ਇਆਲੀ/ਥਰੀਕੇ, 21 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਫ਼ਿਰੋਜਪੁਰ ਮਾਰਗ ਸਥਿਤ ਪਿੰਡ ਇਆਲੀ ਕਲਾਂ ਵਿਖੇ ਬਾਬਾ ਸਿੱਧ ਮਠਾੜੂ ਜਠੇਰੇ ਕਮੇਟੀ ਵਲੋਂ ਦੀਵਾਲੀ ਵਾਲੇ ਦਿਨ ਮਠਾੜੂ ਗੋਤਰ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ ¢ ਸਵੇਰ ਤੋਂ ਹੀ ਮਠਾੜੂ ਗੋਤਰ ਨਾਲ ਸੰਬੰਧਿਤ ਪਰਿਵਾਰਾਂ ਨੇ ਬਾਬਾ ਸਿੱਧ ਦੇ ਅਸਥਾਨ 'ਤੇ ਆ ਕੇ ਮਿੱਟੀ ਕੱਢ ਕੇ ਮੰਨਤਾਂ ਮੰਗੀਆਂ ਅਤੇ ਰਾਤ ਸਮੇਂ ਦੀਪ ਮਾਲਾ ਵੀ ਕੀਤੀ ¢ ਬਾਬਾ ਸਿੱਧ ਮਠਾੜੂ ਜਠੇਰੇ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮਠਾੜੂ ਤੇ ਦੁਰਲੱਭ ਸਿੰਘ ਮਠਾੜੂ ਨੇ ਦੱਸਿਆ ਕਿ ਦੀਵਾਲੀ ਵਾਲੇ ਦਿਨ ਮਠਾੜੂ ਗੋਤਰ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ ਗਿਆ ¢ ਪ੍ਰਧਾਨ ਅਵਤਾਰ ਸਿੰਘ ਮਠਾੜੂ ਨੇ ਦੱਸਿਆ ਕਿ ਇਸ ਦਿਨ ਦੂਰੋਂ ਨੇੜਿਓਾ ਮਠਾੜੂ ਪਰਿਵਾਰ ਬਾਬਾ ਸਿੱਧ ਜੀ ਦੇ ਅਸਥਾਨ 'ਤੇ ਆ ਕੇ ਮਿੱਟੀ ਕੱਢਦੇ ਹਨ ਤੇ ਬਾਬਾ ਜੀ ਦੇ ਦਰਬਾਰ ਵਿਚ ਮੱਥਾ ਟੇਕ ਕੇ ਮੰਨਤਾਂ ਮੰਗਦੇ ਹਨ¢ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੀਆਂ ਇਸ ਦਿਨ ਨਵ ਵਿਆਹੇ ਜੋੜੇ ਆ ਕੇ ਪੁਰਾਤਨ ਰੀਤੀ ਰਿਵਾਜ਼ਾਂ ਨਾਲ ਮੱਥਾ ਟੇਕ ਬਾਬਾ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਦੇ ਹਨ ¢ ਇਸ ਮÏਕੇ ਜਿਨ੍ਹਾਂ ਪਰਿਵਾਰਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ | ਇਸ ਮÏਕੇ ਕਮਲਜੀਤ ਸਿੰਘ ਮਠਾੜੂ, ਸਰਬਜੀਤ ਸਿੰਘ ਮਠਾੜੂ, ਅਮਰਿੰਦਰ ਸਿੰਘ ਮਠਾੜੂ, ਸਰੂਪ ਸਿੰਘ ਮਠਾੜੂ, ਕੁਲਦੀਪ ਸਿੰਘ ਮਠਾੜੂ, ਤਰਜੀਤ ਸਿੰਘ ਮਠਾੜੂ, ਬਲਜੀਤ ਸਿੰਘ ਮਠਾੜੂ, ਗੁਰਦਾਸ ਸਿੰਘ ਮਠਾੜੂ, ਗੁਰਚਰਨ ਸਿੰਘ ਮਠਾੜੂ, ਸੁਰਿੰਦਰ ਸਿੰਘ ਮਠਾੜੂ, ਨਿਰਮਲ ਸਿੰਘ ਮਠਾੜੂ, ਦਰਸ਼ਨ ਸਿੰਘ ਮਠਾੜੂ, ਸੁਖਦੇਵ ਸਿੰਘ ਮਠਾੜੂ, ਜਸਪਾਲ ਸਿੰਘ ਮਠਾੜੂ ਤੋਂ ਇਲਾਵਾ ਮਠਾੜੂ ਗੋਤਰ ਨਾਲ ਸੰਬੰਧਿਤ ਸਮੂਹ ਪਰਿਵਾਰਾਂ ਨੇ ਵਿਸ਼ੇਸ਼ ਤÏਰ 'ਤੇ ਸ਼ਾਮਿਲ ਹੋਏ ¢