ਅੰਮਿ੍ਤਸਰ, 21 ਅਕਤੂਬਰ (ਰੇਸ਼ਮ ਸਿੰਘ)-ਥਾਣਾ ਛਾਉਣੀ ਦੀ ਪੁਲਿਸ ਵਲੋਂ ਜੂਆ ਖੇਡ ਰਹੇ 20 ਵਿਅਕਤੀਆਂ ਨੂੰ ਕਾਬੁੂ ਕੀਤਾ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ 7 ਲੱਖ 55 ਹਜ਼ਾਰ 730 ਰੁਪਏ ਬਰਾਮਦ ਕਰ ਲਏ ਹਨ | ਥਾਣਾ ਛਾਉਣੀ ਤੋਂ ਐੱਸ. ਆਈ. ਜਤਿੰਦਰ ਸਿੰਘ ਵਲੋਂ ਕੀਤੀ ਕਾਰਵਾਈ ਤਹਿਤ ਸਰਬਜੀਤ ਸਿੰਘ, ਹਰਪ੍ਰੀਤ ਸਿੰਘ, ਵਿਕਰਮ ਤਲਵਾੜ, ਨਵੀਨ ਖੰਨਾ, ਵਿਸ਼ਾਲ ਕੁਮਾਰ, ਵੈਭਵ ਅਰੋੜਾ, ਨਵੀਨ ਅਰੋੜਾ, ਹਰੀਸ਼ ਕੁਮਾਰ, ਅਸ਼ਵਨੀ ਕੁਮਾਰ, ਅਮਨਜੋਤ ਸਿੰਘ, ਸੁਨੀਲ ਖੰਨਾ, ਦੀਪ ਕੁਮਾਰ, ਰਾਜੇਸ਼ ਕੁਮਾਰ, ਗਗਨਦੀਪ ਸਿੰਘ, ਵਰੁਣ ਤਲਵਾੜ, ਰੋਹਿਤ, ਪਿ੍ੰਸ ਕੁਮਾਰ, ਸੁਮਿਤ ਤੇ ਦਲੀਪ ਨੂੰ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |