02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਹਰਦੀਪ ਸਿੰਘ ਢਿੱਲੋਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ <br/>

ਅਜੀਤ ਡੈਸਕ 22-10-2025
ਅੰਮਿ੍ਤਸਰ, 21 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸ: ਹਰਦੀਪ ਸਿੰਘ ਢਿੱਲੋਂ ਨਮਿਤ ਅੱਜ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਸ਼ਹੀਦ ਊਧਮ ਸਿੰਘ ਹਾਲ ਗੇਟ ਭਗਤਾਂ ਵਾਲਾ ਅੰਮਿ੍ਤਸਰ ਵਿਖੇ ਕਰਵਾਇਆ ਗਿਆ | ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਨੇ ਵੈਰਾਗਮਈ ਕੀਰਤਨ ਕੀਤਾ ਉਪਰੰਤ ਅੰਤਿਮ ਅਰਦਾਸ ਹੋਈ | ਇਸ ਤੋਂ ਪਹਿਲਾਂ ਸ: ਹਰਦੀਪ ਸਿੰਘ ਢਿੱਲੋਂ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਪਿ੍ੰ: ਦਿਲਬਾਗ ਸਿੰਘ ਮਾਨ, ਪਿ੍ੰ: ਨਿਰਮਲ ਸਿੰਘ, ਕੁਲਬੀਰ ਸਿੰਘ ਗੰਡੀਵਿੰਡ, ਪਿ੍ੰ: ਨਰਿੰਦਰ ਸਿੰਘ, ਪਿ੍ੰ: ਪ੍ਰਦੀਪ ਸਰੀਨ, ਚੇਅਰਮੈਨ ਭਾਈ ਬਲਜੀਤ ਸਿੰਘ, ਡਾ. ਬਲਵਿੰਦਰ ਸਿੰਘ ਵੇਰਕਾ, ਹੈਡ ਮਾਸਟਰ ਅਰਵਿੰਦਰ ਪਾਲ ਸਿੰਘ, ਗੁਰਚਰਨ ਸਿੰਘ ਚਾਹਲ ਪੈਨਸ਼ਨਰ ਪ੍ਰਧਾਨ ਪੰਜਾਬ ਆਦਿ ਨੇ ਸ: ਹਰਦੀਪ ਸਿੰਘ ਢਿੱਲੋਂ ਦੇ ਜੀਵਨ 'ਤੇ ਝਾਤ ਪਾਉਂਦੇ ਹੋਏ ਉਨ੍ਹਾਂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਦਿੱਤੀਆਂ | ਇਸ ਮੌਕੇ ਬੀਬੀ ਅਮਰਜੀਤ ਕੌਰ, ਹਰਸਿਮਰਨਪ੍ਰੀਤ ਸਿੰਘ, ਚੰਦਨਦੀਪ ਕੌਰ, ਕਮਲਦੀਪ ਕੌਰ, ਪਰਮਿੰਦਰਜੀਤ ਸਿੰਘ, ਰਵਿੰਦਰਜੀਤ ਕੌਰ, ਜਤਿੰਦਰਬੀਰ ਸਿੰਘ, ਗੁਰਜੋਤ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਆਤਮ ਨਿਰਭਰ ਭਾਰਤ ਉੱਤੇ ਐੱਫ਼. ਡੀ. ਪੀ. ਜਾਰੀ <br/> ਅਗਲੀ ਖ਼ਬਰ ਪੁਨਰਜੋਤ ਆਈ ਡੋਨੇਸ਼ਨ ਅਤੇ ਸੰਗ੍ਰਹਿ ਕੇਂਦਰ ਨੂੰ ਅੱਖਾਂ ਦਾਨ ਕੀਤੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।