09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਨੇ ਬੀ.ਐੱਲ.ਓ. ਦੀਆਂ ਹੋ ਰਹੀਆਂ ਮੌਤਾਂ 'ਤੇ ਪ੍ਰਗਟਾਈ ਚਿੰਤਾ

ਅਜੀਤ ਡੈਸਕ 05-12-2025
ਅੰਮਿ੍ਤਸਰ, 4 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਮਾਨ, ਜਨਰਲ ਸਕੱਤਰ ਰਕੇਸ਼ ਕੁਮਾਰ ਧਵਨ, ਕੇਸ਼ਵ ਕੋਹਲੀ, ਗੁਰਸ਼ਰਨ ਸੋਹਲ ਨੇ ਕਿਹਾ ਕਿ ਦੇਸ਼ ਦੇ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸਪੈਸ਼ਲ ਇੰਟੈਸੀਵ ਰਿਵੀਜ਼ਨ ਐਸ. ਆਈ. ਆਰ. ਦੇ ਲਈ ਬੀ. ਐਲ. ਓ. ਦੀ ਡਿਊਟੀ ਲਗਾਈ ਗਈ ਹੈ, ਜਿਸ ਕਾਰਨ ਉਨ੍ਹਾਂ ਨੂੰ ਵਿਭਾਗੀ ਡਿਊਟੀ ਤੋਂ ਇਲਾਵਾ ਬਹੁਤ ਜ਼ਿਆਦਾ ਸਮਾਂ ਕੰਮ ਕਰਨਾ ਪੈ ਰਿਹਾ ਹੈ | ਅਜਿਹੇ 'ਚ ਹੁਣ ਤੱਕ ਲਗਭਗ 16 ਬੂਥ ਲੈਵਲ ਅਫਸਰਾਂ ਦੀ ਮੌਤ ਬੇਹੱਦ ਚਿੰਤਾ ਦਾ ਵਿਸ਼ਾ ਹੈ | ਆਗੂਆਂ ਨੇ ਕਿਹਾ ਕਿ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਮੰਗ ਕਰਦੀ ਹੈ ਕਿ ਚੋਣ ਕਮਿਸ਼ਨਰ ਨੂੰ ਚਾਹੀਦਾ ਹੈ ਆਪਣੇ ਇਨ੍ਹਾਂ ਸਰਵੇ, ਚੋਣ ਸੁਧਾਈ ਆਦਿ ਦੇ ਕੰਮ ਲਈ ਆਪਣੇ ਨਵੇਂ ਕੇਡਰ ਦੀ ਭਰਤੀ ਕੀਤੀ ਜਾਵੇ | ਆਗੂਆਂ ਨੇ ਕਿਹਾ ਕਿ ਐਸ. ਆਈ. ਆਰ. ਦੇ ਕੰਮ ਦੀ ਸੰਪੂਰਨਤਾ ਲਈ ਕੇਵਲ ਬੀ. ਐੱਲ. ਓ. ਦੀ ਜ਼ਿੰਮੇਵਾਰੀ ਨਾ ਹੋਵੇ ਕਿਉਂਕਿ ਇਸ ਲੰਮੇਰੇ ਕੰਮ 'ਚ ਕਈ ਦਿੱਕਤਾਂ ਆਉਣਗੀਆਂ ਜਿਸ ਲਈ ਉਚ ਅਧਿਕਾਰੀਆਂ ਨੂੰ ਵੀ ਬੀ. ਐੱਲ. ਓ. ਨਾਲ ਰਲ ਕੇ ਸਥਾਨਕ ਬੂਥ ਪੱਧਰ 'ਤੇ ਆ ਰਹੀਆਂ ਮੁਸਕਲਾਂ ਸਬੰਧੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ | ਯੂਨੀਅਨ ਨੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀਆਂ ਦੀਆਂ ਚੋਣਾਂ 'ਚ ਬੀ. ਐਲ. ਓ. ਨੂੰ ਚੋਣ ਡਿਊਟੀਆਂ ਤੋਂ ਛੋਟ ਦਿੱਤੀ ਜਾਵੇ ਤਾਂ ਜੋ ਬੀ. ਐਲ. ਓ. ਐਸ. ਆਈ. ਆਰ. ਦੇ ਕੰਮ ਨੂੰ ਪਹਿਲ ਦੇ ਸਕਣ | ਇਸ ਮੌਕੇ ਬੀ. ਐਲ. ਓ. ਦਿਨੇਸ਼ ਹੁਸ਼ਿਆਰਨਗਰ, ਵਰਿੰਦਰ ਕਲੇਰ, ਵਿਕਰਮ ਸ਼ਰਮਾ, ਅਮਿਤੇਸ਼ਪਾਲ ਸਿੰਘ, ਸ਼ਰਨਜੀਤ ਕੁਮਾਰ, ਰਾਜੇਸ਼ ਅਚਿੰਤ ਕੋਟ, ਅਮਨ ਕ੍ਰਾਂਤੀ, ਸੁਧਾਂਸ਼ੂ ਸ਼ਰਮਾ, ਸੰਜੀਵ ਕੁਮਾਰ, ਜਸਵੰਤ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ ਆਖ਼ਰੀ ਦਿਨ ਉਮੀਦਵਾਰਾਂ ਦੀਆਂ ਲੱਗੀਆਂ ਕਤਾਰਾਂ ਅਗਲੀ ਖ਼ਬਰ ਜਾਇਦਾਦਾਂ ਨੂੰ ਰੈਗੂਲਰ ਕਰਵਾਉਣ ਅਤੇ ਸੀ. ਐੱਲ. ਯੂ. ਦਾ ਨਵੀਆਂ ਫੀਸਾਂ ਅਨੁਸਾਰ ਹੋਵੇਗਾ ਭੁਗਤਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।