29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਕੇਜਰੀਵਾਲ ਸਰਕਾਰ ਦਾ ਖ਼ੌਫ਼ ਦਿਖਾ ਕੇ ਕਰ ਰਹੇ ਹਨ ਲੋਕਾਂ ਨੂੰ ਗੁਮਰਾਹ-ਆਸ਼ੂ ਆਸ਼ੂ ਦੀ ਹਮਾਇਤ 'ਚ ਉਤਰਿਆ ਵਕੀਲ ਭਾਈਚਾਰਾ, ਬਾਰ ਐਸੋਸੀਏਸ਼ਨ ਵਲੋਂ ਕਰਵਾਈ ਮੀਟਿੰਗ <br/>

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਕਰਵਾਈ ਗਈ ਮੀਟਿੰਗ ਦੌਰਾਨ ਵਕੀਲ ਭਾਈਚਾਰੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਚੋਣ ਇੰਚਾਰਜ ਰਾਣਾ ਗੁਰਜੀਤ ਸਿੰਘ ਤੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ | ਤਸਵੀਰ-ਸੇਵਕ ਸਿੰਘ <br/> 01-06-2025
ਲੁਧਿਆਣਾ, 31ਮਈ (ਜਤਿੰਦਰ ਭੰਬੀ)-ਕੇਜਰੀਵਾਲ ਸਰਕਾਰ ਦਾ ਖ਼ੌਫ਼ ਦਿਖਾ ਕੇ ਹਲਕਾ ਪੱਛਮੀ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਆਪ ਦੇ ਸਪਰੀਮੋਂ ਵਲੋਂ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਤਾਂ ਕੀਤਾ ਜਾ ਰਿਹਾ ਹੈ ਕਿ ਸੂਬੇ ਅੰਦਰ 'ਆਪ' ਦੀ ਸਰਕਾਰ ਹੈ ਸਾਡੇ ਉਮੀਦਵਾਰ ਨੂੰ ਜਿਤਾਓ, ਅਸੀਂ ਕੰਮ ਕਰਾਵਾਂਗੇ, ਉਹ ਵਿਰੋਧੀ ਪਾਰਟੀ ਦਾ ਭੁਲੇਖਾ ਹੈ, ਮੈਨੂੰ ਕੰਮ ਕਰਵਾਉਣਾ ਆਉਂਦਾ ਹੈ, ਮੈਂ ਕੰਮ ਕਰਵਾਉਣਾ ਜਾਣਦਾ ਹਾਂ, ਇਸ ਕਰਕੇ ਜਿੱਤਣ ਤੋਂ ਬਾਅਦ ਵਿਰੋਧੀਆਂ ਦੇ ਸਭ ਭਰਮ ਭੁਲੇਖੇ ਕੱਢ ਦਿਆਂਗੇ | ਇਸ ਹਲਕੇ ਅੰਦਰ ਪਹਿਲਾਂ ਨਾਲੋਂ ਵੀ ਵੱਧ ਕੰਮ ਕੀਤੇ ਜਾਣਗੇ ਇਹ ਪ੍ਰਗਟਾਵਾ ਹਲਕਾ ਪੱਛਮੀ ਤੋਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਜ਼ਿਮਨੀ ਚੋਣਾ ਦੇ ਸਬੰਧ ਵਿਚ ਕਰਵਾਈ ਮੀਟਿੰਗ ਦੌਰਾਨ ਕੀਤਾ | ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੈਂਬਰ ਪਾਰਲੀਮੈਂਟ ਗੁਰਜੀਤ ਅÏਜਲਾ, ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਖੁਸ਼ਬਾਜ਼ ਜਟਾਣਾ ਵੀ ਹਾਜ਼ਰ ਹੋਏ | ਲੁਧਿਆਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਸੱਗੜ, ਸਕੱਤਰ ਹਿਮਾਂਸ਼ੂ ਵਾਲੀਆ, ਮੀਤ ਪ੍ਰਧਾਨ ਗਗਨ ਬੇਦੀ ਨੇ ਐਸੋਸੀਏਸ਼ਨ ਵਲੋਂ ਕਾਂਗਰਸ ਨੂੰ ਪੁਰਜ਼ੋਰ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਆਸ਼ੂ ਵਰਗੇ ਨਿਡਰ, ਬਹਾਦਰ ਅਤੇ ਨਿਧੜਕ ਵਿਧਾਇਕ ਦੀ ਹਲਕਾ ਪੱਛਮੀ ਦੇ ਲੋਕਾਂ ਨੂੰ ਲੋੜ ਹੈ | ਉਨ੍ਹਾਂ ਕਿਹਾ ਕਿ ਇਹ ਹਲਕਾ ਇਨ੍ਹਾਂ ਦੀ ਗੈਰ ਹਾਜ਼ਰੀ ਤੋਂ ਬਾਅਦ ਵਿਕਾਸ ਪੱਖੋਂ ਪਿਛੜ ਗਿਆ ਹੈ, ਕਿਉਂਕਿ ਲੋਕਾਂ ਨੇ ਆਪ ਦੇ ਬਹਿਕਾਵੇ ਵਿਚ ਆ ਕੇ ਗ਼ਲਤ ਫ਼ੈਸਲਾ ਲੈ ਲਿਆ ਸੀ | ਹੁਣ ਲੋੜ ਹੈ ਕਿ 19 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਂਗਰਸੀ ਉਮੀਦਵਾਰ ਨੂੰ ਵੱਡੇ ਫ਼ਰਕ ਨਾਲ ਜਿਤਾਇਆ ਜਾਵੇ | ਇਸ ਮੌਕੇ ਬਲਕਰਨ ਸੰਧੂ, ਅਮਰਦੀਪ ਭਾਟੀਆ, ਪੀ.ਡੀ. ਸ਼ਰਮਾ, ਜੀ.ਐਸ. ਪਰਮਾਰ, ਧਰਮਜੀਤ ਖੇੜਾ, ਸੰਨੀ ਸ਼ਰਮਾ, ਕਿੰਨ ਭੱਲਾ, ਮਨਿੰਦਰ ਹੀਰ, ਸਿਧਾਰਥ ਸ਼ਰਮਾ ਤੇਜਸ, ਮੰਨਣ ਐਰੀ, ਪੁਨੀਤ ਸਰੀਨ, ਕੁਨਾਲ ਵੋਹਰਾ, ਰਾਹੁਲ ਸ਼ਰਮਾ, ਵੇਦ ਭੂਸ਼ਨ ਸ਼ਰਮਾ, ਰਜਨੀਸ਼ ਲਖਨਪਾਲ, ਤਰੁਣ ਲਖਨਪਾਲ, ਦਿਨੇਸ਼ ਸ਼ਰਮਾ, ਰਚਨਾ ਸੋਨੀ, ਰਾਹੁਲ ਪੁਹਾਲ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਚੋਣ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਹੋਈ <br/> ਅਗਲੀ ਖ਼ਬਰ ਭਾਜਪਾ ਵਲੋਂ ਜੀਵਨ ਗੁਪਤਾ ਨੰੂ ਉਮੀਦਵਾਰ ਬਣਾਉਣ 'ਤੇ ਜ਼ਿਮਨੀ ਚੋਣ 'ਚ ਫਸਵੀਂ ਟੱਕਰ ਹੋਣ ਦੀ ਸੰਭਾਵਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।