17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਬੱਸ ਸਟੈਂਡ ਵਿਖੇ 'ਮੱਖਣ' ਹੱਤਿਆ ਕਾਂਡ ਦੇ ਸ਼ੂਟਰ ਦਾ ਹੋਇਆ ਐਨਕਾਊਾਟਰ <br/>

ਅਜੀਤ ਡੈਸਕ 04-12-2025
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)- ਬੀਤੇ 18 ਨਵੰਬਰ ਨੂੰ ਅੰਮਿ੍ਤਸਰ ਦੇ ਬੱਸ ਅੱਡੇ ਵਿਖੇ ਗੈਂਗਸਟਰਾਂ ਵਲੋਂ ਅੱਡਾ ਇੰਚਾਰਜ ਮੱਖਣ ਸਿੰਘ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ ਅਤੇ ਪੁਲਿਸ ਨੇ ਤਿੰਨ ਸ਼ੂਟਰਾਂ ਸਮੇਤ ਸਾਰੇ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ | ਅੱਜ ਪੁਲਿਸ ਵਲੋਂ ਇਕ ਸ਼ੂਟਰ ਨੂੰ ਕਾਬੂ ਕੀੇਤੇ ਜਾਣ ਮੌਕੇ ਉਸ ਨੇ ਪੁਲਿਸ 'ਤੇ ਤਿੰਨ ਗੋਲੀਆਂ ਚਲਾਈਆਂ, ਜਦੋਂ ਕਿ ਪੁਲਿਸ ਵਲੋਂ ਚਲਾਈ ਜਵਾਬੀ ਗੋਲੀ ਨਾਲ ਉਹ ਜਖ਼ਮੀ ਹੋ ਗਿਆ | ਜਿਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ | ਇਹ ਪ੍ਰਗਟਾਵਾ ਅੱਜ ਇਥੇ ਵੇਰਕਾ ਬਾਈਪਾਸ ਵਿਖੇ ਪੁਲਿਸ ਮੁਕਾਬਲੇ ਵਾਲੀ ਥਾਂ ਦਾ ਜਾਇਜ਼ਾ ਲੈਣ ਪੁੱਜੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ, ਜਿਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਬਚਾਅ ਲਈ ਚਲਾਈ ਗੋਲੀ ਨਾਲ ਜ਼ਖ਼ਮੀ ਹੋਏ ਕਥਿਤ ਸ਼ੂਟਰ ਦੀ ਸ਼ਨਾਖਤ ਦਲੇਰ ਸਿੰਘ ਵਾਸੀ ਪਿੰਡ ਝੰਗੀਆਂ ਖੁਰਦ ਫਤਿਹਗੜ੍ਹ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਅੰਮਿ੍ਤਸਰ ਵਿਖੇ ਹੋਏ ਕਤਲ ਦੀ ਗੁੱਥੀ ਸੁਲਝਾ ਲਈ ਹੈ | ਬੱਸ ਸਟੈਂਡ 'ਤੇ ਤਿੰਨ ਸ਼ੂਟਰਾਂ ਨੇ ਮੱਖਣ ਸਿੰਘ 'ਤੇ ਗੋਲੀਆਂ ਚਲਾਈਆਂ ਅਤੇ ਹਮਲੇ ਤੋਂ ਤੁਰੰਤ ਬਾਅਦ ਮੌਕੇ ਤੋਂ ਭੱਜ ਗਏ | ਇਸ ਘਟਨਾ ਵਿਚ ਮੱਖਣ ਸਿੰਘ ਗੰਭੀਰ ਜ਼ਖਮੀਂ ਹੋਣ ਕਾਰਨ ਦਮ ਤੋੜ ਗਿਆ ਸੀ | ਘਟਨਾ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਨੇ ਪਹਿਲਾਂ ਇਕ ਮੁਲਜ਼ਮ ਜੌਨ ਨੂੰ ਗਿ੍ਫ਼ਤਾਰ ਕੀਤਾ, ਜੋ ਘਟਨਾ ਵੇਲੇ ਗੋਲੀਬਾਰੀ ਦੌਰਾਨ ਬੱਸ ਸਟੈਂਡ ਦੇ ਬਾਹਰ ਮੋਟਰਸਾਈਕਲ 'ਤੇ ਉਡੀਕ ਕਰ ਰਿਹਾ ਸੀ ਤਾਂ ਜੋ ਗੋਲੀਬਾਰੀ ਦੌਰਾਨ ਸ਼ੂਟਰਾਂ ਨੂੰ ਭੱਜਣ ਵਿਚ ਸਹਾਇਤਾ ਕੀਤੀ ਜਾ ਸਕੇ | ਉਸ ਪਾਸੋਂ ਵਾਰਦਾਤ ਲਈ ਵਰਤਿਆ ਗਿਆ ਮੋਟਰਸਾਈਕਲ ਅਤੇ ਕੱਪੜੇ ਬਰਾਮਦ ਕੀਤੇ ਤੇ ਉਸ ਦੀ ਪੁੱਛਗਿੱਛ ਨੇ ਅਗਲੀ ਪਰਤ ਖੋਲ੍ਹ ਦਿੱਤੀ | ਜੌਨ ਦੇ ਖੁਲਾਸੇ 'ਤੇ ਸ਼ੂਟਰ ਕਰਨਬੀਰ ਸਿੰਘ ਉਰਫ਼ ਕਰਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਪਨਾਹ ਦੇਣ ਦੇ ਦੋਸ਼ ਹੇਠ ਬਿਕਰਮਜੀਤ ਸਿੰਘ ਉਰਫ਼ ਬਿੱਕਾ ਨੂੰ ਗਿ੍ਫ਼ਤਾਰ ਕੀਤਾ ਗਿਆ | ਇਸੇ ਤਰ•ਾਂ ਮੁਲਜ਼ਮ ਧਰਮਵੀਰ ਸਿੰਘ ਉਰਫ਼ ਜੋਬਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਉਸਨੇ ਕਤਲ ਤੋਂ ਬਾਅਦ ਇੱਕ ਸੋਸ਼ਲ ਮੀਡੀਆ (ਵਟਸਐਪ) 'ਤੇ ਸਟੋਰੀ ਪਾ ਕੇ ਇਸ ਵਾਰਦਾਤ ਲਈ ਜ਼ਿੰਮੇਵਾਰੀ ਚੁੱਕੀ ਸੀ | ਇਕ ਹੋਰ ਸ਼ੂਟਰ ਲਵਪ੍ਰੀਤ ਸਿੰਘ ਉਰਫ਼ ਲਵ ਨੂੰ ਜਾਮਨਗਰ ਵਿਖੇ ਗੁਜਰਾਤ ਪੁਲਿਸ ਦੀ ਮਦਦ ਨਾਲ ਗਿ੍ਫਤਾਰ ਕੀਤਾ ਗਿਆ ਤੇ ਇਕ ਹੋਰ ਸ਼ੂਟਰ ਦਲੇਰ ਸਿੰਘ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ | ਥਾਣਾ ਰਾਮ ਬਾਗ ਦੀ ਐੱਸ.ਐੱਚ.ਓ. ਅਮਨਦੀਪ ਕੌਰ ਪੁਲਿਸ ਟੀਮ ਦੇ ਨਾਲ ਜਦੋਂ ਦਲੇਰ ਸਿੰਘ ਨੂੰ ਵੇਰਕਾ ਬਾਈਪਾਸ ਤੋਂ ਡਰੇਨ ਦੇ ਨੇੜੇ ਇੱਕ ਪਿਸਤੌਲ ਬਰਾਮਦੀ ਲਈ ਲੈ ਕੇ ਗਈ ਤਾਂ ਉਸਨੇ ਅਚਾਨਕ ਝਾੜੀਆਂ ਵਿਚੋਂ ਇੱਕ .30 ਬੋਰ ਪਿਸਤੌਲ ਕੱਢਿਆ ਅਤੇ ਮਾਰਨ ਦੇ ਇਰਾਦੇ ਨਾਲ ਪੁਲਿਸ ਪਾਰਟੀ 'ਤੇ ਸਿੱਧੀ ਗੋਲੀਬਾਰੀ ਕੀਤੀ ਤੇ ਪੁਲਿਸ 'ਤੇ ਤਿੰਨ ਗੋਲੀਆਂ ਚਲਾਈਆਂ ਜਦੋਂ ਕਿ ਇੰਸ: ਅਮਨਦੀਪ ਕੌਰ ਨੇ ਜਲਦੀ ਨਾਲ ਇੱਕ ਦਰੱਖਤ ਦੇ ਪਿੱਛੇ ਲੁਕ ਕੇ ਗੋਲੀ ਚਲਾਈ ਤੇ ਸਵੈ ਰਖਿਆ ਲਈ ਚਲਾਈ ਗੋਲੀ ਉਸਦੀ ਲੱਤ 'ਚ ਲੱਗੀ ਤੇ ਉਹ ਡਿੱਗ ਪਿਆ ਜਿਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ | ਇਸ ਮੌਕੇ ਡੀ.ਸੀ.ਪੀ. ਰਵਿੰਦਰਪਾਲ ਸਿੰਘ, ਏ.ਡੀ.ਸੀ.ਪੀ.-3 ਜਸਰੂਪ ਕੌਰ ਬਾਠ, ਏ.ਸੀ.ਪੀ. ਪੂਰਬੀ ਗਗਨਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅੰਮਿ੍ਤਸਰ ਗਰੁੱਪ ਆਫ ਕਾਲਜ਼ਿਸ ਦੇ ਐਗਰੋ ਫਾਰਮ 'ਚ ਬੱਚਿਆਂ ਨੂੰ ਜੋੜਿਆ ਜਾ ਰਿਹੈ ਬਾਗ ਅਧਾਰਿਤ ਖੇਤੀ ਨਾਲ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਅਤੇ ਬਿਜਲੀ ਬੋਰਡ ਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।