17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਕੇਅਰ ਹੈਲਥ ਇੰਸ਼ੋਰੈਂਸ ਨੇ ਐਚ.ਈ.ਪੀ.ਏ. ਫਿਲਟਰ ਦੀ ਵਰਤੋਂ ਦੀ ਜ਼ਰੂਰੀ ਜਨਤਕ ਸਲਾਹ ਕੀਤੀ ਜਾਰੀ

ਅਜੀਤ ਡੈਸਕ 09-12-2025
ਅੰਮਿ੍ਤਸਰ, 8 ਦਸੰਬਰ (ਅ.ਬ.)- ਕੇਅਰ ਹੈਲਥ ਇੰਸ਼ੋਰੈਂਸ ਨੇ ਅੱਜ ਇਕ ਜ਼ਰੂਰੀ ਜਨਤਕ ਸਲਾਹ ਜਾਰੀ ਕੀਤੀ ਹੈ, ਜਿਸ ਦੇ ਤਹਿਤ ਵਧ ਰਹੇ ਪ੍ਰਦੂਸ਼ਣ ਕਾਰਨ ਵਧ ਰਹੀਆਂ ਸਾਹ ਦੀਆਂ ਬਿਮਾਰੀਆਂ ਤੋਂ ਬਚਣ ਲਈ ਲੋਕਾਂ ਨੂੰ ਘਰਾਂ ਅਤੇ ਕਾਰਜ ਸਥਾਨਾਂ ''ਤੇ ਐਚ.ਈ.ਪੀ.ਏ. ਪ੍ਰਮਾਣਿਤ ਏਅਰ ਫਿਲਟਰੇਸ਼ਨ ਅਪਣਾਉਣ ਦੀ ਤਾਕੀਦ ਕੀਤੀ ਗਈ ਹੈ | ਪਿਛਲੇ ਕੁਝ ਹਫ਼ਤਿਆਂ ਦੌਰਾਨ ਕਈ ਖੇਤਰਾਂ 'ਚ ਅਸਥਮਾ ਦੇ ਮਾਮਲੇ, ਰਿਸਪੀਰੇਟਰੀ ਇਨਫੈਕਸ਼ਨ ਅਤੇ ਪ੍ਰਦੂਸ਼ਣ ਨਾਲ ਸੰਬੰਧਿਤ ਡਾਕਟਰੀ ਐਮਰਜੈਂਸੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ | ਇਸ ਐਡਵਾਇਜ਼ਰੀ 'ਤੇ ਬੋਲਦੇ ਹੋਏ ਕੇਅਰ ਹੈਲਥ ਇੰਸ਼ੋਰੈਂਸ ਦੇ ਚੀਫ ਓਪਰੇਟਿੰਗ ਅਫਸਰ ਮਨੀਸ਼ ਦੋਡੇਜਾ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਸਾਡੀ ਹਵਾ ਦੀ ਗੁਣਵੱਤਾ ਨੂੰ ਵੱਖ-ਵੱਖ ਨਿਵੇਕਲੇ ਪ੍ਰਦੂਸ਼ਣ ਕਾਰਕ ਇਕੱਠਿਆਂ ਮਿਲ ਕੇ ਬਹੁਤ ਬੁਰੀ ਤਰਾਂ ਪ੍ਰਭਾਵਿਤ ਕਰ ਰਹੇ ਹਨ | ਇਨ੍ਹਾਂ ਦਾ ਸਾਡੇ ਰਿਸਪੀਰੇਟਰੀ ਸਿਸਟਮ ਯਾਨੀ ਸਾਹ ਦੀ ਸਿਹਤ 'ਤੇ ਸਿੱਧਾ ਅਸਰ ਪੈਂਦਾ ਹੈ | ਲੱਖਾਂ ਲੋਕਾਂ ਲਈ ਇੱਕ ਜਿੰਮੇਵਾਰ ਸਿਹਤ ਭਾਈਵਾਲ ਹੋਣ ਦੇ ਨਾਤੇ ਕੇਅਰ ਹੈਲਥ ਇੰਸ਼ੋਰੈਂਸ ਆਪਣੇ ਪਾਲਿਸੀਧਾਰਕਾਂ ਨੂੰ ਸਮੇਂ ਸਿਰ, ਰੋਕਥਾਮ ਦੇ ਉਪਾਵਾਂ ਨਾਲ ਮਾਰਗਦਰਸ਼ਨ ਕਰਨ ਲਈ ਵਚਨਬੱਧ ਹੈ | ਐਚ.ਈ.ਪੀ.ਏ. ਫਿਲਟਰੇਸ਼ਨ ਦੀ ਵਰਤੋਂ ਇਸ ਦਿਸ਼ਾ ਵੱਲ ਇਕ ਸਧਾਰਨ ਤੇ ਬਹੁਤ ਪ੍ਰਭਾਵਸ਼ਾਲੀ ਕਦਮ ਹੈ ਅਤੇ ਲੋਕ ਆਪਣੀ ਅੰਦਰੂਨੀ ਹਵਾ ਦੀ ਗੁਣਵੱਤਾ ਨੂੰ ਸੁਰੱਖਿਅਤ ਰੱਖਣ ਲਈ ਇਹ ਉਪਰਾਲਾ ਕਰ ਸਕਦੇ ਹਨ |
ਪਿਛਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਵਾਉਣ 'ਚ ਬਾਬਾ ਬੇਦੀ ਅਤੇ ਬਾਬਾ ਰਾਮਪੁਰ ਖੇੜੇ ਵਾਲਿਆਂ ਦਾ ਅਹਿਮ ਰੋਲ : ਚੇਅਰਮੈਨ ਭੋਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।