24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਫੌਜ ਵਿਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ਕੋਰਸ 29 ਤੋਂ ਹੋਵੇਗਾ ਸ਼ੁਰੂ

ਅਜੀਤ ਡੈਸਕ 25-09-2025
ਤਰਨ ਤਾਰਨ, 24 ਸਤੰਬਰ (ਇਕਬਾਲ ਸਿਘ ਸੋਢੀ)-ਗਰੱੁਪ ਕੈਪਟਨ ਦਵਿੰਦਰ ਸਿੰਘ ਢਿੱਲੋਂ ਸੇਵਾਮੁਕਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਤਰਨ ਤਾਰਨ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਆਰਮੀ, ਨੇਵੀ, ਏਅਰ ਫੋਰਸ, ਬੀ.ਐੱਸ.ਐਫ, ਆਈ.ਟੀ.ਬੀ.ਪੀ, ਸੀ.ਆਰ.ਪੀ.ਐੱਫ., ਸੀ.ਆਈ.ਐੱਸ.ਐੱਫ ਵਿਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ਕੋਰਸ ਮਿਤੀ 29 ਸਤੰਬਰ 2025 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਕੋਰਸ ਵਿੱਚ ਸਾਬਕਾ ਸੈਨਿਕਾਂ, ਸੈਨਿਕ ਵਿਧਵਾਵਾਂ ਅਤੇ ਵੀਰ ਨਾਰੀਆਂ, ਸੇਵਾ ਕਰ ਰਹੇ ਸੈਨਿਕਾਂ ਅਤੇ ਸਿਵਲੀਅਨ ਦੇ ਬੱਚਿਆਂ ਦੇ ਉਜਵੱਲ ਭਵਿੱਖ ਨੂੰ ਮੁੱਖ ਰੱਖਦਿਆਂ ਭਰਤੀ ਹੋਣ ਵਾਸਤੇ ਸਰੀਰਕ ਯੋਗਤਾ ਅਤੇ ਲਿਖਤੀ ਇਮਤਿਹਾਨ ਦੀ ਤਿਆਰੀ ਕਰਵਾਈ ਜਾਵੇਗੀ | ਇਥੋਂ ਸਿਖਲਾਈ ਪ੍ਰਾਪਤ ਪਿਛਲੇ ਬੈਚ ਦੇ ਸਾਰੇ ਸਿਖਿਆਰਥੀਆਂ ਦਾ ਨਤੀਜਾ 100 ਫੀਸਦੀ ਆਇਆ ਹੈ | ਚਾਹਵਾਨ ਨੌਜਵਾਨ ਆਪਣੇ ਜ਼ਰੂਰੀ ਕਾਗਜਾਤ ਨਾਲ ਲੈ ਕੇ ਮੁੱਢਲੀ ਜਾਂਚ ਲਈ ਇਸ ਦਫਤਰ ਵਿਖੇ ਤੁਰੰਤ ਰਿਪੋਰਟ ਕਰਨ | ਇਹ ਕੋਰਸ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਅੰਮਿ੍ਤਸਰ ਰੋਡ ਤਰਨ ਤਾਰਨ (ਨੇੜੇ ਪੁਲਿਸ ਲਾਈਨ ਅਤੇ ਵਿਕਾਸ ਭਵਨ) ਵਿਖੇ ਚਲਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਜੰਡਪੀਰ ਰਾਮਲੀਲਾ ਕਲੱਬ ਵਲੋਂ ਰਾਮਲੀਲ੍ਹਾ ਦੀ ਪਹਿਲੀ ਨਾਈਟ ਦੀ ਸ਼ੁਰੂਆਤ <br/> ਅਗਲੀ ਖ਼ਬਰ ਵਿਧਾਇਕ ਲਾਲਪੁਰਾ ਦੀ ਟੀਮ ਹਲਕਾ ਖਡੂਰ ਸਾਹਿਬ ਵਿਚ ਦਿਨ-ਰਾਤ ਹਲਕੇ ਦੀ ਸੰਗਤ ਲਈ ਸੇਵਾ ਵਿਚ ਹਾਜ਼ਰ-ਹੈਰੀ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।