ਸ਼ਾਹਬਾਜ਼ਪੁਰ, 4 ਦਸੰਬਰ (ਪਰਦੀਪ ਬੇਗੇਪੁਰ)-ਆਗਾਮੀ ਬਲਾਕ ਸੰਮਤੀ ਚੋਣਾਂ ਲਈ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਸ਼ਾਹਬਾਜ਼ਪੁਰ ਤੋਂ ਕਾਂਗਰਸ ਹਾਈਕਮਾਨ ਹਲਕਾ ਇੰਚਾਰਜ ਰਮਨਜੀਤ ਸਿੰਘ ਸਿੱਕੀ ਨੇ ਕੰਵਲਜੀਤ ਸਿੰਘ ਸ਼ਾਹ ਨੂੰ ਉਮੀਦਵਾਰ ਐਲਾਨ ਦਿੱਤਾ ਹੈ | ਇਸ ਮੌਕੇ ਕੰਵਲਜੀਤ ਸਿੰਘ ਨੇ ਆਪਣੇ ਸਮਰਥਕਾਂ ਸਮੇਤ ਗੁਰਦੁਆਰਾ ਬਾਬਾ ਸੁਰਜਨ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ ਤੇ ਬਾਬਾ ਜੀ ਦਾ ਆਸ਼ੀਰਵਾਦ ਲਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਜਥੇਦਾਰ ਬਾਬਾ ਗੁਰਮੇਜ ਸਿੰਘ ਢੋਟੀ ਨੇ ਕੰਵਲਜੀਤ ਸਿੰਘ ਨੂੰ ਸਿਰੋਪਾਓ ਭੇਟ ਕੀਤਾ | ਇਸ ਮੌਕੇ ਮੇਜਰ ਸਿੰਘ ਮੰਮਣਕੇ, ਗੁਰਪ੍ਰੀਤ ਸਿੰਘ ਸੋਨੀ ਡਿਆਲ, ਹਰਭੇਜ ਸਿੰਘ ਮੰਮਣਕੇ ਆਦਿ ਵੱਖ-ਵੱਖ ਪਿੰਡਾਂ ਦੇ ਨੁੰਮਾਇੰਦੇ ਵੀ ਉਨ੍ਹਾਂ ਨਾਲ ਸਨ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ 'ਆਪ' ਦੀ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ, ਇਸ ਲਈ ਲੋਕਾਂ ਦਾ ਇਸ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਜਿੱਤ ਪ੍ਰਾਪਤ ਕਰਕੇ 2027 ਦੀਆਂ ਚੋਣਾਂ ਦਾ ਮੁੱਢ ਬੰਨੇ੍ਹਗੀ | ਇਸ ਮੌਕੇ ਮਨਦੀਪ ਸਿੰਘ ਸਾਬਕਾ ਸਰਪੰਚ, ਗੁਰਵਿੰਦਰ ਸਿੰਘ ਗੋਰਾ, ਬਲਬੀਰ ਸਿੰਘ ਰਾਜੂ ਕਮਾਲਪੁਰ, ਰਜਵੰਤ ਸਿੰਘ ਮਠਾੜੂ, ਸੁਖਵਿੰਦਰ ਸਿੰਘ ਬਿੱਲਾ, ਰੇਸ਼ਮ ਸਿੰਘ, ਅਮਰਜੀਤ ਸਿੰਘ ਬਾਬਾ, ਬਿੱਟੂ ਡਿਆਲ, ਰਵੇਲ ਸਿੰਘ, ਹਰਮਨਦੀਪ ਸਿੰਘ ਆਦਿ ਹਾਜ਼ਰ ਸਨ |