27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

1979-80 ਦੇ ਬੈਚ ਦੇ ਵਿਦਿਆਰਥੀਆਂ ਵਲੋਂ 46 ਸਾਲਾਂ ਬਾਅਦ ਸਕੂਲ ਦੇ ਮਾਸਟਰਾਂ ਦਾ ਕੀਤਾ ਸਨਮਾਨ

ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੋਠੋਹਾਰ ਸਯਦ ਖਾਲਸਾ ਨੈਸ਼ਨਲ ਹਾਈ ਸਕੂਲ ਦੇ ਸਾਲ 1979-80 ਬੈਚ ਦੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ। ਸਾਰੇ ਮੈਂਬਰਾਂ ਦੀ ਮਿਹਨਤ ਨਾਲ ਕੁਝ ਦਿਨਾਂ ਵਿਚ ਹੀ 1979-80 ਬੈਚ ਦੇ 42 ਕਲਾਸ ਫੈਲੋ ਗਰੁੱਪ ਵਿਚ ਸ਼ਾਮਿਲ ਹੋ ਗਏ।

ਅਜੀਤ ਡੈਸਕ 27-10-2026
ਲੁਧਿਆਣਾ, 26 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਪੋਠੋਹਾਰ ਸਯਦ ਖਾਲਸਾ ਨੈਸ਼ਨਲ ਹਾਈ ਸਕੂਲ ਦੇ ਸਾਲ 1979-80 ਬੈਚ ਦੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ। ਸਾਰੇ ਮੈਂਬਰਾਂ ਦੀ ਮਿਹਨਤ ਨਾਲ ਕੁਝ ਦਿਨਾਂ ਵਿਚ ਹੀ 1979-80 ਬੈਚ ਦੇ 42 ਕਲਾਸ ਫੈਲੋ ਗਰੁੱਪ ਵਿਚ ਸ਼ਾਮਿਲ ਹੋ ਗਏ। ਇਸ ਗਰੁੱਪ ਵਲੋਂ ਸੈਕਟਰ 32-ਏ ਵਿਚ ਇਕ ਚਾਹ ਪਾਰਟੀ ਦਾ ਆਯੋਜਨ ਕੀਤਾ ਗਿਆ। ਪਾਰਟੀ ਵਿਚ ਉਚੇਚੇ ਤੌਰ ’ਤੇ ਮਾਸਟਰ ਗੁਰਬਚਨ ਸਿੰਘ (ਅੰਗਰੇਜ਼ੀ), ਮਾਸਟਰ ਹਰਿੰਦਰ ਸਿੰਘ (ਹਿੰਦੀ) ਤੇ ਮਾਸਟਰ ਹਰਮਿੰਦਰ ਸਿੰਘ (ਸਾਇੰਸ) ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਹਾਜ਼ਰ 26 ਵਿਦਿਆਰਥੀਆਂ ਵਲੋਂ ਸਾਰੇ ਮਾਸਟਰਾਂ ਨੂੰ ਹਾਰ ਪਾ ਕੇ ਤੇ ਗੁਲਾਬ ਦਾ ਫੁੱਲ ਦੇ ਕੇ ਜੀ ਆਇਆਂ ਕਿਹਾ । ਸਾਰੇ ਵਿਦਿਆਰਥੀਆਂ ਵਲੋਂ ਜਿਥੇ ਆਪਣੇ ਬਾਰੇ ਅਤੇ ਆਪਣੇ ਕਾਰੋਬਾਰ ਬਾਰੇ ਜਾਣਕਾਰੀ ਦਿੱਤੀ, ਉਥੇ ਨਾਲ ਹੀ ਸਕੂਲ ਸਮੇਂ ਦੀਆਂ ਬਹੁਤ ਸਾਰੀਆਂ ਖੱਟੀਆਂ-ਮਿੱਠੀਆਂ ਯਾਦਾਂ ਅਤੇ ਸ਼ਰਾਰਤਾਂ ਵੀ ਅਧਿਆਪਕਾਂ ਸਾਹਮਣੇ ਸਾਂਝੀਆਂ ਕੀਤੀਆਂ। ਭਾਵੇਂ ਸਾਰੇ ਮਾਸਟਰ 80 ਪਲੱਸ ਹੋ ਚੁੱਕੇ ਹਨ ਪਰ ਉਨ੍ਹਾਂ ਦੀ ਸਪੀਚ ਅਜੇ ਵੀ ਚੜਦੀਆਂ ਕਲਾਂ ਵਾਲੀ ਸੀ। ਮਾਸਟਰ ਗੁਰਬਚਨ ਸਿੰਘ ਆਪਣੀ ਸਪੀਚ ਦੌਰਾਨ ਭਾਵਕ ਹੋ ਗਏ ਤੇ ਉਨ੍ਹਾਂ ਕਿਹਾ ਕਿ ਮੈਂ 46 ਸਾਲ ਪਹਿਲਾਂ ਵਾਲੇ ਉਸ ਸਕੂਲ ਦੇ ਮਾਹੌਲ ਵਿਚ ਪਹੁੰਚ ਗਿਆ ਹਾਂ। ਮਾਸਟਰ ਹਰਿੰਦਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬਹੁਤੇ ਵਿਦਿਆਰਥੀ ਸਮਾਂ ਨਿਕਲ ਜਾਣ ਤੇ ਆਪਣੇ ਅਧਿਆਪਕਾਂ ਨੂੰ ਦੇਖ ਕੇ ਮੂੰਹ ਫੇਰ ਲੈਂਦੇ ਹਨ, ਪਰ ਬਹੁਤ ਚੰਗਾ ਲੱਗਿਆ ਕਿ ਅੱਜ 46 ਸਾਲ ਬਾਅਦ ਵਿਦਿਆਰਥੀਆਂ ਵਲੋਂ ਇਸ ਤਰ੍ਹਾਂ ਬੁਲਾ ਕੇ ਸਨਮਾਨ ਦਿੱਤਾ ਜਾ ਰਿਹਾ ਹੈ ਇਸ ਤਰ੍ਹਾਂ ਮਾਸਟਰ ਹਰਮਿੰਦਰ ਸਿੰਘ ਨੇ ਲਗਪਗ 90 ਫੀਸਦੀ ਵਿਦਿਆਰਥੀਆਂ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਉਨ੍ਹਾਂ ਦੇ ਨਾਮ ਨਾਲ ਬੁਲਾਇਆ। ਹਰਪਾਲ ਸਿੰਘ ਨਿਮਾਣਾ ਨੇ ਸਾਰੇ ਵਿਦਿਆਰਥੀਆਂ ਵਲੋਂ ਮਾਸਟਰਾਂ ਦਾ ਸਮਾਗਮ ’ਚ ਪਹੁੰਚਣ ‘ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਵਲੋਂ ਸਾਰੇ ਮਾਸਟਰਾਂ ਨੂੰ ਸਿਰੋਪਾਓ ਤੇ ਲੋਈ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਸਮਾਗਮ ‘ਚ ਹਰਪਾਲ ਸਿੰਘ ਨਿਮਾਣਾ, ਕਵਲਜੀਤ ਸਿੰਘ ਛੱਤਵਾਲ, ਜਸਬੀਰ ਸਿੰਘ ਕੋਛੜ, ਮਨਜੀਤ ਸਿੰਘ ਬਿੰਦਰਾ, ਸਤਨਾਮ ਸਿੰਘ ਪੁਰੀ, ਹਰਦੀਪ ਸਿੰਘ ਬੇਦੀ, ਇੰਦਰਜੀਤ ਸਿੰਘ ਬੱਬਰ, ਇੰਦਰਜੀਤ ਸਿੰਘ ਰੇਖੀ, ਪ੍ਰੇਮ ਲਾਲ, ਜੋਨ ਮਸੀਹ, ਰਜਿੰਦਰ ਕੁਮਾਰ ਨੀਲਾ, ਮਨਜੀਤ ਸਿੰਘ ਮੰਗਾ, ਕੁਲਵਿੰਦਰ ਸਿੰਘ, ਕਵਲਜੀਤ ਸਿੰਘ, ਰਵਿੰਦਰ ਪਾਲ ਸਿੰਘ, ਪਰਮਜੀਤ ਸਿੰਘ ਛਤਵਾਲ, ਦੀਦਾਰ ਸਿੰਘ, ਇੰਦਰਪਾਲ ਸਿੰਘ, ਗੁਰਮੀਤ ਸਿੰਘ, ਇੰਦਰਜੀਤ ਸਿੰਘ ਸਵੀਟੀ, ਜਗਦੀਸ਼ ਲਾਲ, ਸੁਰਜੀਤ ਸਿੰਘ, ਗੁਰਦੀਪ ਸਿੰਘ, ਅਵਤਾਰ ਸਿੰਘ ਨਾਮਧਾਰੀ ਅਤੇ ਅਮਰਜੀਤ ਸਿੰਘ ਜੌਲੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਸ . ਸੀ . ਡੀ . ਸਰਕਾਰੀ ਕਾਲਜ ਦੇ ਚਾਰ ਐਨ . ਐਸ . ਐਸ . ਵਲੰਟੀਅਰਾਂ ਦੀ ਕੌਮੀ ਪੱਧਰ ਦੇ ਰਾਕ ਕਲਾਇਬਿੰਗ ਕੈਂਪ ਲਈ ਚੋਣ ਅਗਲੀ ਖ਼ਬਰ ਸੀ.ਏ. ਲੁਧਿਆਣਾ ਸ਼ਾਖਾ ਵਲੋਂ ਆਮਦਨ ਕਰਾਂ ਬਾਰੇ ਦੋ ਰੋਜ਼ਾ ਕੌਮੀ ਕਾਨਫ਼ਰੰਸ ਟੈਕਸ ਮੰਥਨ 2026 ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।