01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗੁਰੂ ਨਾਨਕ ਦੇਵ 'ਵਰਸਿਟੀ ਵਿਖੇ ਸ. ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਲੈਕਚਰਸ਼ਿਪ ਐਵਾਰਡ 2025 ਕਰਵਾਇਆ <br/>

ਅਜੀਤ ਡੈਸਕ 22-10-2025
ਅੰਮਿ੍ਤਸਰ, 21 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਬੋਟੈਨੀਕਲ ਅਤੇ ਐਨਵਾਇਰਮੈਂਟਲ ਸਾਇੰਸਿਜ਼ ਵਿਭਾਗ ਵਲੋਂ ਸ: ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਲੈਕਚਰਸ਼ਿਪ ਐਵਾਰਡ ਸਮਾਗਮ ਕਰਵਾਇਆ | ਇਹ ਸਮਾਗਮ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਹੋਇਆ | ਸ: ਜਸਵੰਤ ਸਿੰਘ ਰਾਏ ਮੈਮੋਰੀਅਲ ਟਰੱਸਟ, ਜਲੰਧਰ ਵਲੋਂ ਸਥਾਪਿਤ ਇਹ ਐਵਾਰਡ ਹਰ ਸਾਲ ਖੇਤੀਬਾੜੀ ਅਤੇ ਸੰਬੰਧਿਤ ਵਿਗਿਆਨਾਂ ਦੇ ਖੇਤਰ 'ਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਵਿਗਿਆਨੀਆਂ ਨੂੰ ਦਿੱਤਾ ਜਾਂਦਾ ਹੈ | ਇਸ ਸਾਲ ਇਹ ਸਨਮਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), ਲੁਧਿਆਣਾ ਦੇ ਉਪ ਕੁਲਪਤੀ ਪ੍ਰੋ. (ਡਾ.) ਸਤਬੀਰ ਸਿੰਘ ਗੋਸਲ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਖੇਤੀਬਾੜੀ ਤੇ ਜੀਵ ਵਿਗਿਆਨ ਦੇ ਖੇਤਰ 'ਚ ਨਵੀਆਂ ਖੋਜਾਂ ਲਈ ਦਿੱਤਾ ਗਿਆ | ਪ੍ਰੋ. ਗੋਸਲ, ਜੋ ਇਕ ਪ੍ਰਸਿੱਧ ਅਕਾਦਮਿਕ ਅਤੇ ਖੋਜੀ ਹਨ, ਨੇ ਖੇਤੀਬਾੜੀ ਬਾਇਓਟੈਕਨਾਲੋਜੀ, ਫਸਲ ਸੁਧਾਰ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਅੱਗੇ ਵਧਾਉਣ 'ਚ ਅਹਿਮ ਭੂਮਿਕਾ ਨਿਭਾਈ ਹੈ | ਆਪਣੇ ਐਵਾਰਡ ਲੈਕਚਰ 'ਚ ਉਨ੍ਹਾਂ ਨੇ ਅਤਿ-ਆਧੁਨਿਕ ਤਕਨੀਕਾਂ ਅਤੇ ਸਟ੍ਰੈਟੇਜਿਕ ਖੋਜਾਂ ਰਾਹੀਂ ਆਰਥਿਕ ਤੌਰ 'ਤੇ ਮਹੱਤਵਪੂਰਨ ਫ਼ਸਲਾਂ ਦੀ ਉਤਪਾਦਕਤਾ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਸਮਾਗਮ ਦੀ ਸ਼ੁਰੂਆਤ 'ਚ ਪ੍ਰੋ. ਰਜਿੰਦਰ ਕੌਰ ਨੇ ਮਹਿਮਾਨਾਂ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਅਧਿਆਪਨ ਅਤੇ ਖੋਜ ਸੰਬੰਧੀ ਪ੍ਰਾਪਤੀਆਂ ਦਾ ਜ਼ਿਕਰ ਕੀਤਾ | ਸਮਾਗਮ 'ਚ ਪ੍ਰੋ. ਪਲਵਿੰਦਰ ਸਿੰਘ, ਡੀਨ ਅਕਾਦਮਿਕ ਅਫੇਅਰਜ਼; ਪ੍ਰੋ. ਹਰਵਿੰਦਰ ਸਿੰਘ ਸੈਣੀ, ਡੀਨ ਸਟੂਡੈਂਟਸ ਵੈੱਲਫੇਅਰ; ਪ੍ਰੋ. ਵਸੁਧਾ ਸੰਬਿਆਲ, ਡੀਨ ਲਾਈਫ ਸਾਇੰਸਿਜ਼ ਅਤੇ ਸੈਮੀਨਾਰ ਦੀ ਨੋਡਲ ਐੱਸਰ; ਪ੍ਰੋ. ਸਤਵਿੰਦਰਜੀਤ ਕੌਰ ਅਤੇ ਡਾ. ਨਿਤਿਕਾ ਕਪੂਰ ਕੋਆਰਡੀਨੇਟਰ ਨੇ ਸ਼ਿਰਕਤ ਕੀਤੀ | ਪ੍ਰੋ. ਜਤਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਐੱਮ. ਐੱਸ. ਭੱਟੀ, ਪ੍ਰੋ. ਜਤਿੰਦਰ ਕੌਰ, ਡਾ. ਮਯੰਕ ਧਰ ਦਵਿੱਦੀ, ਪ੍ਰੋ. ਜੀ. ਐੱਸ. ਵਿਰਕ (ਸੇਵਾਮੁਕਤ), ਪ੍ਰੋ. ਅਵਿਨਾਸ਼ ਕੌਰ ਨਾਗਪਾਲ (ਸੇਵਾਮੁਕਤ), ਡਾ. ਕਿ੍ਤਿਕਾ ਪੰਡਿਤ, ਡਾ. ਕਿਰਨ ਧਾਮੀ, ਡਾ. ਮਹਿਕ ਤਨੇਜਾ, ਹੋਰ ਵਿਭਾਗਾਂ ਦੇ ਮੁਖੀ ਅਤੇ ਫੈਕਲਟੀ ਮੈਂਬਰ, ਖੋਜ ਸਕਾਲਰ ਅਤੇ ਵਿਦਿਆਰਥੀ ਸ਼ਾਮਲ ਹੋਏ |

ਪਿਛਲੀ ਖ਼ਬਰ ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਦੇ ਵਿਹੜੇ 'ਚ ਮਨਾਇਆ ਦੀਵਾਲੀ ਦਾ ਤਿਉਹਾਰ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਜ਼ੋਨਲ ਯੂਥ ਫੈਸਟੀਵਲ (ਜੀਸੀਏ ਜ਼ੋਨ) ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।