17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਨਹੀਂ ਲੱਭਿਆ ਅਜੇ ਤੱਕ ਕਿਸੇ ਨੂੰ ਵੀ ਤੁੰਗ ਢਾਬ ਡਰੇਨ ਦੀ ਸਮੱਸਿਆ ਦਾ ਪੱਕਾ ਹੱਲ ਸਾਲਾਂ ਤੋਂ ਬਿਮਾਰੀਆਂ ਦੇ ਰੂਪ 'ਚ ਲੋਕਾਂ ਨੂੰ ਵੰਡ ਰਿਹਾ ਮੌਤ <br/>

ਅਜੀਤ ਡੈਸਕ 04-12-2025
ਅੰਮਿ੍ਤਸਰ, 3 ਦਸੰਬਰ (ਹਰਮਿੰਦਰ ਸਿੰਘ)-ਅੰਮਿ੍ਤਸਰ ਦੇ ਬਾਹਰਵਾਰ ਵਹਿੰਦਾ ਤੁੰਗ ਢਾਬ ਡਰੇਨ ਜੋ ਕਿਸੇ ਵੇਲੇ ਬਰਸਾਤੀ ਨਾਲੇ ਵਜੋਂ ਹੋਂਦ 'ਚ ਆਇਆ ਸੀ ਅੱਜ ਇਹ ਗੰਦਾ ਨਾਲਾ ਬਣ ਗਿਆ ਹੈ ਜਿਸ ਦੀ ਗੰਦਗੀ ਦੀ ਚਰਚਾ ਕੌਮੀ ਅਤੇ ਕੌਮਾਂਤਰੀ ਪੱਧਰੀ 'ਤੇ ਹੋ ਚੁੱਕੀ ਹੈ, ਪਰ ਲੋਕਾਂ ਨੂੰ ਭਿਆਨਕ ਬਿਮਾਰੀਆਂ ਦੇ ਰਾਹੀਂ ਮੌਤ ਵੰਡਣ ਵਾਲੇ ਇਸ ਨਾਲੇ ਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ | ਤਲਵੰਡੀ-ਭਾਰਤ ਪਿੰਡਾਂ ਤੋਂ ਸ਼ੁਰੂ ਹੋ ਕੇ ਇਹ ਡਰੇਨ ਗੋਪਾਲਪੁਰਾ ਤੋਂ ਹੁੰਦੀ ਹੋਈ ਪੰਡੋਰੀ ਵੜੈਚ ਤੱਕ ਬਰਸਾਤੀ ਨਾਲੇ ਵਜੋਂ ਚਲਦਾ ਹੈ, ਜਿੱਥੋਂ ਉਦਯੋਗਿਕ ਖੇਤਰ ਸ਼ੁਰੂ ਹੁੰਦਾ ਤਾਂ ਇਹ ਡਰੇਨ ਗੰਦੇ ਨਾਲੇ ਦਾ ਰੂਪ ਅਖ਼ਤਿਆਰ ਕਰ ਜਾਂਦਾ ਹੈ | ਜਿਸ ਵਿਚ ਫ਼ੈਕਟਰੀਆਂ ਦਾ ਰਸਾਇਣ ਮਿਲਿਆ ਪਾਣੀ ਇਸ ਨਾਲੇ 'ਚ ਡਿਗਦਾ ਹੈ | ਜਿਉਂ ਜਿਉਂ ਇਹ ਅੱਗੇ ਚੱਲਦਾ ਹੈ ਇਸ ਵਿਚ ਗੰਦਗੀ ਹੋਰ ਵਧ ਜਾਂਦੀ ਹੈ | ਨਾਲੇ ਦੇ ਗੰਦੇ ਪਾਣੀ ਕਾਰਨ ਜ਼ਮੀਨ ਹੇਠਲਾ ਪਾਣੀ ਅਤੇ ਹਵਾ ਪ੍ਰਦੂਸ਼ਿਤ ਕਰਦਾ ਹੈ | ਜਿਸ ਨਾਲ ਨਾਲੇ ਦੇ ਆਸੇ ਪਾਸੇ ਦੇ ਘੇਰੇ 'ਚ ਆਉਂਦੇ ਚਾਰ ਪੰਜ ਕਿੱਲੋਮੀਟਰ ਦੇ ਇਲਾਕੇ ਪ੍ਰਭਾਵਿਤ ਹੋ ਰਹੇ ਹਨ | ਇਹ ਨਾਲਾ ਹੁੰਡਾਲਾ ਨਾਲੇ ਰਾਹੀਂ ਪਾਕਿਸਤਾਨ 'ਚ ਦਾਖਲ ਹੋ ਜਾਂਦਾ ਹੈ | ਇਸ ਨਾਲੇ ਦਾ ਮਾਮਲਾ ਪਾਕਿਸਤਾਨ ਵਲੋਂ ਯੂ. ਐੱਨ. ਓ. ਤੱਕ ਉਠਾਇਆ ਸੀ | ਇਸ ਦੇ ਮਾੜੇ ਪ੍ਰਭਾਵ ਕਾਰਨ ਨਾਲੇ ਨੇੜੇ ਵਸਦੇ ਇਲਾਕਿਆਂ ਦੇ ਲੋਕ ਕੈਂਸਰ, ਦਮਾ, ਫੇਫੜਿਆਂ, ਲੀਵਰ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ | ਇਸ ਨਾਲੇ ਨੂੰ ਲੈ ਕੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ , ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਸਮੇਂ ਸਮੇਂ ਯਤਨ ਕੀਤੇ ਗਏ | ਹਾਲ ਹੀ ਵਿਚ ਅੰਮਿ੍ਤਸਰ ਦੇ ਮੇਅਰ ਜਤਿੰਦਰ ਸਿੰਘ ਭਾਟੀਆ ਵਲੋਂ ਇਸ ਨਾਲੇ ਦੇ ਕੁਝ ਹਿੱਸੇ ਦੀ ਸਫ਼ਾਈ ਕਰਵਾਈ, ਜਿਸ ਨਾਲ ਨਾਲੇ 'ਚੋਂ ਪਲਾਸਟਿਕ ਦੇ ਲਿਫਾਫ਼ੇ ਅਤੇ ਕੁਝ ਗਾਰ ਬਾਹਰ ਕੱਢਵਾਈ ਗਈ ਸੀ | ਜਿਸ ਨਾਲ ਨਾਲੇ 'ਚ ਰੁਕ ਰੁਕ ਕੇ ਚੱਲਣ ਵਾਲਾ ਪਾਣੀ ਦਾ ਵਹਾਅ ਕੁਝ ਹੱਦ ਤੱਕ ਸਹੀ ਹੋ ਗਿਆ ਪਰ ਨਾਲੇ ਨੂੰ ਲੈ ਕੇ ਜੋ ਪੱਕੇ ਪ੍ਰਬੰਧ ਕਰਨ ਦੀ ਲੋੜ ਹੈ ਉਹ ਨਹੀਂ ਹੋ ਰਹੇ | ਨਾਲੇ ਵਿਚ ਮੁੜ ਗੰਦਗੀ ਵੱਧਣ ਲੱਗ ਪਈ ਹੈ ਇਸ ਵਿਚ ਉਸੇ ਤਰ੍ਹਾਂ ਹੀ ਰਸਾਇਣ ਮਿਲਿਆ ਪਾਣੀ ਵਗ ਰਿਹਾ ਹੈ |
ਜਿਸ ਦੇ ਵੱਲ ਸਰਕਾਰਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ | ਚੋਣਾਂ ਦੇ ਦਿਨਾਂ 'ਚ ਇਸ ਨਾਲੇ ਨੂੰ ਲੈ ਕੇ ਕਾਫ਼ੀ ਸਿਆਸਤ ਹੋਈ, ਅਤੇ ਇਸ ਨੂੰ ਲੈ ਕੇ ਸਿਆਸੀ ਲੋਕਾਂ ਵਲੋਂ ਕਈ ਵਾਅਦੇ ਕੀਤੇ ਗਏ ਪਰ ਚੋਣਾਂ ਤੋਂ ਬਾਅਦ ਮੁੜ ਕਿਸੇ ਵੀ ਇਸ ਨਾਲੇ ਦਾ ਸਥਾਈ ਹੱਲ ਵੱਲ ਧਿਆਨ ਨਹੀ ਦਿੱਤਾ | ਜਿਸ ਕਾਰਨ ਮੌਤ ਵੰਡਣ ਵਾਲਾ ਇਹ ਨਾਲਾ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਕਰ ਰਿਹਾ ਹੈ |

ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨੇ ਕਰਵਾਈ ਉੱਦਮਤਾ ਅਤੇ ਨਵੀਨਤਾ 'ਤੇ ਵਰਕਸ਼ਾਪ ਅਗਲੀ ਖ਼ਬਰ ਗੁਰਦੁਆਰਾ ਹਰਿਗੋਬਿੰਦ ਸਾਹਿਬ ਰੱਤੋਵਾਲ ਵਿਖੇ ਸਵ: ਹਰਜਿੰਦਰ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।