25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਬ੍ਰਹਮਾ ਕੁਮਾਰੀਆਂ ਨੇ ਪਾਈਟੈਕਸ ਮੇਲੇ 'ਚ ਮਾਈਾਡ ਸਪਾ ਰਾਹੀਂ ਲੋਕਾਂ ਦਾ ਦਿਮਾਗੀ ਤਣਾਅ ਦੂਰ ਕੀਤਾ

ਅਜੀਤ ਡੈਸਕ 10-12-2025
ਅੰਮਿ੍ਤਸਰ, 9 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਲਗਾਏ ਗਏ 19ਵੇਂ ਅੰਤਰਰਾਸ਼ਟਰੀ ਵਪਾਰ ਮੇਲੇ 'ਚ ਬ੍ਰਹਮਾ ਕੁਮਾਰੀਆਂ ਨੇ ਮਾੲੀਂਡ ਸਪਾ ਰਾਹੀਂ ਲੋਕਾਂ ਦਾ ਤਣਾਅ ਦੂਰ ਕੀਤਾ | ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਮਾੲੀਂਡ ਸਪਾ ਵਿਧੀ ਦੀ ਸ਼ਲਾਘਾ ਕੀਤੀ | ਇਸ ਪ੍ਰੋਗਰਾਮ ਨੇ ਸੈਲਾਨੀਆਂ ਨੂੰ ਬ੍ਰਹਮਤਾ ਨਾਲ ਜਾਣੰੂ ਕਰਵਾਇਆ ਅਤੇ ਆਧੁਨਿਕ ਜੀਵਨ ਦੇ ਤਣਾਅ ਤੋਂ ਰਾਹਤ ਪ੍ਰਦਾਨ ਕੀਤੀ | ਇਸ ਮੌਕੇ ਬ੍ਰਹਮਾ ਕੁਮਾਰੀਆਂ ਦੇ ਸਥਾਨਕ ਸੇਵਾ ਕੇਂਦਰ ਤੋਂ ਬੀ. ਕੇ. ਪ੍ਰਵੀਨ ਨੇ ਦੱਸਿਆ ਕਿ ਬ੍ਰਹਮਾ ਕੁਮਾਰੀ ਸੰਗਠਨ ਦੀ ਸਥਾਪਨਾ 1936 'ਚ ਦਾਦਾ ਲੇਖਰਾਜ ਦੁਆਰਾ ਕੀਤੀ ਗਈ ਸੀ | ਇਸ ਮੌਕੇ ਬੀ. ਕੇ. ਪਵਨ, ਬੀ. ਕੇ. ਗੁਰਸ਼ਰਨ, ਬੀ. ਕੇ. ਰਾਕੇਸ਼, ਬੀ. ਕੇ. ਸੁਨੀਤਾ ਆਨੰਦ, ਬੀ. ਕੇ. ਸਾਕਸ਼ੀ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਅਕਾਲੀ ਉਮੀਦਵਾਰ ਨੰਬਰਦਾਰ ਮਨਜੀਤ ਸਿੰਘ ਚਾਟੀਵਿੰਡ ਬੋਪਰਾਏ ਵਲੋਂ ਚੋਣ ਮੁਹਿੰਮ ਦਾ ਆਗਾਜ਼ ਅਗਲੀ ਖ਼ਬਰ ਜੰਡਿਆਲਾ ਗੁਰੂ ਨੇੜੇ ਰੇਲ ਹਾਦਸੇ 'ਚ ਅਣਪਛਾਤੇ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।