ਦੀਵਾਲੀ ਤੋਂ ਇਕ ਦਿਨ ਪਹਿਲਾਂ ਚਲੀ ਆਤਿਸ਼ਬਾਜ਼ੀ ਨੇ ਹਵਾ ਦਾ ਮਿਆਰ ਵਿਗਾੜਿਆ
ਅਜੀਤ ਡੈਸਕ
22-10-2025
ਅੰਮਿ੍੍ਰਤਸਰ, 21 ਅਕਤੂਬਰ (ਹਰਮਿੰਦਰ ਸਿੰਘ)-ਦੀਵਾਲੀ ਤੋਂ ਇਕ ਦਿਨ 20 ਅਕਤੂਬਰ ਨੂੰ ਚਲੀ ਆਤਿਸ਼ਬਾਜ਼ੀ ਦੇ ਕਾਰਨ ਹਵਾ ਦਾ ਮਿਆਰ ਵਿਗੜ ਗਿਆ | ਇਕ ਦਿਨ 'ਚ 232 ਏ. ਕਿਊ. ਆਈ. ਤੱਕ ਵੱਧ ਗਿਆ | ਜੋ 488 ਏ. ਕਿਊ. ਆਈ. ਤੱਕ ਪਹੁੰਚ ਗਿਆ | 20 ਅਕਤੂਬਰ ਨੂੰ ਸਵੇਰੇ ਪਹਿਲਾਂ 156 ਏ. ਕਿਊ. ਆਈ. ਦਰਜ ਕੀਤਾ ਗਿਆ ਸੀ , ਜੋ ਸ਼ਾਮ 7 ਵਜੇ 255 ਏ. ਕਿਊ. ਆਈ. ਤੱਕ ਪਹੁੰਚ ਗਿਆ | ਹਵਾ ਮਿਆਰ ਵਿਗੜਦਾ ਵਿਗੜਦਾ ਰਾਤ 11 ਵਜੇ 488 ਏ. ਕਿਊ. ਆਈ. ਤੱਕ ਪਹੁੰਚ ਗਿਆ | ਇਸ ਤਰ੍ਹਾਂ 21 ਅਕਤੂਬਰ ਨੂੰ ਦੁਪਹਿਰ 3 ਵਜੇ ਹਵਾ ਦਾ ਮਿਆਰ 156 ਏ. ਕਿਊ. ਆਈ. ਤੱਕ ਆ ਗਿਆ ਅਤੇ ਰਾਤ ਕਰੀਬ 8 ਵਜੇ ਹੀ ਅੰਮਿ੍ਤਸਰ 'ਚ ਹਵਾ ਦਾ ਮਿਆਰ ਇੰਡੈਕਸ ਖਤਰਨਾਮ ਹਾਲਤ ਵਿਚ ਪਹੁੰਚ ਗਿਆ | ਜੋ 371 ਏ. ਕਿਊ. ਆਈ. ਤੱਕ ਦਰਜ ਕੀਤਾ ਗਿਆ ਸੀ | ਇਸ ਤੋਂ ਬਾਅਦ ਸ਼ਹਿਰ 'ਚ ਆਤਿਸ਼ਬਾਜ਼ੀ ਚੱਲਣੀ ਸ਼ੁਰੂ ਹੋਈ ਜਿਸ ਨਾਲ ਏ. ਕਿਊ. ਆਈ. ਹੋਰ ਵੱਧ ਸਕਦੀ ਹੈ | ਜਿਸ ਤਰ੍ਹਾਂ ਦੀ ਪਹਿਲਾਂ ਹੀ ਹਵਾ ਖਤਰਨਾਕ ਮਿਆਰ ਤੱਕ ਪਹੁੰਚ ਗਈ ਹੈ | ਜੋ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦੀ ਹੈ |