29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਫੋਕਲ ਪੁਆਇੰਟ 34 ਏਕੜ ਐਸੋਸੀਏਸ਼ਨ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਪੁਲਿਸ-4 ਨੂੰ ਮਿਲਿਆ <br/>

ਫੋਕਲ ਪੁਆਇੰਟ ਦੇ 34 ਏਕੜ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਸਿੰਘ ਰਾਜਪੂਤ, ਚੇਅਰਮੈਨ ਸੁਰਿੰਦਰ ਸਿੰਘ ਅਤੇ ਹੋਰ ਅਹੁਦੇਦਾਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ-4 ਮਨਦੀਪ ਸਿੰਘ ਨੂੰ ਗੁਲਦਸਤਾ ਭੇਟ ਕਰਦੇ ਹੋਏ | ਅਜੀਤ ਤਸਵੀਰ <br/> 01-06-2025
ਲੁਧਿਆਣਾ, 31 ਮਈ (ਜਗਮੀਤ ਸਿੰਘ)-ਫੋਕਲ ਪੁਆਇੰਟ ਦੇ ਇਲਾਕੇ 'ਚ ਫ਼ੈਕਟਰੀ ਵਰਕਰਾਂ ਨਾਲ ਹੋਣ ਵਾਲੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ 34 ਏਕੜ ਵੈੱਲਫੇਅਰ ਐਸੋਸੀਏਸ਼ਨ, ਫੋਕਲ ਪੁਆਇੰਟ ਦਾ ਇਕ ਵਫ਼ਦ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਸਿੰਘ ਰਾਜਪੂਤ ਅਤੇ ਚੇਅਰਮੈਨ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਪੁਲਿਸ-4 ਮਨਦੀਪ ਸਿੰਘ ਪੀ.ਪੀ.ਐਸ. ਨੂੰ ਮਿਲਿਆ | ਇਸ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਨੂੰ ਫੋਕਲ ਪੁਆਇੰਟ ਦੇ ਇਲਾਕੇ 'ਚ ਸੁਰੱਖਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਫ਼ੈਕਟਰੀ ਵਰਕਰਾਂ ਦੀ ਸੁਰੱਖਿਆ ਲਈ ਪੁਲਿਸ ਗਸ਼ਤ ਵਧਾਉਣ ਦੀ ਮੰਗ ਕਰਦਿਆਂ ਫੋਕਲ ਪੁਆਇੰਟ 'ਚ ਹੀ ਪੁਲਿਸ ਦੀ ਵਿਸ਼ੇਸ਼ ਮੀਟਿੰਗ ਕਰਵਾਉਣ ਸਬੰਧੀ ਵੀ ਅਪੀਲ ਕੀਤੀ | ਐਸੋਸੀਏਸ਼ਨ ਦੇ ਮੈਂਬਰਾਂ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਨੇ ਭਰੋਸਾ ਦਿਵਾਇਆ ਕਿ ਫੋਕਲ ਪੁਆਇੰਟ ਇਲਾਕੇ 'ਚ ਪੀ.ਸੀ.ਆਰ. ਦਸਤੇ ਦੀ ਗਸ਼ਤ ਦੀ ਸਮੀਖਿਆ ਕਰਨ ਦੇ ਬਾਅਦ ਗਸ਼ਤ ਵਧਾਉਣ ਸਬੰਧੀ ਵਿਚਾਰ ਕੀਤਾ ਜਾਵੇਗਾ | ਇਸਦੇ ਨਾਲ ਹੀ ਫੋਕਲ ਪੁਆਇੰਟ 'ਚ ਜਲਦ ਹੀ ਪੁਲਿਸ-ਪਬਲਿਕ ਮੀਟਿੰਗ ਕਰਵਾਉਣ ਦਾ ਭਰੋਸਾ ਵੀ ਦਿੱਤਾ ਤਾਂ ਜੋ ਫੋਕਲ ਪੁਆਇੰਟ ਦੇ ਇਲਾਕੇ ਨਾਲ ਸਬੰਧਿਤ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਜਾ ਸਕਣ | ਐਸੋਸੀਏਸ਼ਨ ਵਲੋਂ ਪ੍ਰਧਾਨ ਵਿਕਰਮ ਰਾਜਪੂਤ, ਚੇਅਰਮੈਨ ਸੁਰਿੰਦਰ ਸਿੰਘ, ਜਨਰਲ ਸਕੱਤਰ ਗਗਨੀਸ਼ ਖੁਰਾਣਾ, ਖ਼ਜ਼ਾਨਚੀ ਜਸਵਿੰਦਰ ਸਿੰਘ ਕਲੇਰ, ਸੰਯੁਕਤ ਸਕੱਤਰ ਐਸ.ਪੀ. ਸੈਣੀ, ਐਗਜ਼ੀਕਿਊਟਿਵ ਮੈਂਬਰ ਗੁਰਪ੍ਰੀਤ ਸਿੰਘ ਅਤੇ ਹੋਰ ਸਾਥੀਆਂ ਨੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਨੂੰ ਗੁਲਦਸਤਾ ਵੀ ਭੇਟ ਕੀਤਾ |

ਪਿਛਲੀ ਖ਼ਬਰ ਬੀ. ਸੀ. ਐਮ. ਆਰੀਆ ਲਲਤੋਂ ਦੇ ਵਿਦਿਆਰਥੀਆਂ ਵਲੋਂ 'ਹੱਥਕਲਾ' ਮੁਹਿੰਮ ਦੀ ਸ਼ੁਰੂਆਤ <br/> ਅਗਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਨੇ ਡਿਜੀਟਲਾਈਜੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕੰਪਿਊਟਰਾਂ ਦੀ ਵੰਡ ਲਈ ਨਿਰਦੇਸ਼ ਕੀਤੇ ਜਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।