29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੀਨੀਅਰ ਡਿਪਟੀ ਮੇਅਰ ਨੇ ਡਿਜੀਟਲਾਈਜੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕੰਪਿਊਟਰਾਂ ਦੀ ਵੰਡ ਲਈ ਨਿਰਦੇਸ਼ ਕੀਤੇ ਜਾਰੀ <br/>

ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨਗਰ ਨਿਗਮ ਦੇ ਜੋਨ ਏ ਵਿਖੇ ਪਏ ਕੰਪਿਊਟਰਾਂ ਦਾ ਨਿਰੀਖਣ ਕਰਦੇ ਹੋਏ | ਅਜੀਤ ਤਸਵੀਰ <br/> 01-06-2025
ਲੁਧਿਆਣਾ, 31 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਆਪਣੇ ਦਫ਼ਤਰਾਂ ਵਿਚ ਈ-ਆਫ਼ਿਸ ਲਾਗੂ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ | ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਅਧਿਕਾਰੀਆਂ ਨੂੰ ਡਿਜ਼ੀਟਲਾਈਜੇਸ਼ਨ ਨੂੰ ਤੇਜ਼ ਕਰਨ ਲਈ ਪਿਛਲੇ ਸਮੇਂ ਦੌਰਾਨ ਖਰੀਦੇ ਕੰਪਿਊਟਰ ਅਤੇ ਹੋਰ ਉਪਕਰਨ ਕਰਮਚਾਰੀਆਂ/ਅਧਿਕਾਰੀਆਂ ਨੂੰ ਅਲਾਟ ਕਰਨ ਦੇ ਨਿਰਦੇਸ਼ ਦਿੱਤੇ | ਨਗਰ ਨਿਗਮ ਜ਼ੋਨ ਏ ਦਫ਼ਤਰ ਵਿਖੇ ਸੰਯੁਕਤ ਕਮਿਸ਼ਨਰ-ਕਮ-ਜ਼ੋਨਲ ਕਮਿਸ਼ਨਰ ਅਭਿਸ਼ੇਕ ਸ਼ਰਮਾ ਦੇ ਨਾਲ ਨਿਰੀਖਣ ਕਰਦੇ ਹੋਏ ਸੀਨੀਅਰ ਡਿਪਟੀ ਮੇਅਰ ਪਰਾਸ਼ਰ ਨੇ ਕਿਹਾ ਕਿ ਨਗਰ ਨਿਗਮ ਨੇ ਪਿਛਲੇ ਸਮੇਂ ਦੌਰਾਨ ਕੰਪਿਊਟਰ ਖਰੀਦੇ ਸਨ ਪਰ ਲੱਖਾਂ ਰੁਪਏ ਦੇ ਬਹੁਤ ਸਾਰੇ ਕੰਪਿਊਟਰ ਅਜੇ ਵੀ ਸੁਵਿਧਾ ਕੇਂਦਰ ਵਿਚ ਹੀ ਰੱਖੇ ਗਏ ਹਨ | ਅਧਿਕਾਰੀਆਂ ਦੇ ਅਨੁਸਾਰ ਲਗਭਗ 70 ਫ਼ੀਸਦੀ ਕੰਪਿਊਟਰ ਵੰਡੇ ਜਾ ਚੁੱਕੇ ਹਨ ਅਤੇ ਲਗਭਗ 30 ਫ਼ੀਸਦੀ ਅਜੇ ਵੰਡੇ ਜਾਣੇ ਬਾਕੀ ਹਨ | ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵਲੋਂ ਸੰਬੰਧਿਤ ਅਧਿਕਾਰੀਆਂ ਨੂੰ ਹੁਣ ਇਹ ਕੰਪਿਊਟਰ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਕਰਮਚਾਰੀਆਂ/ਅਧਿਕਾਰੀਆਂ ਨੂੰ ਅਲਾਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਪਰਾਸ਼ਰ ਨੇ ਕਿਹਾ ਕਿ ਸੁਵਿਧਾ ਕੇਂਦਰ ਵਿਚ ਰੱਖੇ ਗਏ ਇਨ੍ਹਾਂ ਕੰਪਿਊਟਰਾਂ ਦਾ ਨਗਰ ਨਿਗਮ ਨੂੰ ਕੋਈ ਫਾਇਦਾ ਨਹੀਂ ਹੈ | ਵੱਖ-ਵੱਖ ਸ਼ਾਖਾਵਾਂ ਦੇ ਸੰਬੰਧਿਤ ਅਧਿਕਾਰੀਆਂ ਨੂੰ ਇਨ੍ਹਾਂ ਕੰਪਿਊਟਰਾਂ ਦੀ ਵੰਡ ਨਾਲ ਨਾ ਸਿਰਫ਼ ਕੰਮ ਦੀ ਕੁਸ਼ਲਤਾ ਵਿਚ ਸੁਧਾਰ ਹੋਵੇਗਾ, ਸਗੋਂ ਪਾਰਦਰਸ਼ਤਾ ਵੀ ਆਵੇਗੀ | ਸੀਨੀਅਰ ਡਿਪਟੀ ਮੇਅਰ ਪਰਾਸ਼ਰ ਨੇ ਕਿਹਾ ਕਿ ਨਗਰ ਨਿਗਮ ਆਪਣੇ ਦਫ਼ਤਰਾਂ ਵਿਚ ਪੜਾਅ ਵਾਰ ਈ-ਆਫ਼ਿਸ (ਡਿਜ਼ੀਟਲਾਈਜੇਸ਼ਨ) ਲਾਗੂ ਕਰ ਰਿਹਾ ਹੈ | ਇਸ ਦਾ ਉਦੇਸ਼ ਵਸਨੀਕਾਂ ਨੂੰ ਬਿਹਤਰ ਅਤੇ ਪਾਰਦਰਸ਼ੀ ਤਰੀਕੇ ਨਾਲ ਸੇਵਾਵਾਂ ਪ੍ਰਦਾਨ ਕਰਨਾ ਹੈ |

ਪਿਛਲੀ ਖ਼ਬਰ ਫੋਕਲ ਪੁਆਇੰਟ 34 ਏਕੜ ਐਸੋਸੀਏਸ਼ਨ ਦਾ ਵਫ਼ਦ ਵਧੀਕ ਡਿਪਟੀ ਕਮਿਸ਼ਨਰ ਪੁਲਿਸ-4 ਨੂੰ ਮਿਲਿਆ <br/> ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਮਾਪੇ ਅਧਿਆਪਕ ਮਿਲਣੀ ਦੌਰਾਨ ਵੱਖ-ਵੱਖ ਸਕੂਲਾਂ ਦਾ ਦੌਰਾ ਔਸ਼ਧੀ ਗੁਣਾਂ ਵਾਲੇ ਪੌਦੇ ਸਿਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।