04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਨਵੇਂ ਆਏ ਸਹਾਇਕ ਲਾਈਨਮੈਨ ਨੂੰ ਜੁਆਇਨ ਕਰਵਾਇਆ <br/>

ਅਜੀਤ ਡੈਸਕ 05-12-2025
ਹਰੀਕੇ ਪੱਤਣ, 4 ਦਸੰਬਰ (ਸੰਜੀਵ ਕੁੰਦਰਾ)-ਪੀ.ਐਸ.ਪੀ.ਸੀ.ਐੱਲ. ਸਬ ਡਵੀਜ਼ਨ ਹਰੀਕੇ ਵਿਖੇ ਨਵੇਂ ਆਏ 6 ਕਰਮਚਾਰੀਆਂ ਨੂੰ ਐਸ.ਡੀ.ਓ. ਸੰਦੀਪ ਅਤੇ ਟੀ.ਐਸ.ਯੂ. ਦੇ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਨਾਗੀ ਵਲੋਂ ਜੁਆਇੰਨ ਕਰਵਾਇਆ ਗਿਆ | ਇਸ ਮੌਕੇ ਐਸ.ਡੀ.ਓ. ਸੰਦੀਪ ਨੇ ਕਿਹਾ ਕਿ ਹਰੀਕੇ ਸਬ ਡਵੀਜ਼ਨ ਵਿਚ ਸਟਾਫ਼ ਦੀ ਬਹੁਤ ਘਾਟ ਚੱਲ ਰਹੀ ਹੈ, ਜਿਸ ਕਰਕੇ ਬਾਹਰੀ ਫੀਡਰਾਂ 'ਤੇ ਪਹਿਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜੋ ਕਿ ਹੁਣ ਇਨ੍ਹਾਂ ਕਰਮਚਾਰੀਆਂ ਦੇ ਆਉਣ ਨਾਲ ਮੁਸ਼ਕਿਲ ਘਟੇਗੀ | ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਨਾਗੀ, ਪ੍ਰਧਾਨ ਸਮਸ਼ੇਰ ਸਿੰਘ, ਪ੍ਰਧਾਨ ਲਖਬੀਰ ਸਿੰਘ, ਸੰਜੀਵ ਕੁਮਾਰ ਡਵੀਜ਼ਨ ਖਜਾਨਚੀ, ਮਨਪ੍ਰੀਤ ਸਿੰਘ ਪ੍ਰਧਾਨ, ਜਰਨੈਲ ਸਿੰਘ ਸਕੱਤਰ, ਧਰਮਪ੍ਰੀਤ ਸਿੰਘ, ਧਰਮਪਾਲ, ਜਗਪ੍ਰੀਤ, ਸਲਵੰਤ ਸਿੰਘ, ਯੋਗਰਾਜ ਸਿੰਘ, ਰਣਜੀਤ ਸਿੰਘ ਤੋਂ ਇਲਾਵਾ ਅਵਤਾਰ ਸਿੰਘ ਬਾਠ ਡਵੀਜ਼ਨ ਪ੍ਰਧਾਨ ਜ਼ੀਰਾ ਅਤੇ ਬਲਜਿੰਦਰ ਸਿੰਘ ਜਰਨਲ ਸਕੱਤਰ ਹਾਜ਼ਰ ਸਨ | ਇਸ ਸਮੇਂ ਨਵੇਂ ਆਏ ਕਰਮਚਾਰੀਆਂ ਵਲੋਂ ਟੀ.ਐਸ.ਯੂ. ਯੂਨੀਅਨ ਜੁਆਇੰਨ ਕੀਤੀ ਗਈ | ਯੂਨੀਅਨ ਵਿਚ ਸ਼ਾਮਿਲ ਕਰਨ ਸਮੇਂ ਪ੍ਰਧਾਨ ਗੁਰਪ੍ਰੀਤ ਸਿੰਘ ਵਲੋਂ ਨਵੇਂ ਆਏ ਕਰਮਚਾਰੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਖ-ਵੱਖ ਜ਼ੋਨਾਂ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਕਾਂਗਰਸੀ ਉਮੀਮਵਾਰ ਕੰਵਲਜੀਤ ਸਿੰਘ ਗੁਰਦੁਆਰਾ ਬਾਬਾ ਸੁਰਜਨ ਸਾਹਿਬ ਵਿਖੇ ਹੋਏ ਨਤਮਸਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।