ਅੰਮਿ੍ਤਸਰ, 8 ਦਸੰਬਰ (ਹਰਮਿੰਦਰ ਸਿੰਘ)-ਸਥਾਨਕ ਬਟਾਲਾ ਰੋਡ ਵਿਖੇ ਇਕ ਡਿਪਾਰਟਮੈਂਟਲ ਸਟੋਰ ਵਿਖੇ ਅੱਗ ਲੱਗਣ ਦੀ ਸੂਚਨਾ ਮਿਲੀ ਹੈ | ਜਿਸ ਦੀ ਜਾਣਕਾਰੀ ਮਿਲਦੇ ਹੀ ਫਾਇਰ ਬਿ੍ਗੇਡ ਦੀ ਟੀਮਾਂ ਮੌਕੇ 'ਤੇ ਪਹੁੰਚ ਗਈਆਂ |ਮਿਲੀ ਜਾਣਕਾਰੀ ਅੱਜ ਰਾਤ ਨੂੰ ਬਟਾਲਾ ਰੋਡ ਵਿਖੇ ਵਿਜੇ ਨਗਰ ਗਲੀ ਨੰ: 5 'ਚ ਸਥਿਤ ਬਹੁ ਮੰਜ਼ਿਲ ਦਾਨਿਸ਼ ਜਨਰਲ ਸਟੋਰ ਦੀ ਦੁਕਾਨ ਦੀ ਉਪਰ ਵਾਲੀ ਮੰਜ਼ਿਲ 'ਚ ਅਚਾਨਕ ਅੱਗ ਲੱਗ ਗਈ | ਇਸ ਘਟਨਾ ਦੀ ਸਥਾਨਕ ਲੋਕਾਂ ਵਲੋਂ ਫਾਇਰ ਬਿ੍ਗੇਡ ਨੂੰ ਇਤਲਾਹ ਕੀਤੀ | ਜਿਸ 'ਤੇ ਨਗਰ ਨਿਗਮ ਦੇ ਫਾਇਰ ਸਟੇਸ਼ਨ ਅਤੇ ਢਾਬ ਬਸਤੀ ਰਾਮ ਫਾਇਰ ਸਟੇਸ਼ਨ ਤੋਂ ਫਾਇਰ ਬਿ੍ਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ ਅਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਲਿਆ | ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ |
ਜਨਰਲ ਸਟੋਰ 'ਚ ਲੱਗੀ ਅੱਗ
ਅਜੀਤ ਡੈਸਕ
09-12-2025