ਜੇਕਰ ਬਿਨ੍ਹਾਂ ਪੂਰੀ ਤਸਦੀਕ ਦੇ ਤਨਖਾਹ ਜਾਰੀ ਕੀਤੀ ਗਈ ਤਾਂ ਨਿਗਮ ਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਇਸ ਸੰਭਾਵਿਤ ਨੁਕਸਾਨ ਦਾ ਅਨੁਮਾਨ ਕਰੀਬ 2 ਕਰੋੜ ਰੁਪਏ ਦੱਸਿਆ ਹੈ। ਭੱਟੀ ਨੇ 171 ਕਰਮਚਾਰੀਆਂ ਦੀ ਵਾਰਡ ਵਾਈਜ਼ ਤਾਇਨਾਤੀ, ਜੁਆਇਨਿੰਗ ਰਿਪੋਰਟਾਂ, ਹਾਜ਼ਰੀ ਰਜਿਸਟਰ, ਤਨਖਾਹ ਬਿੱਲਾਂ ਅਤੇ ਸੰਬੰਧਤ ਅਧਿਕਾਰੀਆਂ ਦੀ ਵੈਰੀਫਿਕੇਸ਼ਨ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਾਂਚ ਮੁਕੰਮਲ ਹੋਣ ਤੱਕ ਅਪ੍ਰਮਾਣਿਤ ਹਾਜ਼ਰੀ ਦੇ ਆਧਾਰ ਤੇ ਭੁਗਤਾਨ ਨਾ ਕੀਤਾ ਜਾਵੇ। ਭੱਟੀ ਨੇ ਜੋਨ-ਬੀ ਵਿਚ ਸੈਨਟਰੀ ਇੰਸਪੈਕਟਰਾਂ ਦੀ ਤਾਇਨਾਤੀ, ਹਾਲੀਆ ਤਬਾਦਲਿਆਂ ਅਤੇ ਸਫਾਈ ਵਿਵਸਥਾ ਦੀ ਨਿਗਰਾਨੀ ਸਬੰਧੀ ਵੀ ਸਪੱਸ਼ਟੀਕਰਨ ਮੰਗਿਆ ਹੈ। ਉਨ੍ਹਾਂ ਸਬੰਧਤ ਰਿਕਾਰਡ ਨੂੰ ਸੁਰੱਖਿਅਤ ਰੱਖਣ ‘ਤੇ ਜੇਕਰ ਜਾਂਚ ਵਿਚ ਕੋਈ ਬੇਨਿਯਮਤਾ ਸਾਹਮਣੇ ਆਵੇ ਤਾਂ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਜਸਟਿਸ ਦੀਪਕ ਸਿੱਬਲ ਨੇ ਜ਼ਿਲ੍ਹਾ ਅਦਾਲਤਾਂ ਵਿਚ ਨਿਆਇਕ ਕੰਪਲੈਕਸਾਂ ਅਤੇ ਨਵੀਆਂ ਲਿਫ਼ਟਾਂ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਗਰੇਵਾਲ ਭਰਾਵਾਂ ਨੂੰ ਸਦਮਾ, ਮਾਤਾ ਸਵਰਗਵਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।