01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜ਼ੋਨਲ ਯੂਥ ਫੈਸਟੀਵਲ (ਜੀਸੀਏ ਜ਼ੋਨ) ਸਮਾਪਤ <br/>

ਅਜੀਤ ਡੈਸਕ 22-10-2025
ਅੰਮਿ੍ਤਸਰ, 21 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸਰਕਾਰੀ ਕਾਲਜਾਂ, ਕਾਂਸਟੀਚੁਇੰਟ ਕਾਲਜਾਂ ਅਤੇ ਐੱਸੋਸੀਏਟ ਇੰਸਟੀਟਿਊਟ ਦਾ ਜ਼ੋਨਲ ਯੂਥ ਫੈਸਟੀਵਲ ਅੱਜ ਨਵੇਂ ਰੰਗ ਬਿਖੇਰਦਾ ਹੋਇਆ ਸੰਪੰਨ ਹੋਇਆ | ਉਪ ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਹੋਏ ਇਸ ਫੈਸਟੀਵਲ 'ਚ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ 'ਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਏ-ਡਿਵੀਜ਼ਨ 'ਚ ਐੱਸ. ਆਰ. ਸਰਕਾਰੀ ਮਹਿਲਾ ਕਾਲਜ, ਅੰਮਿ੍ਤਸਰ ਨੇ ਓਵਰਆਲ ਚੈਂਪੀਅਨ ਖਿਤਾਬ ਜਿੱਤਿਆ, ਜਦਕਿ ਸਰਕਾਰੀ ਕਾਲਜ ਗੁਰਦਾਸਪੁਰ ਪਹਿਲਾ ਰਨਰਜ਼-ਅੱਪ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਪਠਾਨਕੋਟ ਦੂਜੇ ਰਨਰਜ਼-ਅੱਪ ਰਿਹਾ | ਬੀ-ਡਿਵੀਜ਼ਨ 'ਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਰਕਾਰੀ ਸਹਿ-ਸਿੱਖਿਆ ਕਾਲਜ, ਬੂਟਾ ਮੰਡੀ, ਜਲੰਧਰ ਨੇ ਓਵਰਆਲ ਚੈਂਪੀਅਨ ਖਿਤਾਬ ਹਾਸਿਲ ਕੀਤਾ, ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਅਤੇ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਦੋਵੇਂ ਕਾਲਜ ਪਹਿਲੇ ਰਨਰਜ਼-ਅਪ ਅਤੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ, ਸਠਿਆਲਾ ਦੂਜਾ ਰਨਰਜ਼-ਅਪ ਰਿਹਾ | ਐੱਸੋਸੀਏਟ ਇੰਸਟੀਟਿਊਟ 'ਚ ਸ੍ਰੀ ਗੁਰੂ ਤੇਗ ਬਹਾਦਰ ਮਹਿਲਾ ਕਾਲਜ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ ਜਦਕਿ ਸ਼ਿਵਾਲਿਕ ਡਿਗਰੀ ਕਾਲਜ, ਗੁਰਦਾਸਪੁਰ ਪਹਿਲਾ ਰਨਰਜ਼-ਅਪ ਰਿਹਾ | ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਪ੍ਰੋ. ਐੱਚ. ਐੱਸ. ਸੈਣੀ, ਡੀਨ ਵਿਦਿਆਰਥੀ ਭਲਾਈ ਨੇ ਕੀਤੀ | ਇਸ ਮੌਕੇ ਡਾ. ਅਮਨਦੀਪ ਸਿੰਘ, ਇੰਚਾਰਜ ਯੂਥ ਵੈੱਲਫੇਅਰ ਵਿਭਾਗ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ, ਜਿਨ੍ਹਾਂ ਨੇ ਜੇਤੂਆਂ ਨੂੰ ਇਨਾਮ ਦਿੱਤੇ | ਡਾ. ਅਮਨਦੀਪ ਸਿੰਘ ਨੇ ਫੈਸਟੀਵਲ ਦੀ ਸਫਲਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੇ ਨੌਜਵਾਨ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕਰਕੇ ਏਕਤਾ ਨੂੰ ਮਜ਼ਬੂਤ ਕੀਤਾ | ਸਮਾਗਮ 'ਚ ਟੀਮ ਮੈਂਬਰ ਡਾ. ਸਤਨਾਮ ਸਿੰਘ ਦਿਓਲ, ਡਾ. ਬਲਬੀਰ ਸਿੰਘ, ਡਾ. ਪਰਮਬੀਰ ਸਿੰਘ ਮਲਹੀ, ਡਾ. ਪ੍ਰਭਸਿਮਰਨ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਸਚਿਨ ਕੁਮਾਰ, ਡਾ. ਨਿਰਮਲ ਸਿੰਘ, ਡਾ. ਵਿਸ਼ਾਲ ਭਾਰਦਵਾਜ, ਡਾ. ਅਮਨਪ੍ਰੀਤ ਕੌਰ ਅਤੇ ਡਾ. ਸਿਮਰਨ ਕੌਰ ਵੀ ਸ਼ਾਮਿਲ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਦੇਵ 'ਵਰਸਿਟੀ ਵਿਖੇ ਸ. ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਲੈਕਚਰਸ਼ਿਪ ਐਵਾਰਡ 2025 ਕਰਵਾਇਆ <br/> ਅਗਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।