01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬੀਤੀ ਰਾਤ ਭੇਦਭਰੇ ਹਾਲਾਤ 'ਚ ਨੌਜਵਾਨ ਦਾ ਕਤਲ <br/>

ਅਜੀਤ ਡੈਸਕ 22-10-2025
ਚੱਬਾ, 21 ਅਕਤੂਬਰ (ਜੱਸਾ ਅਣਜਾਣ)-ਅੰਮਿ੍ਤਸਰ-ਤਰਨਤਾਰਨ ਰੋਡ ਨੇੜੇ ਪੈਂਦੇ ਪਿੰਡ ਚਾਟੀਵਿੰਡ ਬੋਪਾਰਾਏ ਵਿਖੇ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਭੇਦਭਰੇ ਹਾਲਾਤਾਂ 'ਚ ਬੜੀ ਬੇਰਹਿਮੀ ਨੌਜਵਾਨ ਦਾ ਕਤਲ ਕਰਨ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਦੀ ਪਛਾਣ ਪਰਮਜੀਤ ਸਿੰਘ ਉਰਫ ਪਿੰਟੂ (23) ਪਿੰਡ ਮੱਖੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ | ਜਾਣਕਾਰੀ ਦਿੰਦਿਆਂ ਮਾਸੜ ਜਗੀਰ ਸਿੰਘ ਨੇ ਦੱਸਿਆ ਕਿ ਮਿ੍ਤਕ ਨੋਜਵਾਨ ਦੇ ਮਾਤਾ ਪਿਤਾ ਕਾਫੀ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਤੇ ਕਰੀਬ ਸਾਲ ਦੇ ਤੋਂ ਉਹ ਸਾਡੇ ਕੋਲ ਕੋਲ ਰਹਿ ਕੇ ਮਿਹਨਤ ਮਜ਼ਦੂਰੀ ਕਰਕੇ ਅਪਣਾ ਪੇਟ ਪਾਲ ਰਿਹਾ ਸੀ | ਕੱਲ ਆਪਣੇ ਕੰਮ 'ਤੇ ਗਿਆ ਤੇ ਸ਼ਾਮ ਨੂੰ ਘਰ ਆ ਕੇ ਬਿਨਾਂ ਦੱਸੇ ਬਾਹਰ ਚਲਾ ਗਿਆ ਮੁੜ ਘਰ ਵਾਪਸ ਨਹੀਂ ਆਇਆ | ਘਰ ਦੇ ਮੈਂਬਰ ਸਵੇਰੇ ਉੱਠੇ ਤਾਂ ਸਮਾਂ ਅੱਠ ਵਜੇ ਦੇ ਕਰੀਬ ਦੇਖਿਆ ਤਾਂ ਉਸ ਦੀ ਲਾਸ਼ ਰੂੜੀਆਂ ਦੇ ਨਾਲ ਹੀ ਪਈ ਹੋਈ ਸੀ | ਮਿ੍ਤਕ ਦਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਪਰ ਮਿ੍ਤਕ ਨੌਜਵਾਨ ਦੇ ਸਰੀਰ 'ਤੇ ਕਾਫੀ ਸੱਟਾਂ ਦੇ ਨਿਸ਼ਾਨ ਸਨ ਤੇ ਲੱਤਾਂ, ਬਾਂਹਾਂ ਅਤੇ ਪੱਸਲੀਆਂ ਵੀ ਟੁੱਟੀਆਂ ਹੋਈਆਂ ਸਨ | ਇਸ ਘਟਨਾ ਨੂੰ ਕਾਤਲਾਂ ਵਲੋਂ ਬੜੀ ਬੇਰਹਿਮੀ ਨਾਲ ਅੰਜਾਮ ਦਿੱਤਾ ਗਿਆ | ਇਸ ਘਟਨਾ ਬਾਰੇ ਅਸੀਂ ਪੁਲਿਸ ਥਾਣਾ ਚਾਟੀਵਿੰਡ ਨੂੰ ਸੂਚਿਤ ਵੀ ਕੀਤਾ ਤੇ ਦਰਖਾਸਤ ਵੀ ਲਿਖਵਾਈ | ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜੇ 'ਚ ਕਰਕੇ ਪੋਸਟ ਮਾਸਟਰਮਮ ਲਈ ਭੇਜ ਦਿੱਤਾ ਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕਾਤਲਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸੀ.ਕੇ.ਡੀ. ਸਕੂਲ ਆਫ਼ ਐਕਸੀਲੈਂਸ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ... ਅਗਲੀ ਖ਼ਬਰ ਜੂਆ ਖੇਡਦੇ 20 ਜਣੇ ਕਾਬੂ : ਸਾਢੇ 7 ਲੱਖ ਤੋਂ ਵਧੇਰੇ ਨਕਦੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।