29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬੀ. ਸੀ. ਐਮ. ਆਰੀਆ ਲਲਤੋਂ ਦੇ ਵਿਦਿਆਰਥੀਆਂ ਵਲੋਂ 'ਹੱਥਕਲਾ' ਮੁਹਿੰਮ ਦੀ ਸ਼ੁਰੂਆਤ <br/>

ਬੀ.ਸੀ.ਐਮ. ਆਰੀਆ ਲਲਤੋਂ ਕਲਾਂ ਦੇ ਵਿਦਿਆਰਥੀਆਂ ਵਲੋਂ ਸ਼ੁਰੂ ਕੀਤੀ 'ਹੱਥਕਲਾ' ਮੁਹਿੰਮ ਦਾ ਨਰੀਖਣ ਕਰਦੇ ਹੋਏ ਪਿ੍ੰਸੀਪਲ ਕਿ੍ਤਿਕਾ ਸੇਠ ਅਤੇ ਹੋਰ | ਤਸਵੀਰ-ਮਨਜੀਤ ਸਿੰਘ ਦੁੱਗਰੀ <br/> 01-06-2025
ਫੁੱਲਾਂਵਾਲ, 31 ਮਈ (ਮਨਜੀਤ ਸਿੰਘ ਦੁੱਗਰੀ)-ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਕਲਾਂ ਦੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਉਦਮਤਾ ਦੀ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ 'ਹੱਥਕਲਾ' ਨਾਂ ਦੀ ਵਿਲੱਖਣ ਮੁਹਿੰਮ ਦੀ ਸ਼ੁਰੂਆਤ ਕੀਤੀ | ਇਸ ਪ੍ਰਾਜੈਕਟ ਅਧੀਨ ਵਿਦਿਆਰਥੀਆਂ ਨੇ ਤਾਜ਼ੇ ਸੈਂਡਵਿਚ, ਪੀਣ ਵਾਲੇ ਪਦਾਰਥ ਅਤੇ ਆਪਣੇ ਹੱਥਾਂ ਨਾਲ ਬਣਾਈਆਂ ਹੋਈਆਂ ਟੀ-ਸ਼ਰਟਾਂ ਤਿਆਰ ਕਰ ਕੇ ਵੇਚੀਆਂ | ਇਸ ਮੁਹਿੰਮ ਦੀ ਮਾਪਿਆਂ ਨੇ ਖੂਬ ਤਾਰੀਫ਼ ਕੀਤੀ | ਵਿਦਿਆਰਥੀਆਂ ਨੇ ਜੋ ਕੁੱਝ ਕਲਾਸ ਵਿਚ ਸਿੱਖਿਆ, ਉਸ ਨੂੰ ਅਸਲ ਜ਼ਿੰਦਗੀ ਵਿਚ ਲਿਆ ਕੇ ਵਪਾਰ, ਟੀਮ ਨਾਲ ਕੰਮ ਕਰਨੀ ਦੀ ਆਪਣੀ ਕਾਬਲੀਅਤ ਨੂੰ ਸਾਬਤ ਕਰ ਦਿੱਤਾ | ਸਕੂਲ ਦੀ ਪਿ੍ੰਸੀਪਲ ਕਿ੍ਤਿਕਾ ਸੇਠ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੱਥਕਲਾ ਸਾਡੇ ਵਿਦਿਆਰਥੀਆਂ ਦੀ ਰਚਨਾਤਮਿਕਤਾ ਅਤੇ ਨਵੀਨਤਾ ਨੂੰ ਦਰਸਾਉਂਦੀ ਹੈ ਭਵਿੱਖ ਵਿਚ ਸਕੂਲ ਦੀ ਯੋਜਨਾ 'ਹੱਥਕਲਾ' ਨੂੰ ਇਕ ਲੰਬੇ ਸਮੇਂ ਤੱਕ ਚੱਲਣ ਵਾਲਾ ਵਿਦਿਆਰਥੀ-ਚਲਿਤ ਉਪਰਾਲਾ ਬਣਾਉਣ ਦੀ ਹੈ | ਇਸ ਤਹਿਤ ਇਕ ਆਨਲਾਈਨ ਪਲੇਟਫਾਰਮ ਬਣਾਇਆ ਜਾਵੇਗਾ | ਇਸ ਦੇ ਨਾਲ ਸਥਾਨਕ ਕਲਾਕਾਰਾਂ ਨਾਲ ਮਿਲ ਕੇ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ ਅਤੇ ਪ੍ਰੋਜੈਕਟ ਵਿਚ ਸਸਤੇ ਤੇ ਟਿਕਾਊ ਤਰੀਕੇ ਵਰਤੇ ਜਾਣਗੇ |

ਪਿਛਲੀ ਖ਼ਬਰ ਖ਼ਤਰਨਾਕ ਲੁਟੇਰਾ ਗਰੋਹ ਦਾ ਸਰਗਨਾ ਲੱਖਾਂ ਰੁਪਏ ਮੂਲ ਦੇ ਸਾਮਾਨ ਸਮੇਤ ਕਾਬੂ <br/> ਅਗਲੀ ਖ਼ਬਰ ਫੋਕਲ ਪੁਆਇੰਟ 34 ਏਕੜ ਐਸੋਸੀਏਸ਼ਨ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਪੁਲਿਸ-4 ਨੂੰ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।