ਕੱਥੂਨੰਗਲ, 21 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)-ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ 23-24 ਅਕਤੂਬਰ ਨੂੰ ਬ੍ਰਹਮ ਗਿਆਨੀ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਮਨਾਏ ਜਾ ਰਹੇ ਆਗਮਨ ਪੁਰਬ ਨੂੰ ਸਮਰਪਿਤ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਕੱਥੂਨੰਗਲ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ 'ਚ ਸੰਤ ਸਮਾਜ, ਸ਼ੋ੍ਰਮਣੀ ਕਮੇਟੀ ਮੈਂਬਰ, ਵਿਧਾਇਕਾ ਬੀਬਾ ਗੁਨੀਵ ਕੌਰ ਮਜੀਠੀਆ ਸਮੇਤ ਸੰਗਤਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰੀ | ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਜਗਰੂਪ ਸਿੰਘ ਮਜੀਠਾ, ਸ਼ੋ੍ਰਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, ਅਮਰਜੀਤ ਸਿੰਘ ਬੰਡਾਲਾ ਅਤੇ ਸੰਤਾਂ-ਮਹਾਂਪੁਰਸ਼ਾਂ ਸੰਤ ਬਾਬਾ ਸਰਦਾਰਾ ਸਿੰਘ ਜੀ ਮੱਖਣਵਿੰਡੀ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ, ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਤਰਨਾ ਦਲ, ਬਾਬਾ ਹਰਜਿੰਦਰ ਸਿੰਘ ਅਲਕੜੇ, ਬਾਬਾ ਅਮਰੀਕ ਸਿੰਘ ਆਨੰਦਪੁਰ ਸਾਹਿਬ, ਬਾਬਾ ਸੱਜਣ ਸਿੰਘ ਵਰਿਆਮ ਨੰਗਲ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਨਗਰ ਕੀਰਤਨ ਨੂੰ ਰਵਾਨਾ ਕੀਤਾ ਅਤੇ ਨਗਰ ਕੀਰਤਨ ਦੀ ਪਾਲਕੀ ਸਾਹਿਬ ਫੁੱਲਾਂ ਦੀ ਸੇਵਾ ਕਸ਼ਮੀਰ ਰਿਜ਼ੋਰਟ ਦੇ ਮਾਲਕ ਲਖਵਿੰਦਰ ਸਿੰਘ ਰੰਧਾਵਾ ਵਲੋਂ ਕਰਵਾਈ ਗਈ | ਇਸ ਮੌਕੇ ਪਾਲਕੀ ਸਾਹਿਬ ਜੀ ਦਾ ਪਿੰਡ ਕੱਥੂਨੰਗਲ ਵਿਖੇ ਪਹੁੰਚਣ 'ਤੇ ਸਵਾਗਤ ਕਰਨ ਵਾਲਿਆਂ 'ਚ ਸਰਪੰਚ ਜਤਿੰਦਰਪਾਲ ਸਿੰਘ ਸੰਧੂ, ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸਰਪੰਚ ਹਰਗੁਰਿੰਦਰ ਸਿੰਘ ਮਾਨ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਸ਼ਰਨਬੀਰ ਸਿੰਘ ਰੂਪੋਵਾਲੀ, ਪ੍ਰਭਪਾਲ ਸਿੰਘ ਝੰਡੇ, ਸਾਬਕਾ ਮੈਨੇਜਰ ਸਤਨਾਮ ਸਿੰਘ ਮਾਂਗਾ ਸਰਾਏ, ਦਿਹਾਤੀ ਪ੍ਰਧਾਨ ਗਾਂਧੀ ਨਿੱਬਰਵਿੰਡ, ਰਵਿੰਦਰਪਾਲ ਸਿੰਘ ਬੱਲੋਵਾਲੀ, ਇੰਸ: ਸੁਲੱਖਣ ਸਿੰਘ, ਗ੍ਰੰਥੀ ਬਾਬਾ ਜਗਬੀਰ ਸਿੰਘ ਪੰਨਵਾਂ, ਇੰਸ: ਮਹਿੰਦਰ ਸਿੰਘ, ਲਖਬੀਰ ਸਿੰਘ ਤੱਤਲਾ, ਡਾ. ਸੁਖਵਿੰਦਰ ਸਿੰਘ, ਬਾਬਾ ਬਲਜੀਤ ਸਿੰਘ ਗ੍ਰੰਥੀ, ਰਮਨਦੀਪ ਸਿੰਘ ਰਿੰਕਾ, ਸ਼ਰਨਬੀਰ ਸਿੰਘ ਰੂਪੋਵਾਲੀ, ਸਤਨਾਮ ਸਿੰਘ ਰੰਧਾਵਾ, ਭੁਪਿੰਦਰ ਸਿੰਘ ਬਿੱਟੂ ਰੰਧਾਵਾ, ਸਵਰਨ ਸਿੰਘ ਮੁਨੀਮ, ਹਰਦੇਵ ਸਿੰਘ ਰੰਧਾਵਾ, ਸਰਪੰਚ ਪਰਮਜੀਤ ਕੌਰ, ਪ੍ਰਧਾਨ ਗੁਰਵਿੰਦਰ ਸਿੰਘ ਰੰਧਾਵਾ, ਨੰਬਰਦਾਰ ਹਰਪਾਲ ਸਿੰਘ ਲਾਡੀ, ਗੁਰਭੇਜ ਸਿੰਘ ਸੋਨਾ, ਲਵਲੀ, ਸਰਪੰਚ ਮਨਦੀਪ ਸਿੰਘ ਸਹਿਜਾਦਾ, ਗ੍ਰੰਥੀ ਬਾਬਾ ਅਮਰੀਕ ਸਿੰਘ ਟਾਹਲੀ ਸਾਹਿਬ, ਤੇਜਪਾਲ ਸਿੰਘ ਸੇਖ ਪੈਲੇਸ ਵਾਲੇ, ਬਲਜੀਤ ਸਿੰਘ ਹਰਮਨ ਪੈਲੇਸ ਵਾਲੇ, ਹਰਵਿੰਦਰ ਸਿੰਘ ਸਿੱਧਵਾਂ, ਪੀ. ਏ. ਰਵੀ ਬਾਬੋਵਾਲ, ਰਣਜੀਤ ਸਿੰਘ ਬਾਠ, ਪਾਲ ਸਿੰਘ ਬੱਠੂਚੱਕ, ਏ.ਐੱਸ.ਆਈ ਜਰਨੈਲ ਸਿੰਘ ਖੈੜੇ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਵਲੋਂ ਪਾਲਕੀ ਸਾਹਿਬ ਜੀ ਦਾ ਸਵਾਗਤ ਕੀਤਾ ਗਿਆ |