26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਜੀ.ਏ.ਡੀ. ਅਕੈਡਮੀ ਲਾਦੀਆਂ ਦੇ ਬੱਚਿਆਂ ਨੂੰ ਟੂਰ 'ਤੇ ਲਿਜਾਇਆ <br/>

ਅਜੀਤ ਡੈਸਕ 22-10-2025
ਲਾਡੋਵਾਲ, 21 ਅਕਤੂਬਰ (ਬਲਬੀਰ ਸਿੰਘ ਰਾਣਾ)-ਜੀ.ਏ.ਡੀ. ਅਕੈਡਮੀ ਲਾਦੀਆਂ (ਲੁਧਿਆਣਾ) ਦੇ ਵਿਦਿਆਰਥੀ ਅਤੇ ਅਧਿਆਪਕ ਰੱਖ ਬਾਗ਼, ਲੁਧਿਆਣਾ ਅਤੇ ਹੋਰ ਮਨੋਰੰਜਨ ਵਾਲੇ ਸਥਾਨਾਂ ਦੇ ਟੂਰ 'ਤੇ ਹੋਏ ਰਵਾਨਾ, ਜਿੱਥੇ ਵਿਦਿਆਰਥੀਆਂ ਨੇ ਇਸ ਪਿਕਨਿਕ ਦਾ ਭਰਪੂਰ ਆਨੰਦ ਮਾਣਿਆ¢ ਇਸ ਸਬੰਧੀ ਗੱਲਬਾਤ ਕਰਦਿਆਂ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਲਾਦੀਆਂ ਨੇ ਦੱਸਿਆ ਕਿ ਅਕੈਡਮੀ ਦੇ ਵਿਦਿਆਰਥੀਆਂ ਵਿਚ ਇਸ ਪਿਕਨਿਕ ਪ੍ਰਤੀ ਬੜਾ ਉਤਸ਼ਾਹ, ਜੋਸ਼ ਅਤੇ ਖ਼ੁਸ਼ੀ ਦੇਖਣ ਨੂੰ ਮਿਲੀ, ਕਿਉਂਕਿ ਵਿਦਿਆਰਥੀਆਂ ਨੇ ਇਸ ਮਨੋਰੰਜਨ ਦੇ ਨਾਲ-ਨਾਲ ਹੋਰ ਗਿਆਨ ਭਰਪੂਰ ਜਾਣਕਾਰੀ ਵੀ ਹਾਸਲ ਕੀਤੀ | ਉਨ੍ਹਾਂ ਦੱਸਿਆ ਕਿ ਸਕੂਲ ਵਲੋਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਉਨ੍ਹਾਂ ਗਤੀਵਿਧੀਆਂ ਨਾਲ ਜੋੜਨ ਦਾ ਇਕ ਸਹੀ ਉਪਰਾਲਾ ਕੀਤਾ ਗਿਆ, ਜਿਸ ਦਾ ਬੱਚੇ ਖੂਬ ਆਨੰਦ ਅਤੇ ਮਸਤੀ ਮਾਣ ਸਕਣ¢ ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਇਸ ਪਿਕਨਿਕ ਪ੍ਰਤੀ ਨੇੜਿਓਾ ਖੁੱਲ੍ਹ ਕੇ ਗੱਲਬਾਤ ਕਰਨ ਦਾ ਮÏਕਾ ਮਿਲਿਆ | ਇਸ ਮÏਕੇ ਚੇਅਰਮੈਨ ਪਰਮਪ੍ਰੀਤ ਸਿੰਘ ਅਤੇ ਪਿ੍ੰਸੀਪਲ ਰੀਮਾ ਸ਼ਰਮਾ ਨੇ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਬਾਹਰੀ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਸਰੀਰ ਨੂੰ ਰੋਗ ਰਹਿਤ ਬਣਾਉਣਾ ਜ਼ਰੂਰੀ ਹੈ ਅਤੇ ਸਾਨੂੰ ਆਪਣੇ ਜੀਵਨ ਵਿਚ ਖ਼ੁਸ਼ੀਆਂ ਹਾਸਿਲ ਕਰਨ ਲਈ ਮਨੋਰੰਜਨ ਭਰਪੂਰ ਗਤੀਵਿਧੀਆਂ ਨਾਲ ਵੀ ਜੁੜਨਾ ਚਾਹੀਦਾ ਹੈ | ਇਸ ਮÏਕੇ ਬੱਚਿਆਂ ਦੇ ਨਾਲ ਸਕੂਲ ਅਧਿਆਪਕ ਵੀ ਹਾਜ਼ਰ ਸਨ¢

ਪਿਛਲੀ ਖ਼ਬਰ ਮਠਾੜੂ ਗੋਤਰ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਮਨਾਇਆ <br/> ਅਗਲੀ ਖ਼ਬਰ ਛੱਠ ਪੂਜਾ ਦਾ ਤਿਉਹਾਰ ਰੁਦਰਾ ਕਾਲੋਨੀ ਲੁਹਾਰਾ ਵਿਖੇ 27 ਨੂੰ -ਐਸ.ਐਸ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।