27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਅੱਜ ਯਾਦੂ, ਸੌਂਦ ਤੇ ਕੋਟਲੀ ਤਿੰਨੇ ਕਰਵਾਉਣਗੇ ਲਾਈਵ ਡੋਪ ਟੈਸਟ, ਸਿਆਸੀ ਪਾਰਾ ਚੜ੍ਹਿਆ ਅਸਮਾਨ ’ਤੇ ਮੰਤਰੀ ਸੌਂਦ ਨੇ ਬਹਿਸ ਦੀ ਚੁਣੌਤੀ ਦਿੱਤੀ, ਅਕਾਲੀ ਆਗੂ ਯਾਦੂ ਨੇ ਡੋਪ ਟੈਸਟ ਦੀ

ਖੰਨਾ, 26 ਸਤੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਵਿਚ ਮੌਜੂਦਾ ਮੰਤਰੀ ਸੌਂਦ, ਸਾਬਕਾ ਮੰਤਰੀ ਕੋਟਲੀ ਅਤੇ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਯਾਦੂ ਦਰਮਿਆਨ ਬਹਿਸ ਤੇ ਡੋਪ ਟੈਸਟ ਦੀਆਂ ਚੁਣੌਤੀਆਂ ਨੇ ਖੰਨਾ ਦੇ ਸਿਆਸੀ ਪਾਰੇ ਨੂੰ ਸਿਖ਼ਰ ਤੇ ਪਹੁੰਚਾ ਦਿੱਤਾ ਹੈ। ਇਕ ਦਿਨ ਪਹਿਲਾਂ ਖੰਨਾ ਦੀ ਤਰੱਕੀ ਲਈ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਵਿਰੋਧੀਆਂ ਨੂੂੰ ਬਹਿਸ ਦੀ ਚੁਨੌਤੀ ਦਿੱਤੀ ਸੀ।

ਤਰੁਨਪ੍ਰੀਤ ਸਿੰਘ ਸੌਂਦ, ਗੁਰਕੀਰਤ ਸਿੰਘ ਕੋਟਲੀ, ਯਾਦਵਿੰਦਰ ਸਿੰਘ ਯਾਦੂ 27-09-2026
ਖੰਨਾ, 26 ਸਤੰਬਰ (ਹਰਜਿੰਦਰ ਸਿੰਘ ਲਾਲ)- ਖੰਨਾ ਵਿਚ ਮੌਜੂਦਾ ਮੰਤਰੀ ਸੌਂਦ, ਸਾਬਕਾ ਮੰਤਰੀ ਕੋਟਲੀ ਅਤੇ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਯਾਦੂ ਦਰਮਿਆਨ ਬਹਿਸ ਤੇ ਡੋਪ ਟੈਸਟ ਦੀਆਂ ਚੁਣੌਤੀਆਂ ਨੇ ਖੰਨਾ ਦੇ ਸਿਆਸੀ ਪਾਰੇ ਨੂੰ ਸਿਖ਼ਰ ਤੇ ਪਹੁੰਚਾ ਦਿੱਤਾ ਹੈ। ਇਕ ਦਿਨ ਪਹਿਲਾਂ ਖੰਨਾ ਦੀ ਤਰੱਕੀ ਲਈ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਵਿਰੋਧੀਆਂ ਨੂੂੰ ਬਹਿਸ ਦੀ ਚੁਨੌਤੀ ਦਿੱਤੀ ਸੀ। ਇਸ ਦਰਮਿਆਨ ਅੱਜ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਉਨ੍ਹਾਂ ਨੂੰ ਡੋਪ ਟੈਸਟ ਕਰਵਾਉਣ ਦੀ ਚੁਨੌਤੀ ਦਿੱਤੀ। ਜਿਸ ਨੂੂੰ ਸਵਿਕਾਰ ਕਰਦਿਆਂ ਸੌਂਦ ਨੇ ਇਹੀ ਚੁਨੌਤੀ ਕਾਂਗਰਸੀ ਆਗੂ ਸਾਬਕ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੂੰ ਵੀ ਦੇ ਦਿੱਤੀ। ਉਨ੍ਹਾਂ ਨੇ ਵੀ ਇਹ ਚੁਨੌਤੀ ਸਵਿਕਾਰ ਕਰਦਿਆਂ ਕਿਹਾ ਕਿ ਮੈਂ ਦਿੱਲੀ ਹਾਂ ਮੈਂ ਹੁਣੇ ਵਾਪਸ ਚੱਲ ਰਿਹਾ ਹਾਂ ਮੈਂ ਵੀ ਪਹੁੰਚ ਜਾਵਾਂਗਾ। ਹੁਣ ਕੱਲ੍ਹ ਸਵੇਰੇ 11 ਵਜੇ ਖੰਨਾ ਦੇ ਸਿਵਲ ਹਸਪਤਾਲ ਵਿਚ ਤਿੰਨੇ ਆਗੂਆਂ ਦਾ ਡੋਪ ਟੈਸਟ ਹੋਵੇਗਾ ਜਦੋਂ ਕਿ ਕੁੱਝ ਭਾਜਪਾ ਆਗੂਆਂ ਦੇ ਵੀ ਡੋਪ ਟੈਸਟ ਵਿਚ ਪਹੁੰਚਣ ਦੀ ਉਮੀਦ ਹੈ।ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਸਵੇਰੇ 11 ਵਜੇ ਸਿਵਲ ਹਸਪਤਾਲ ਪਹੁੰਚ ਕੇ ਆਪਣਾ ਡੋਪ ਟੈਸਟ ਕਰਵਾਉਣ ਦਾ ਐਲਾਨ ਕਰਦਿਆਂ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਵਿਕਾਸ ਦੇ ਮੁੱਦਿਆਂ ’ਤੇ ਪੰਜਾਬ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਖੰਨਾ ਵਿੱਚ ਨਸ਼ਿਆਂ, ਭ੍ਰਿਸ਼ਟਾਚਾਰ ਸਿਖ਼ਰ ਤੇ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੈਬਨਿਟ ਮੰਤਰੀ ਤੇ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਈ. ਡੀ. ਦੀਆਂ ਰੇਡਾਂ ਅਤੇ ਨਸ਼ਿਆਂ ਦੇ ਮੁੱਦੇ ’ਤੇ ਸਵਾਲ, ਜਾਂਚ ਏਜੰਸੀਆਂ ਦਾ ਸਾਹਮਣਾ: ਈ. ਡੀ. ਦੀਆਂ ਰੇਡਾਂ ਦਾ ਜ਼ਿਕਰ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਜਿਹੜੇ ਲੋਕ ਖ਼ੁਦ ਨੂੰ ਇਮਾਨਦਾਰ ਹੋਣ ਦਾ ਦਾਅਵਾ ਕਰਦੇ ਹਨ, ਉਨ੍ਹਾਂ ਨੂੰ ਜਾਂਚ ਏਜੰਸੀਆਂ ਦੀ ਕਾਰਵਾਈ ਤੋਂ ਘਬਰਾਉਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਘਰ ਵੀ ਈ. ਡੀ. ਜਾਂ ਸੀ. ਬੀ. ਆਈ ਦੀ ਛਾਪੇਮਾਰੀ ਹੁੰਦੀ ਹੈ, ਤਾਂ ਉਹ ਇਸ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਆਪਣੇ ’ਤੇ ਲੱਗੇ ਦੋਸ਼ਾਂ ਦਾ ਜਵਾਬ ਦਿੰਦਿਆਂ ਯਾਦੂ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਸਰਕਾਰਾਂ ਦੇ ਸਮੇਂ ਦਰਜ ਕੀਤੇ ਗਏ ਪੁਲਿਸ ਮਾਮਲੇ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਸਨ ਤੇ ਉਹ ਜ਼ਿਆਦਾਤਰ ਮਾਮਲਿਆਂ ਵਿੱਚ ਉਹ ਅਦਾਲਤਾਂ ਤੋਂ ਬਰੀ ਹੋ ਚੁੱਕੇ ਹਨ । ਉਨ੍ਹਾਂ ਪੁੱਛਿਆ ਕਿ ਖੰਨਾ ਨੂੰ ਜ਼ਿਲ੍ਹਾ ਬਣਾਉਣ ਨਵਾਂ ਕਾਲਜ ਬਣਾਉਣ, ਸੜਕਾਂ, ਸਟਰੀਟ ਲਾਈਟਾਂ, ਸੀਵਰੇਜ ਅਤੇ ਪਿੰਡਾਂ ਦੇ ਵਿਕਾਸ ਲਈ ਸਰਕਾਰ ਵੱਲੋਂ ਕੀ ਠੋਸ ਕੰਮ ਕੀਤੇ ਗਏ ਹਨ? ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਡੋਪ ਟੈਸਟ ਲਾਈਵ ਹੋਣਾ ਚਾਹੀਦਾ ਹੈ ਤੇ ਸਿਰਫ਼ ਖੰਨਾ ਵਿਚ ਹੀ ਨਹੀਂ ਹੋਣਾ ਚਾਹੀਦਾ ਕਿਉਂ ਕਿ ਸਿਵਲ ਹਸਪਤਾਲ ਵਿਚ ਤਾਂ ਸਰਕਾਰੀ ਮੰਤਰੀ ਮੈਨੇਜ ਕਰ ਸਕਦੇ ਹਨ। ਅਸੀਂ ਇਹ ਡੋਪ ਟੈਸਟ ਪੀ. ਜੀ. ਆਈ. ਅਤੇ ਪੰਜਾਬ ਤੋਂ ਬਾਹਰ ਦੀ ਲੈਬੋਰਟਰੀ ਵਿਚੋਂ ਕਰਵਾਵਾਂਗੇ । ਉਨ੍ਹਾਂ ਕਿਹਾ ਕਿ ਖੰਨਾ ਵਿਚ ਵੀ ਇਹ ਡੋਪ ਟੈਸਟ ਲਾਈਵ ਕਰਵਾਉਣਾ ਜਰੂਰੀ ਹੈ। ਮੰਤਰੀ ਸੌਂਦ ਤੇ ਸਾਬਕ ਮੰਤਰੀ ਕੋਟਲੀ ਵੀ ਕਰਵਾਉਣਗੇ ਡੋਪ ਟੈਸਟ: ਇਸ ਚੁਨੌਤੀ ਨੂੰ ਸਵਿਕਾਰ ਕਰਦਿਆਂ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਉਹ ਕੱਲ੍ਹ 11 ਵਜੇ ਆਪਣਾ ਡੋਪ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਪੁੱਜ ਜਾਣਗੇ ਅਤੇ ਕਿਸੇ ਵੀ ਬਹਿਸ ਲਈ ਤਿਆਰ ਹਨ। ਅਕਾਲੀਆਂ ਅਤੇ ਕਾਂਗਰਸੀਆਂ ਨੇ ਪੰਜਾਬ ਦਾ ਅਤੇ ਖੰਨਾ ਦਾ ਭੱਠਾ ਬਿਠਾ ਕੇ ਰੱਖਿਆ ਹੈ। ਇਹ ਕਿਸ ਮੂੰਹ ਨਾਲ ਬਹਿਸ ਕਰਨਗੇ, ਜਦੋਂ ਕਿ ਸਾਬਕ ਮੰਤਰੀ ਗੁਰਕੀਰਤ ਨੇ ਕਿਹਾ ਕਿ ਨਸ਼ਾ ਅਕਾਲੀਆਂ ਵੇਲੇ ਸ਼ੁਰੂ ਹੋਇਆ ਅਸੀਂ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਹੁਣ ਤਾਂ ਹੱਦ ਹੀ ਹੋ ਗਈ ਹੈ। ਇਸ ਵੇਲੇ ਗਲੀ ਗਲੀ, ਪਿੰਡ ਪਿੰਡ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦੇ ਕੰਮ ਸਿਰਫ਼ ਕਾਂਗਰਸ ਨੇ ਕਰਵਾਏ ਹਨ। ਇਹ ਆਪ ਵਾਲੇ ਤਾਂ ਸਾਡੇ ਕੀਤੇ ਕੰਮਾਂ ਦੇ ਉਦਘਾਟਨ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਦਿੱਲੀ ਹਾਂ ਪਰ ਸਮੇਂ ਸਿਰ ਡੋਪ ਟੈਸਟ ਕਰਵਾਉਣ ਲਈ ਪੁੱਜ ਜਾਵਾਂਗਾ। ਇਸ ਦਰਮਿਆਨ ਪਤਾ ਲੱਗਾ ਹੈ ਕਿ ਕੁੱਝ ਭਾਜਪਾ ਨੇਤਾ ਵੀ ਡੋਪ ਟੈਸਟ ਕਰਵਾਉਣ ਲਈ ਪੁੱਜਣਗੇ ਅਤੇ ਬਹਿਸ ਵਿਚ ਹਿੱਸਾ ਲੈਣਗੇ।
ਪਿਛਲੀ ਖ਼ਬਰ ਮੇਲਾ ਛਪਾਰ ਕਾਨਫ਼ਰੰਸ ਲਈ ਹਲਕਾ ਗਿੱਲ ਤੋਂ ਹਲਕਾ ਇੰਚਾਰਜ ਸਿਮਕ ਦੀ ਅਗਵਾਈ ਹੇਠ ਵਿਸ਼ਾਲ ਕਾਫ਼ਲਾ ਰਵਾਨਾ ਅਗਲੀ ਖ਼ਬਰ ਸਮਾਰਟ ਸਕੂਲ ਮੋਤੀ ਨਗਰ ਵਿਖੇ ਨਵਚੇਤਨਾ ਵਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।