25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਜੰਡਿਆਲਾ ਗੁਰੂ ਨੇੜੇ ਰੇਲ ਹਾਦਸੇ 'ਚ ਅਣਪਛਾਤੇ ਵਿਅਕਤੀ ਦੀ ਮੌਤ

ਅਜੀਤ ਡੈਸਕ 10-12-2025
ਜੰਡਿਆਲਾ ਗੁਰੂ, 9 ਦਸੰਬਰ (ਹਰਜਿੰਦਰ ਸਿੰਘ ਕਲੇਰ)-ਰੇਲਵੇ ਸਟੇਸ਼ਨ ਜੰਡਿਆਲਾ-ਟਾਂਗਰਾ ਦਰਮਿਆਨ ਕਿਲੋਮੀਟਰ ਨੰਬਰ 491/05-03 ਦੇ ਕੋਲ ਇਕ ਅਣਪਛਾਤੇ ਵਿਅਕਤੀ ਦੀ ਰੇਲ ਹਾਦਸੇ ਵਿਚ ਮੌਤ ਹੋ ਗਈ | ਮਿ੍ਤਕ ਦੀ ਉਮਰ ਕਰੀਬ 40-42 ਸਾਲ ਦੱਸੀ ਜਾ ਰਹੀ ਹੈ | ਪਤਾ ਲੱਗਿਆ ਹੈ ਕਿ ਟਰੇਨ ਨੰਬਰ 12317 ਦੀ ਲਪੇਟ ਵਿਚ ਆਉਣ ਕਾਰਨ ਇਹ ਹਾਦਸਾ ਵਾਪਰਿਆ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜੀ. ਆਰ. ਪੀ. ਅੰਮਿ੍ਤਸਰ ਵਲੋਂ ਰਿਪੋਰਟ ਨੰਬਰ 186 ਧਾਰਾ 194 ਅਧੀਨ ਦਰਜ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਮਿ੍ਤਕ ਦੇ ਪਾਸੋਂ ਮੌਕੇ 'ਤੇ ਕੋਈ ਵੀ ਪਛਾਣ ਸੰਬੰਧੀ ਦਸਤਾਵੇਜ ਬਰਾਮਦ ਨਹੀਂ ਹੋਇਆ, ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ | ਪੁਲਿਸ ਵਲੋਂ ਮਿ੍ਤਕ ਦੇ ਹੁਲੀਏ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ | ਪੁਲਿਸ ਮੁਤਾਬਕ ਮਿ੍ਤਕ ਨੇ ਚਿੱਟੀ ਟੀ-ਸ਼ਰਟ, ਨੀਲੇ ਰੰਗ ਦੀ ਜੀਂਸ ਅਤੇ ਕਾਲੇ ਰੰਗ ਦੀ ਗਰਮ ਜੈਕਟ ਪਾਈ ਹੋਈ ਸੀ | ਉਸ ਦਾ ਰੰਗ ਕਣਕਣਾਂ, ਸਿਰ ਦੇ ਵਾਲ ਮੋਨੇ ਅਤੇ ਦਾੜੀ ਕੱਟੀ ਹੋਈ ਹੈ | ਮਿ੍ਤਕ ਦੀ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਵਾਸਤੇ ਥਾਣਾ ਜੀ. ਆਰ. ਪੀ. ਅੰਮਿ੍ਤਸਰ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ |
ਪਿਛਲੀ ਖ਼ਬਰ ਬ੍ਰਹਮਾ ਕੁਮਾਰੀਆਂ ਨੇ ਪਾਈਟੈਕਸ ਮੇਲੇ 'ਚ ਮਾਈਾਡ ਸਪਾ ਰਾਹੀਂ ਲੋਕਾਂ ਦਾ ਦਿਮਾਗੀ ਤਣਾਅ ਦੂਰ ਕੀਤਾ ਅਗਲੀ ਖ਼ਬਰ ਭੂਰੀ ਵਾਲਿਆਂ ਵਲੋਂ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਰੰਗ-ਰੋਗਨ ਦੀ ਸੇਵਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।