ਅੰਮਿ੍ਤਸਰ, 21 ਅਕਤੂਬਰ (ਗਗਨਦੀਪ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰਾਮਬਾਗ ਦੇ ਰਿਸੋਰਸ ਸੈਂਟਰ ਵਿਖੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਰਿਸੋਰਸ ਸੈਂਟਰ ਦੇ ਇੰਚਾਰਜ ਨਵਦੀਪ ਕੌਰ ਵਲੋਂ ਸਪੈਸ਼ਲ ਬੱਚਿਆਂ ਨੂੰ ਮਿਠਾਈਆਂ ਅਤੇ ਤੋਹਫੇ ਭੇਟ ਕੀਤੇ ਗਏ, ਬੱਚਿਆਂ ਨੇ ਗੀਤ ਗਾ ਕੇ ਅਤੇ ਡਾਂਸ ਕਰਕੇ ਮਾਹੌਲ ਨੂੰ ਮਨੋਰੰਜਨ ਭਰਪੂਰ ਬਣਾਇਆ | ਮੈਡਮ ਨਵਦੀਪ ਕੌਰ ਨੇ ਕਿਹਾ ਕਿ ਇਨ੍ਹਾਂ ਸਪੈਸ਼ਲ ਬੱਚਿਆਂ 'ਚ ਅੰਦਰ ਲੁਕੀ ਪ੍ਰਤਿਭਾ ਬਾਹਰ ਕੱਢਣ ਅਤੇ ਇਸ ਤਿਉਹਾਰ ਦੀ ਖ਼ੁਸ਼ੀ ਸਾਂਝੀ ਕਰਨ ਦੇ ਮੰਤਵ ਨਾਲ ਇਹ ਪ੍ਰੋਗਰਾਮ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਕੂਲ ਦੇ ਪਿ੍ੰਸੀਪਲ ਰੁਪਿੰਦਰ ਕੌਰ ਵਲੋਂ ਰਿਸੋਰਸ ਸੈਂਟਰ ਦੇ ਬੱਚਿਆਂ ਨੂੰ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਹਰੇਕ ਸਹੂਲਤ ਮੁਹੱਈਆ ਕਰਵਾਉਂਦੇ ਹਨ |