ਡਾਬਾ/ਲੁਹਾਰਾ, 21 ਅਕਤੂਬਰ (ਕੁਲਵੰਤ ਸਿੰਘ ਸੱਪਲ)-ਈਸਟਮੈਨ-ਲੁਹਾਰਾ ਰੋਡ, ਰੁਦਰਾ ਕਾਲੋਨੀ ਦੇ ਸਾਹਮਣੇ ਸ੍ਰੀ ਸੂਰਯੋਦਯ ਮਨਦੀਪ ਸਿੰਘ ਸੁਸਾਇਟੀ ਵਲੋਂ 10ਵੇਂ ਛੱਠ ਤਿਉਹਾਰ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ | ਸ਼ਰਧਾਲੂ ਆਪਣੇ ਘਾਟਾਂ ਨੂੰ ਸਜਾਉਣ ਵਿਚ ਰੁੱਝੇ ਹੋਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ., ਵਾਰਡ 33 ਦੇ ਕੌਂਸਲਰ ਦੇ ਪਤੀ ਕੁਲਵੰਤ ਸਿੰਘ ਕਾਂਤੀ ਅਤੇ ਵਾਰਡ 34 ਦੇ ਕੌਂਸਲਰ ਰਾਜੇਸ਼ ਮਿਸ਼ਰਾ ਨੇ ਘਾਟਾਂ ਦਾ ਨਿਰੀਖਣ ਕੀਤਾ ਅਤੇ ਲੋਕਾਂ ਤੋਂ ਸੁਝਾਅ ਮੰਗੇ | ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਸ਼ਰਧਾਲੂਆਂ ਲਈ ਛੱਠ ਘਾਟ ਬਣਾਉਣ ਦੀ ਅਪੀਲ ਕੀਤੀ | ਸਮਾਗਮ ਦੇ ਪ੍ਰਬੰਧਕ ਨਿਰਮਲ ਐਸ.ਐਸ. ਨੇ ਕਿਹਾ ਕਿ ਛੱਠ ਪੂਜਾ ਪੂਰਵਾਂਚਲ ਦੇ ਲੋਕਾਂ ਲਈ ਇਕ ਪ੍ਰਮੁੱਖ ਤਿਉਹਾਰ ਹੈ | ਪੂਰਵਾਂਚਲ ਦੇ ਲੋਕ ਹਰ ਸਾਲ ਛੱਠ ਪੂਜਾ ਦੀ ਉਡੀਕ ਕਰਦੇ ਹਨ | ਉਨ੍ਹਾਂ ਅੱਗੇ ਕਿਹਾ ਕਿ ਪੂਰਵਾਂਚਲ ਦੇ ਲੋਕ ਦੋ ਦਿਨਾਂ 27 ਅਕਤੂਬਰ ਸ਼ਾਮ ਅਤੇ 28 ਅਕਤੂਬਰ ਨੂੰ ਸਵੇਰੇ ਤੜਕੇ ਤਿਉਹਾਰ ਨੂੰ ਬਹੁਤ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ, ਜਿੱਥੇ ਹਿੰਦੂ ਪਰਿਵਾਰ ਪੂਰੀ ਸ਼ਰਧਾ ਨਾਲ ਪੂਜਾ ਕਰਦੇ ਹਨ, ਉੱਥੇ ਸਿੱਖ ਪਰਿਵਾਰ ਵੀ ਛੱਠ ਪੂਜਾ ਕਰਨ ਵਾਲਿਆਂ ਨੂੰ ਪੂਰਾ ਸਮਰਥਨ ਦਿੰਦੇ ਹਨ | ਇਸ ਮੌਕੇ ਵਾਰਡ ਨੰਬਰ 33 ਦੇ ਕੌਂਸਲਰ ਦੇ ਪਤੀ ਕੁਲਵੰਤ ਸਿੰਘ ਕਾਂਤੀ, ਵਾਰਡ ਨੰਬਰ 34 ਦੇ ਕੌਂਸਲਰ ਰਾਜੇਸ਼ ਮਿਸ਼ਰਾ, ਪੀ. ਅਵਧੇਸ਼ ਪਾਂਡੇ, ਸ਼ਿਵ ਗੋਵਿੰਦ ਸਿੰਘ, ਰਾਜ ਕੁਮਾਰ ਦੂਬੇ, ਬੈਜਨਾਥ ਗੁਪਤਾ, ਰਾਮੇਸ਼ਵਰ ਗੁਪਤਾ, ਰਾਕੇਸ਼ ਕੁਮਾਰ ਆਦਿ ਮੌਜੂਦ ਸਨ |