29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਵਲੋਂ ਸਾਲਾਨਾ ਪੁਰਸਕਾਰਾਂ ਦਾ ਐਲਾਨ

ਲੁਧਿਆਣਾ, 28 ਅਕਤੂਬਰ(ਡਾ. ਤਰਲੋਚਨ ਸਿੰਘ)- ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ 29 ਨਵੰਬਰ ਨੂੰ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿੱਚ “ਕਵੀ ਦਰਬਾਰ ਅਤੇ ਸਲਾਨਾ ਸਨਮਾਨ ਸਮਾਰੋਹ” ਕਰਵਾਇਆ ਜਾ ਰਿਹਾ ਹੈ ਜਿਸ ਦੇ ਮੁੱਖ ਮਹਿਮਾਨ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ.

ਡਾ. ਗੁਰਚਰਨ ਕੌਰ ਕੋਚਰ 29-10-2026
ਲੁਧਿਆਣਾ, 28 ਅਕਤੂਬਰ(ਡਾ. ਤਰਲੋਚਨ ਸਿੰਘ)- ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ 29 ਨਵੰਬਰ ਨੂੰ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿੱਚ “ਕਵੀ ਦਰਬਾਰ ਅਤੇ ਸਲਾਨਾ ਸਨਮਾਨ ਸਮਾਰੋਹ” ਕਰਵਾਇਆ ਜਾ ਰਿਹਾ ਹੈ ਜਿਸ ਦੇ ਮੁੱਖ ਮਹਿਮਾਨ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਹੋਣਗੇ। ਸਮਾਰੋਹ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਕਰਨਗੇ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੀ ਸੰਸਥਾਪਕ ਅਤੇ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਦੱਸਿਆ ਕਿ ਸੁਸਾਇਟੀ ਪਿਛਲੇ ਢਾਈ ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ, ਸਾਹਿਤ, ਸੱਭਿਆਚਾਰ ਅਤੇ ਹੋਰ ਵੱਖ ਵੱਖ ਕਲਾਵਾਂ ਦੇ ਪ੍ਰਚਾਰ , ਪ੍ਰਸਾਰ ਅਤੇ ਪ੍ਰਫੁੱਲਤਾ ਲਈ ਨਿਰੰਤਰ ਯਤਨ ਕਰਦੀ ਆ ਰਹੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2023 ਵਿੱਚ ਉਹਨਾਂ ਦੇ ਹਮਸਫ਼ਰ ਇੰਜੀਨੀਅਰ ਜੇ. ਬੀ. ਸਿੰਘ ਕੋਚਰ ਸਦੀਵੀਂ ਵਿਛੋੜਾ ਦੇ ਗਏ ਸਨ । ਉਨ੍ਹਾਂ ਦੀ ਯਾਦ ਵਿੱਚ 2024 ਤੋਂ ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਸਾਲ ਪੁਰਸਕਾਰ ਚੋਣ ਕਮੇਟੀ ਵੱਲੋਂ ਚੁਣੇ ਗਏ ਨਾਵਾਂ ਅਨੁਸਾਰ ਉਸਤਾਦ ਗ਼ਜ਼ਲਗੋ ਅਮਰਜੀਤ ਸਿੰਘ ਸੰਧੂ, ਸੂਲ ਸੁਰਾਹੀ ਦੇ ਸੰਪਾਦਕ ਤੇ ਉਸਤਾਦ ਗ਼ਜ਼ਲਕਾਰ ਬਲਬੀਰ ਸਿੰਘ ਸੈਣੀ ਅਤੇ ਉਸਤਾਦ ਗ਼ਜ਼ਲਗੋ ਗੁਰਦਿਆਲ ਸਿੰਘ ਰੋਸ਼ਨ ਨੂੰ “ਇੰਜੀਨੀਅਰ ਜੇ ਬੀ ਸਿੰਘ ਕੋਚਰ ਯਾਦਗਾਰੀ ਪੁਰਸਕਾਰ” ਦਿੱਤੇ ਜਾਣਗੇ। ਸ਼ਾਇਰ ਤ੍ਰੈਲੋਚਨ ਲੋਚੀ, ਸ਼ਾਇਰਾ ਦੇਵਿੰਦਰ ਕੌਰ ਦਿਲਰੂਪ ਅਤੇ ਸ਼ਾਇਰ ਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੂੰ “ਇੰਜੀ.ਜੇ ਬੀ ਸਿੰਘ ਕੋਚਰ ਯਾਦਗਾਰੀ ਵਿਸ਼ੇਸ਼ ਪੁਰਸਕਾਰ” ਦਿੱਤੇ ਜਾਣਗੇ। ਇਸ ਤੋਂ ਇਲਾਵਾ ਬਾਲ ਸ਼ਾਇਰ ਸੁਰਖ਼ਾਬ ਅਤੇ ਬਾਲ ਕਹਾਣੀਕਾਰ ਭਵਨੂਰ ਸਿੰਘ ਕੋਚਰ ਨੂੰ “ਇੰਜੀਨੀਅਰ ਜੇ ਬੀ ਸਿੰਘ ਕੋਚਰ ਯਾਦਗਾਰੀ ਬਾਲ-ਲੇਖਕ ਪੁਰਸਕ ਾਰ” ਨਾਲ ਨਿਵਾਜਿਆ ਜਾਵੇਗਾ। ਉਹਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਦਿੱਤੇ ਜਾਣ ਵਾਲੇ ਪੁਰਸਕਾਰਾਂ ਵਿੱਚ ਫੁਲਕਾਰੀ, ਸਨਮਾਨ ਚਿੰਨ, ਸ਼ੋਭਾ ਪੱਤਰ ਅਤੇ ਕੁਝ ਨਗਦੀ ਸ਼ਾਮਿਲ ਹੋਵੇਗੀ। ਇਸ ਮੌਕੇ ਕਵੀਆਂ ਤੇ ਸ਼ਾਮਿਲ ਮਹਿਮਾਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਮੁੱਖ ਮੰਤਰੀ ਦਾ ਪੁਤਲਾ ਸਾੜਨ ਵਾਲੇ ਅਕਾਲੀ - ਭਾਜਪਾ ਕੌਂਸਲਰਾਂ ਸਮੇਤ 6 ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਭਾਜਪਾ ਆਗੂਆਂ ਰਜਨੀਸ਼ ਧੀਮਾਨ , ਨਰਿੰਦਰ ਸਿੰਘ ਮੱਲ੍ਹੀ ਨੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।