24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਵਿਧਾਇਕ ਲਾਲਪੁਰਾ ਦੀ ਟੀਮ ਹਲਕਾ ਖਡੂਰ ਸਾਹਿਬ ਵਿਚ ਦਿਨ-ਰਾਤ ਹਲਕੇ ਦੀ ਸੰਗਤ ਲਈ ਸੇਵਾ ਵਿਚ ਹਾਜ਼ਰ-ਹੈਰੀ ਗਿੱਲ

ਅਜੀਤ ਡੈਸਕ 25-09-2025
ਖਡੂਰ ਸਾਹਿਬ, 24 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਸਲਾਹਕਾਰ ਹੈਰੀ ਗਿੱਲ ਨੇ ਕਿਹਾ ਕਿ ਵਿਧਾਇਕ ਲਾਲਪੁਰਾ ਦੇ ਦਫ਼ਤਰ ਦੀ ਪੂਰੀ ਟੀਮ ਹਲਕਾ ਖਡੂਰ ਸਾਬ ਦੀ ਸੰਗਤਾਂ ਦੀ ਸੇਵਾ ਵਿਚ ਦਿਨ-ਰਾਤ ਹਾਜ਼ਰ ਹੈ ਤੇ ਇਸੇ ਤਰ੍ਹਾਂ ਦਫ਼ਤਰੀ ਟੀਮ ਤਨੋ, ਮਨੋ ਹਲਕਾ ਖਡੂਰ ਸਾਹਿਬ ਸੇਵਾ ਵਿਚ ਹਾਜ਼ਰ ਰਹੇਗੀ | ਲਾਲਪੁਰਾ ਨੇ ਪਹਿਲਾਂ ਤੋਂ ਹੀ ਆਪਣੀ ਦਫ਼ਤਰੀ ਟੀਮ ਨੂੰ ਇਕਜੁੱਟ ਹੋਕੇ ਸੰਗਤ ਦੀ ਸੇਵਾ ਕਰਨ ਲਗਾਇਆ ਹੋਇਆ ਹੈ | ਇਸ ਮੌਕੇ ਇੰਦਰਜੀਤ ਸਿੰਘ ਹੈਰੀ ਗਿੱਲ ਨੇ ਕਿਹਾ ਕਿ ਦਫ਼ਤਰੀ ਟੀਮ ਨੇ ਹਲਕੇ ਦੇ ਬਲਾਕ ਪ੍ਰਧਾਨਾਂ ਨਾਲ ਮੀਟਿੰਗਾਂ ਕਰ ਲਈਆਂ ਹਨ ਅਤੇ ਇਸੇ ਤਰ੍ਹਾਂ ਹੀ ਹੁਣ ਸਾਡੇ ਵਲੋਂ ਪਿੰਡਾਂ ਵਿਚ ਜਾ ਕੇ ਪੰਚਾਂ, ਸਰਪੰਚਾਂ ਅਤੇ ਮੁਹਤਬਰ ਆਗੂਆਂ ਨਾਲ ਮੀਟਿਗਾਂ ਦਾ ਸਿਲਸਿਲਾ ਜਾਰੀ ਹੈ | ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਸਦਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਜਲਦੀ ਬਾਹਰ ਆ ਜਾਣਗੇ | ਇਸ ਮੌਕੇ ਸਲਾਹਕਾਰ ਹੈਰੀ ਗਿੱਲ ਸਮੇਤ ਚੇਅਰਮੈਨ ਮਾਰਕੀਟ ਕਮੇਟੀ ਨੌਸ਼ਹਿਰਾ ਪੰਨੂੰਆਂ, ਚੇਅਰਮੈਨ ਮਾਰਕੀਟ ਕਮੇਟੀ ਖਡੂਰ ਸਾਹਿਬ ਅਮਿੰਦਰ ਸਿੰਘ ਐਮੀ, ਕਰਨ ਪੀ.ਏ., ਜ਼ਿਲ੍ਹਾ ਯੋਜਨਾ ਬੋਰਡ ਮੈਂਬਰ ਰਜਿੰਦਰ ਸਿੰਘ ਪੰਨੂੰ, ਦਫਤਰ ਸਕੱਤਰ ਕੁਲਦੀਪ ਸਿੰਘ, ਨਿੱਜੀ ਸਹਾਇਕ ਗੌਰਵ ਰਾਮਪਾਲ, ਨਿੱਜੀ ਸਕੱਤਰ ਬਲਕਾਰ ਸਿੰਘ, ਸੋਸਲ ਮੀਡੀਆ ਇੰਚਾਰਜ ਨਿਸ਼ਾਨ ਸਿੰਘ ਹਾਜ਼ਰ ਹੈ |

ਪਿਛਲੀ ਖ਼ਬਰ ਫੌਜ ਵਿਚ ਭਰਤੀ ਹੋਣ ਲਈ ਪ੍ਰੀ-ਰਿਕਰੂਟਮੈਂਟ ਕੋਰਸ 29 ਤੋਂ ਹੋਵੇਗਾ ਸ਼ੁਰੂ ਅਗਲੀ ਖ਼ਬਰ ਸੱਟਾਂ ਮਾਰ ਕੇ ਵਿਅਕਤੀ ਨੂੰ ਕੀਤਾ ਗੰਭੀਰ ਜ਼ਖ਼ਮੀ, 8 ਖ਼ਿਲਾਫ਼ ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।