ਅੰਮਿ੍ਤਸਰ, 21 ਅਕਤੂਬਰ (ਗਗਨਦੀਪ ਸ਼ਰਮਾ)-ਫਿਰੋਜ਼ਪੁਰ ਡਿਵੀਜ਼ਨ 'ਚ 11 ਤਿਉਹਾਰ ਸਪੈਸ਼ਲ ਰੇਲ ਗੱਡੀਆਂ ਚੱਲਣਗੀਆਂ, ਜਿਨ੍ਹਾਂ 'ਚ 5 ਅੰਮਿ੍ਤਸਰ, 5 ਲੁਧਿਆਣਾ ਅਤੇ 1 ਫਿਰੋਜ਼ਪੁਰ ਛਾਉਣੀ ਦੇ ਨਾਲ ਸੰਬੰਧਿਤ ਹੈ | ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਦੇ ਹਵਾਲੇ ਨਾਲ ਇਸ ਸੰਬੰਧੀ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਿਕ ਰੇਲ ਗੱਡੀ ਨੰਬਰ (05050) ਅੰਮਿ੍ਤਸਰ-ਛਪਰਾ ਅਗਲੇ ਹੁਕਮ ਤੱਕ ਹਰੇਕ ਸ਼ਨੀਵਾਰ, (04608) ਅੰਮਿ੍ਤਸਰ-ਛਪਰਾ 26 ਅਕਤੂਬਰ ਤੋਂ 30 ਨੰਵਬਰ ਤੱਕ ਹਰੇਕ ਐਤਵਾਰ, (05735) ਅੰਮਿ੍ਤਸਰ-ਛਪਰਾ 24 ਅਕਤੂਬਰ ਤੋਂ 07 ਨਵੰਬਰ ਤੱਕ ਹਰੇਕ ਸ਼ੁੱਕਰਵਾਰ, (05733) ਅੰਮਿ੍ਤਸਰ-ਕਿਸ਼ਨਗੰਜ 25 ਅਕਤੂਬਰ ਤੋਂ 15 ਨਵੰਬਰ ਤੱਕ ਹਰੇਕ ਸ਼ਨੀਵਾਰ, (05006) ਅੰਮਿ੍ਤਸਰ-ਬੜਨੀ 23 ਅਕਤੂਬਰ ਤੋਂ 27 ਨਵੰਬਰ ਤੱਕ ਹਰੇਕ ਵੀਰਵਾਰ, (09098) ਲੁਧਿਆਣਾ-ਬਾਂਦ੍ਰਾ ਟਰਮੀਨਸ 21 ਅਕਤੂਬਰ ਤੋਂ 02 ਦਸੰਬਰ ਤੱਕ ਹਰੇਕ ਮੰਗਲਵਾਰ, (04656) ਲੁਧਿਆਣਾ- ਸੁਪੌਲ 22,23 ਤੇ 24 ਅਕਤੂਬਰ, (04658) ਲੁਧਿਆਣਾ-ਕਟਿਹਾਰ 22 ਅਕਤੂਬਰ, (04660) ਲੁਧਿਆਣਾ-ਕਟਿਹਾਰ 23 ਅਕਤੂਬਰ, (04664) ਲੁਧਿਆਣਾ-ਪਟਨਾ 24 ਅਕਤੂਬਰ ਅਤੇ (04602) ਫਿਰੋਜ਼ਪੁਰ ਛਾਉਣੀ-ਪਟਨਾ 22 ਅਕਤੂਬਰ ਤੋਂ 19 ਨਵੰਬਰ ਤੱਕ ਹਰੇਕ ਬੁਧਵਾਰ ਚੱਲੇਗੀ |