04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਲੋਕ ਲਹਿਰ ਪਾਰਟੀ ਵਲੋਂ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਸਨਮਾਨਿਤ <br/>

ਅਜੀਤ ਡੈਸਕ 05-12-2025
ਤਰਨ ਤਾਰਨ, 4 ਦਸੰਬਰ (ਇਕਬਾਲ ਸਿੰਘ ਸੋਢੀ)- ਲੋਕ ਲਹਿਰ ਪਾਰਟੀ ਦੇ ਕੌਮੀ ਗੁਰਜੀਤ ਸਿੰਘ ਅਰੋੜਾ ਦੀ ਅਗਵਾਈ ਹੇਠ ਵਫ਼ਦ ਨਵ ਨਿਯੁਕਤ ਐੱਸ.ਐੱਸ.ਪੀ. ਸੁਰਿਦਰ ਲਾਬਾਂ ਨੂੰ ਉਨ੍ਹਾਂ ਦੇ ਦਫਤਰ ਵਿਖ਼ੇ ਮਿਲਿਆ | ਉਪਰੰਤ ਗੁਰੂ ਕੀ ਨਗਰੀ ਜ਼ਿਲ੍ਹਾ ਤਰਨ ਤਾਰਨ ਵਿਖ਼ੇ ਨਿਯੁਕਤ ਹੋਣ 'ਤੇ ਜੀ ਆਇਆਂ ਆਖਿਆ ਅਤੇ ਉਨ੍ਹਾਂ ਨੂੰ ਧਾਰਮਿਕ ਚਿੰਨ ਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋੋਂ ਉਪਰੰਤ ਉਨ੍ਹਾਂ ਨੂੰ ਸ਼ਹਿਰ ਤਰਨ ਤਾਰਨ ਸਮੇਤ ਪੂਰੇ ਜ਼ਿਲ੍ਹੇ ਭਰ ਵਿਚ ਹੋ ਰਹੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਤੋਂ ਡਰੇ ਤੇ ਸਹਿਮੇ ਲੋਕਾਂ ਦੀ ਪਰੇਸ਼ਾਨੀ ਤੋੋਂ ਜਾਣੂ ਕਰਵਾਇਆ ਗਿਆ | ਐੱਸ.ਐਸ.ਪੀ. ਸੁਰਿੰਦਰ ਲਾਂਬਾ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਇਨ੍ਹਾਂ ਨੂੰ ਰੋਕਣ ਲਈ ਪੁਲਿਸ ਪ੍ਰਸਾਸ਼ਨ ਵਲੋਂ ਚੌਕਸੀ ਵਧਾਈ ਜਾਵੇਗੀ, ਹਰ ਹੀਲਾ ਵਰਤਿਆ ਜਾਵੇਗਾ | ਇਸ ਮੌਕੇ ਪਾਰਟੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਤੋੋਂ ਇਲਾਵਾ ਬਲਦੇਵ ਸਿੰਘ ਸ਼ਹਿਰੀ ਪ੍ਰਧਾਨ, ਕੁਲਵਿੰਦਰ ਸਿੰਘ ਕਲਸੀ ਖਜਾਨਚੀ, ਕੇਵਲ ਕਿ੍ਸ਼ਨ ਅਰੋੜਾ ਸਕੱਤਰ ਸ਼ਹਿਰੀ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਜ਼ੋਨ ਕਲੰਜਰ ਤੋਂ ਗੁਰਵਿੰਦਰ ਸਿੰਘ ਮੱਘਰ ਤੇ ਜ਼ੋਨ ਆਸਲ ਉਤਾੜ ਤੋਂ ਬੀਬੀ ਰਾਜਵਿੰਦਰ ਕੌਰ ਨੂੰ ਮਿਲੀ ਟਿਕਟ <br/> ਅਗਲੀ ਖ਼ਬਰ ਖ਼ਜ਼ਾਨਾਂ ਦਫ਼ਤਰਾਂ 'ਚ 6 ਦਸੰਬਰ ਤੱਕ ਦੁਬਾਰਾ ਲੱਗੇਗਾ ਪੈਨਸ਼ਨਰ ਸੇਵਾ ਮੇਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।