02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਡੀ. ਏ. ਵੀ. ਕਾਲਜ ਵਿਖੇ ਆਤਮ ਨਿਰਭਰ ਭਾਰਤ ਉੱਤੇ ਐੱਫ਼. ਡੀ. ਪੀ. ਜਾਰੀ <br/>

ਅਜੀਤ ਡੈਸਕ 22-10-2025
ਅੰਮਿ੍ਤਸਰ, 21 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਅਤੇ ਸੂਚਨਾ ਤਕਨਾਲੋਜੀ ਵਿਭਾਗ ਨੇ ਏ. ਆਈ. ਸੀ. ਟੀ. ਈ. ਸਿਖ਼ਲਾਈ ਅਤੇ ਪਰਸ਼ਿਕਸ਼ਣ (ਅਟਲ) ਅਕੈਡਮੀ ਦੁਆਰਾ ਸਪਾਂਸਰ ਕੀਤੇ ਛੇ-ਦਿਨਾਂ ਅÏਨਲਾਈਨ ਫੈਕਲਟੀ ਵਿਕਾਸ ਪ੍ਰੋਗਰਾਮ (ਐੱਫ. ਡੀ. ਪੀ.) ਦੇ ਚੌਥੇ ਦਿਨ ਨੂੰ 'ਆਤਮਨਿਰਭਰ ਭਾਰਤ ਲਈ ਏਆਈ ਨਵੀਨਤਾ, ਉਦਯੋਗ ਅਤੇ ਸਮਾਵੇਸ਼ੀ ਵਿਕਾਸ ਨੂੰ ਸਸ਼ਕਤ ਬਣਾਉਣਾ' ਵਿਸ਼ੇ 'ਤੇ ਸਫਲਤਾਪੂਰਵਕ ਸੰਚਾਲਿਤ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ 'ਚ ਕਾਰੋਬਾਰ ਅਤੇ ਸਿੱਖਿਆ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਹਾਰਕ ਉਪਯੋਗਾਂ ਅਤੇ ਪਰਿਵਰਤਨਸ਼ੀਲ ਸੰਭਾਵਨਾ 'ਤੇ ਕੇਂਦਿ੍ਤ ਦੋ ਦਿਲਚਸਪ ਸੈਸ਼ਨ ਸ਼ਾਮਿਲ ਕੀਤੇ ਗਏ ਸਨ | ਪਹਿਲਾ ਸੈਸ਼ਨ, ਜਿਸਦਾ ਸਿਰਲੇਖ ਬਿਓਾਡ ਆਟੋਮੇਸ਼ਨ- ਏ. ਆਈ. ਆਧੁਨਿਕ ਕਾਰੋਬਾਰਾਂ ਲਈ ਨਵੇਂ ਵਿਕਾਸ ਇੰਜਣ ਵਜੋਂ ਨਾਲ ਸੰਬੰਧਿਤ ਸੀ | ਇਸ 'ਚ ਗੌਰਵ ਆਨੰਦ ਐਸੋਸੀਏਟ ਡਾਇਰੈਕਟਰ ਕੇ. ਪੀ. ਐੱਮ. ਜੀ. ਬੰਗਲੁਰੂ ਦੁਆਰਾ ਇਸ ਦਾ ਸੰਚਾਲਨ ਕੀਤਾ ਗਿਆ |
ਦੂਜਾ ਸੈਸ਼ਨ ਏ. ਆਈ. ਇਨ ਐਜੂਕੇਸ਼ਨ : ਹੈਂਡਸ-ਆਨ ਡੈਮੋਜ਼ ਟੂ ਟਰਾਂਸਫਾਰਮ ਟੀਚਿੰਗ ਐਂਡ ਲਰਨਿੰਗ' ਦੀ ਅਗਵਾਈ ਯੂ. ਐੱਸ. ਏ. ਤੋਂ ਵਿਜਿਟਿੰਗ ਪ੍ਰੋਫੈਸਰ (ਡਾ.) ਪ੍ਰਤੀਕ ਭਾਟੀਆ ਨੇ ਕੀਤੀ | ਉਨ੍ਹਾਂ ਨੇ ਇੰਟਰਐਕਟਿਵ ਪ੍ਰਦਰਸ਼ਨਾਂ ਰਾਹੀਂ, ਵਿਹਾਰਕ ਏਆਈ ਟੂਲਸ ਅਤੇ ਤਕਨੀਕਾਂ ਦੀ ਜਾਣਕਾਰੀ ਦਿੱਤੀ | ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਏਆਈ ਵਿਅਕਤੀਗਤ ਅਤੇ ਅਨੁਕੂਲ ਸਿਖਲਾਈ ਦਾ ਸਮਰਥਨ ਕਰਦਾ ਹੈ, ਵਿਦਿਆਰਥੀਆਂ ਨੂੰ ਆਪਣੀ ਗਤੀ ਨਾਲ ਸਿੱਖਣ ਦੇ ਯੋਗ ਬਣਾਉਂਦਾ ਹੈ | ਕੋਆਰਡੀਨੇਟਰ ਪ੍ਰੋ ਵਿਕਰਮ ਸ਼ਰਮਾ ਅਤੇ ਕੋ ਕੋਆਰਡੀਨੇਟਰ ਪ੍ਰੋ. ਪੁਨੀਤ ਸ਼ਰਮਾ ਨੇ ਕਿਹਾ ਕਿ ਇਸ ਪ੍ਰੋਗਰਾਮ ਨਾਲ ਵਿਦਿਆਰਥੀਆਂ ਦੀ ਜਿੱਥੇ ਸਿੱਖਣ ਦੀ ਸਮਰੱਥਾ ਵਧੇਗੀ ਉਥੇ ਪ੍ਰਗਤੀ ਦੇ ਨਵੇਂ ਰਾਹ ਖੁੱਲਣਗੇ | ਇਸ ਨਾਲ ਅਧਿਆਪਕ ਵਰਗ ਦੀ ਰਚਨਾਤਮਕ ਤੇ ਗਿਆਨਵਰਧਕ ਪਹੁੰਚ ਵਿਚ ਵਾਧਾ ਹੋਵੇਗਾ |

ਪਿਛਲੀ ਖ਼ਬਰ ਦੀਵਾਲੀ ਦੀਆਂ ਰੌਸ਼ਨੀਆਂ 'ਚ ਜਗਮਗਾਇਆ ਅੰਮਿ੍ਤਸਰ, ਸ਼ੇਰ-ਏ-ਪੰਜਾਬ ਦਾ ਸ਼ਾਹੀ ਮਹਿਲ ਡੁੱਬਿਆ ਰਿਹਾ ਹਨੇਰੇ 'ਚ <br/> ਅਗਲੀ ਖ਼ਬਰ ਹਰਦੀਪ ਸਿੰਘ ਢਿੱਲੋਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।