12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਮਾਮਲਾ : ਰਾਜਾਸਾਂਸੀ ਦੇ ਪਿੰਡ ਅਦਲੀਵਾਲਾ ਦੇ ਨੌਜਵਾਨ ਦੀ ਮੌਤ ਦਾ ਸਾਹਿਲਪ੍ਰੀਤ ਸਿੰਘ ਦੀ ਮਿ੍ਤਕ ਦੇਹ ਸੜਕ 'ਤੇ ਰੱਖ ਕੇ ਲਾਇਆ ਧਰਨਾ

ਅਜੀਤ ਡੈਸਕ 05-12-2025

ਰਾਜਾਸਾਂਸੀ, 4 ਦਸੰਬਰ (ਹਰਦੀਪ ਸਿੰਘ ਖੀਵਾ)-ਰਾਜਾਸਾਂਸੀ ਦੇ ਪਿੰਡ ਅਦਲੀਵਾਲਾ ਦੇ ਕੁਝ ਨੌਜਵਾਨ ਦਾ ਬੀਤੇ ਦਿਨੀ ਇਕ ਹੋਰ ਨੌਜਵਾਨਾਂ ਦੇ ਨਾਲ ਕਾਰ ਹਾਦਸੇ ਦੌਰਾਨ ਹੋਏ ਝਗੜੇ ਵਿਚ ਅਦਲੀਵਾਲਾ ਪਿੰਡ ਦੇ ਇਕ 21 ਵਰਿ੍ਹਆਂ ਨੌਜਵਾਨ ਸਾਹਿਲਪ੍ਰੀਤ ਸਿੰਘ ਦੀ ਹਸਪਤਾਲ 'ਚ ਜੇਰੇ ਇਲਾਜ਼ ਦੌਰਾਨ ਮੌਤ ਹੋ ਗਈ | ਜਿਸ 'ਤੇ ਭੜਕੇ ਲੋਕਾਂ ਵਲੋਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮਿ੍ਤਕ ਨੌਜਵਾਨ ਸਾਹਿਲਪ੍ਰੀਤ ਸਿੰਘ ਅਦਲੀਵਾਲਾ ਦੀ ਮਿ੍ਤਕ ਦੇਹ ਅੰਮਿ੍ਤਸਰ ਦੇ ਹਵਾਈ ਅੱਡਾ ਮਾਰਗ 'ਤੇ ਸਥਿਤ ਚੌਂਕ ਮੀਰਾਂਕੋਟ ਵਿਖੇ ਸੜਕ ਵਿਚਕਾਰ ਰੱਖ ਕੇ ਧਰਨਾ ਲਗਾਇਆ ਗਿਆ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ | ਜਿਸ ਕਾਰਨ ਅੰਮਿ੍ਤਸਰ ਹਵਾਈ ਅੱਡੇ ਤੋਂ ਏਅਰ ਮਲੇਸ਼ੀਆ ਰਾਹੀਂ ਕੁਆਲਾਲੰਪੁਰ ਤੇ ਹੋਰਨਾਂ ਘਰੇਲੂ ਉਡਾਣਾਂ ਰਾਹੀਂ ਦਿੱਲੀ ਜਾਣ ਵਾਲੇ ਯਾਤਰੀਆਂ, ਸਕੂਲ ਵਿਦਿਆਰਥੀਆਂ, ਰਾਹਗੀਰਾਂ ਨੂੰ ਭਾਰੀ ਖੱਜਲ ਖੁਆਰ ਹੋਣਾ ਪਿਆ | ਇਸ ਮਾਮਲੇ ਸਾਹਿਲਪ੍ਰੀਤ ਸਿੰਘ ਦੇ ਪਿਤਾ ਮੰਗਾ ਸਿੰਘ ਅਦਲੀਵਾਲਾ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋਏ ਅਜਨਾਲਾ ਦੇ ਇਕ ਨੌਜਵਾਨ ਲੜਕੇ ਨੇ ਹੋਰ ਮੁੰਡਿਆਂ ਨੂੰ ਸੱਦ ਕੇ ਕਾਤਲਾਨਾ ਹਮਲਾ ਕੀਤਾ ਸੀ, ਜਿਸ ਕਾਰਨ ਉਨ੍ਹਾਂ ਦੇ ਸਾਹਿਲਪ੍ਰੀਤ ਸਿੰਘ ਦੇ ਸਿਰ ਵਿਚ ਵਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਜਿਸ ਦੀ ਅੱਜ ਮੌਤ ਹੋ ਗਈ ਸੀ | ਪ੍ਰੰਤੂ ਅੱਠ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਕਾਰਵਾਈ ਨਹੀਂ ਕਰ ਰਹੀ ਸੀ | ਪ੍ਰੰਤੂ ਇਸ ਸੰਬੰਧੀ ਪਿੰਡ ਅਦਲੀਵਾਲਾ ਦੇ ਸਰਪੰਚ ਸੁਖਚੈਨ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਉਨ੍ਹਾਂ ਵਲੋਂ ਪੀੜਤ ਪਰਿਵਾਰ ਦੇ ਹੱਕ ਵਿਚ ਉੱਚ ਅਧਿਕਾਰੀਆਂ ਨੂੰ ਮਿਲ ਕੇ ਪੁਲਿਸ ਥਾਣਾ ਅਜਨਾਲਾ ਵਿਚ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਤੇ ਹੁਣ ਮੁਕੱਦਮੇ ਦੀ ਧਾਰਾ ਵਿਚ ਵਾਧਾ ਕੀਤਾ ਗਿਆ ਸੀ ਪ੍ਰੰਤੂ ਪਰਿਵਾਰ ਵਲੋਂ ਦੋਸ਼ੀਆਂ ਤੁਰੰਤ ਗਿ੍ਫ਼ਤਾਰ ਕਰਵਾਉਣ ਲਈ ਪਿੰਡ ਦੇ ਹੋਰ ਲੋਕਾਂ ਦੇ ਕਹਿਣ ਤੇ ਧਰਨਾ ਲਾਇਆ ਗਿਆ ਹੈ | ਧਰਨਾ ਲੱਗਣ ਤੋਂ ਕਰੀਬ ਦੋ ਘੰਟੇ ਬਾਅਦ ਪੁੱਜੇ ਪੁਲਿਸ ਅਧਿਕਾਰੀ ਐੱਸ. ਪੀ. ਟਰੈਫਿਕ ਅਮਨਦੀਪ ਕੌਰ ਤੇ ਡੀ. ਐੱਸ. ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਮਿ੍ਤਕ ਲੜਕੇ ਦੇ ਪਰਿਵਾਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਰੋਸਾ ਦਿਵਾਇਆ ਕਿ ਕੱਲ 5 ਨਵੰਬਰ ਸ਼ਾਮ 4 ਵਜੇ ਤੱਕ ਸਾਰੇ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ | ਇਸ ਉਪਰੰਤ ਧਰਨਾ ਸਮਾਪਤ ਹੋਇਆ |

ਪਿਛਲੀ ਖ਼ਬਰ ਹਵਾਈ ਅੱਡਾ ਮਾਰਗ 'ਤੇ ਗੁਮਟਾਲਾ ਚੌਕ 'ਚ ਲੱਗ ਰਹੇ ਆਵਾਜਾਈ ਦੇ ਜਾਮ ਯਾਤਰੀਆਂ ਸਮੇਤ ਵੱਡੀ ਗਿਣਤੀ ਵਿਚ ਲੋਕ ਹੋਏ ਖੱਜਲ ਖ... ਅਗਲੀ ਖ਼ਬਰ 40 ਕਰੋੜ ਰੁਪਏ ਮੁੱਲ ਦੀ 8 ਕਿੱਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।