ਨਵੀਂ ਦਿੱਲੀ, 1 ਨਵੰਬਰ - ਇੰਡੀਆ ਗੱਠਜੋੜ ਦੀ ਵਿਸ਼ਾਲ ਰੈਲੀ ਨੂੰ ਲ ਕੇ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ, "ਸਾਨੂੰ ਇਕ ਬਿਲਕੁਲ ਸਾਫ਼-ਸੁਥਰੀ ਚੋਣ ਸੂਚੀ (ਵੋਟਰ ਸੂਚੀ) ਦੀ ਲੋੜ ਹੈ। 130 ਮਿਲੀਅਨ (13 ਕਰੋੜ) ਅਸਲੀ ਲੋਕਾਂ ਦੇ ਨਾਂਅ ਕੱਟਣ ਨਾਲੋਂ ਤਾਂ ਇਹ ਬਿਹਤਰ ਹੈ ਕਿ ਸੂਚੀ ਵਿਚ ਇਕ-ਦੋ ਮ੍ਰਿਤਕ ਵਿਅਕਤੀਆਂ ਦੇ ਨਾਂਅ ਰਹਿ ਜਾਣ..."
ਉਨ੍ਹਾਂ ਕਿਹਾ,, "ਚੋਣ ਕਮਿਸ਼ਨ ਨੂੰ ਭਾਰਤੀ ਲੋਕਾਂ ਦੇ ਸੰਵਿਧਾਨਕ ਅਧਿਕਾਰ ਨਹੀਂ ਖੋਹਣੇ ਚਾਹੀਦੇ। ਉਨ੍ਹਾਂ ਨੇ ਜੋ ਕੀਤਾ, ਉਹ ਸਰਾਸਰ ਗਲਤ ਹੈ। ਅਸੀਂ ਇਸ ਦੇਸ਼ ਵਿਚ 80 ਸਾਲਾਂ ਤੋਂ ਬਿਨਾਂ ਕਿਸੇ ਅਜਿਹੀ ਸਮੱਸਿਆ ਦੇ, ਅਤੇ ਬਿਨਾਂ ਵੱਡੇ ਪੱਧਰ 'ਤੇ ਲੋਕਾਂ ਦੇ ਨਾਂਅ ਕੱਟੇ, ਨਿਰਪੱਖ ਅਤੇ ਆਜ਼ਾਦ ਚੋਣਾਂ ਕਰਵਾਈਆਂ ਹਨ। ਤੁਸੀਂ 130 ਮਿਲੀਅਨ ਵੋਟਰਾਂ ਦੇ ਨਾਂਅ ਨਹੀਂ ਕੱਟ ਸਕਦੇ। ਜਿਵੇਂ ਕਿ ਰਾਹੁਲ ਜੀ ਨੇ ਕੱਲ੍ਹ ਦੱਸਿਆ ਸੀ, ਭਾਰਤ ਦੀ 15% ਬਾਲਗ ਆਬਾਦੀ ਦੇ ਨਾਂਅ ਕੱਟ ਦਿੱਤੇ ਗਏ ਹਨ। ਇਹ ਸਵੀਕਾਰਯੋਗ ਨਹੀਂ ਹੈ। ਇਹ ਇਕ ਗੰਭੀਰ ਸਮੱਸਿਆ ਹੈ। ਜਿੱਥੋਂ ਤੱਕ ਸਾਡਾ ਸਵਾਲ ਹੈ, ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ। ਪੂਰਾ ਇੰਡੀਆ ਗੱਠਜੋੜ ਇੱਥੇ ਮੌਜੂਦ ਹੈ... ਅਸੀਂ ਇਸ ਰੈਲੀ ਨੂੰ ਲੈ ਕੇ ਉਤਸ਼ਾਹਿਤ ਹਾਂ। ਇਹ ਪੂਰੇ ਭਾਰਤ ਵਲੋਂ ਸੰਵਿਧਾਨਕ ਅਧਿਕਾਰੀਆਂ ਨੂੰ ਇਕ ਸਪੱਸ਼ਟ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਕਿ ਭਾਰਤੀ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ।"
ਤਾਜ਼ਾ ਖ਼ਬਰਾਂ
Free
ਚੋਣ ਕਮਿਸ਼ਨ ਨੂੰ ਭਾਰਤੀ ਲੋਕਾਂ ਦੇ ਸੰਵਿਧਾਨਕ ਅਧਿਕਾਰ ਨਹੀਂ ਖੋਹਣੇ ਚਾਹੀਦੇ - ਸ਼ਸ਼ੀ ਥਰੂਰ
ਨਵੀਂ ਦਿੱਲੀ, 1 ਨਵੰਬਰ - ਇੰਡੀਆ ਗੱਠਜੋੜ ਦੀ ਵਿਸ਼ਾਲ ਰੈਲੀ ਨੂੰ ਲ;ੈ ਕੇ ਕਾਂਗਰਸੀ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ, "ਸਾਨੂੰ ਇਕ ਬਿਲਕੁਲ ਸਾਫ਼-ਸੁਥਰੀ...
ਅਜੀਤ ਡੈਸਕ
01-11-2026