22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸ. ਕਪੂਰ ਸਿੰਘ ਜਾਖੜ ਮੈਮੋਰੀਅਲ ਵਾਲੀਬਾਲ ਟੂਰਨਾਮੈਂਟ ਜੋਗੀਵਾਲਾ ਟੀਮ ਨੇ ਜਿੱਤਿਆ <br/>

ਅਜੀਤ ਡੈਸਕ 30-12-2025
ਅਬੋਹਰ, 29 ਦਸੰਬਰ (ਵਿਵੇਕ ਹੂੜੀਆ)-ਸਬ-ਡਵੀਜ਼ਨ ਦੇ ਪਿੰਡ ਕਿੱਲਿ੍ਹਆਂਵਾਲੀ ਵਿਚ ਚੌਥਾ ਸ. ਕਪੂਰ ਸਿੰਘ ਜਾਖੜ ਮੈਮੋਰੀਅਲ ਦੋ-ਰੋਜ਼ਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਉਪਕਾਰ ਸਿੰਘ ਜਾਖੜ, ਨਵਜੋਤ ਸਿੰਘ, ਲਾਡੀ ਜਾਖੜ, ਟਹਿਲ ਸਿੰਘ, ਲਾਲੀ ਜਾਖੜ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਵੱਖ-ਵੱਖ ਪਿੰਡਾਂ ਦੀਆਂ 26 ਟੀਮਾਂ ਨੇ ਹਿੱਸਾ ਲਿਆ, ਜਿਸ ਵਿਚ ਪਿੰਡ ਜੋਗੀਵਾਲਾ ਦੀ ਟੀਮ ਨੇ ਪਿੰਡ ਰਾਮਕੋਟ ਦੀ ਟੀਮ ਨੂੰ ਹਰਾ ਕੇ ਟੂਰਨਾਮੈਂਟ ਜਿੱਤਿਆ | ਜੇਤੂ ਟੀਮ ਨੂੰ 15,000 ਰੁਪਏ ਦਾ ਨਕਦ ਇਨਾਮ, ਇਕ ਸ਼ੀਲਡ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਜਦੋਂ ਕਿ ਪਿੰਡ ਰਾਮਕੋਟ ਦੀ ਉਪ ਜੇਤੂ ਟੀਮ ਨੂੰ 7,500 ਰੁਪਏ ਦਾ ਨਕਦ ਇਨਾਮ, ਇੱਕ ਸ਼ੀਲਡ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਅਰੁਣ ਨਾਰੰਗ, ਜਸਪਿੰਦਰ ਸਿੰਘ ਜਾਖੜ, ਮੋਹਨ ਸਿੰਘ ਜਾਖੜ, ਸਰਪੰਚ ਦੇਸਾ ਸਿੰਘ ਅਤੇ ਸਮੂਹ ਪੰਚਾਇਤ ਮੈਂਬਰ, ਬੀਰਬਲ ਕੰਬੋਜ, ਅਮਨ ਮਾਨ, ਡਾ. ਸ਼ਿਵਾਂਸ਼ੂ ਭਾਦੂ, ਰਸ਼ਪ੍ਰੀਤ ਸਿੰਘ, ਆਕਾਸ਼ ਸਿੱਧੂ, ਨਵਦੀਪ ਮਾਹਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ 'ਤੇ ਬੈੱਸਟ ਸ਼ੂਟਰ ਪ੍ਰਸ਼ਾਂਤ ਅਤੇ ਬੈੱਸਟ ਨੇਟਰ ਨੀਰਜ ਨੂੰ 3100/- ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ |
ਅੱਜ ਕੀਤਾ ਜਾਵੇਗਾ ਸੁੰਦਰ ਭਜਨਾਂ ਦਾ ਗਾਇਨ-ਪ੍ਰਧਾਨ ਰਾਮ ਨਰੂਲਾ
ਗੁਰੂਹਰਸਹਾਏ, 29 ਦਸੰਬਰ (ਕਪਿਲ ਕੰਧਾਰੀ)-ਸ਼੍ਰੀ ਖਾਟੁੂ ਸ਼ਾਮ ਦੀ ਕਿਰਪਾ ਦੇ ਨਾਲ ਇਸ ਵਾਰ ਦੀ ਗਿਆਰਸ ਦਾ ਕੀਰਤਨ ਅੱਜ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਸ਼੍ਰੀ ਖਾਟੂ ਸ਼ਾਮ ਮੰਦਿਰ ਸੋਸਾਇਟੀ ਦੇ ਪ੍ਰਧਾਨ ਰਾਮ ਨਰੂਲਾ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 30 ਦਸੰਬਰ ਨੂੰ ਸ਼ਾਮ 7 ਵਜੇ ਭਗਵਾਨ ਪਰਸ਼ੂ ਰਾਮ ਧਰਮਸ਼ਾਲਾ ਨੇੜੇ ਸ਼੍ਰੀ ਖਾਟੂ ਸ਼ਾਮ ਮੰਦਿਰ ਵਿਖੇ ਸ਼੍ਰੀ ਖਾਟੂ ਸ਼ਾਮ ਜੀ ਦੀ ਗਿਆਰਸ ਦਾ ਕੀਰਤਨ ਧੂਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਬਾਬਾ ਖਾਟੂ ਸ਼ਾਮ ਦੇ ਸੁੰਦਰ ਭਜਨਾਂ ਦਾ ਗਾਇਨ ਕਰਨ ਪਹੰੁਚ ਰਹੇ ਭਜਨ ਗਾਇਕਾਂ ਵਲੋਂ ਕੀਤਾ ਜਾਵੇਗਾ | ਪ੍ਰਧਾਨ ਰਾਮ ਨਰੂਲਾ, ਵਾਈਸ ਪ੍ਰਧਾਨ ਸੁਰਿੰਦਰ ਕੁਮਾਰ, ਜਨਰਲ ਸਕੱਤਰ ਕੁਲਦੀਪ ਸ਼ਰਮਾ, ਖ਼ਜ਼ਾਨਚੀ ਸੰਦੀਪ ਕੁਮਾਰ, ਨੇ ਦੱਸਿਆ ਕਿ ਇਸ ਮੌਕੇ ਆਉਣ ਵਾਲੀ ਸੰਗਤ ਦੇ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ |

ਪਿਛਲੀ ਖ਼ਬਰ ਰਿਟਾਇਰਡ ਮਿਊਾਸੀਪਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਭਲਕੇ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੁਰਾਇਆ ਫ਼ਾਜ਼ਿਲਕਾ ਵਿਖੇ ਸਾਲ 2026 ਲਈ ਸਰਬਸੰਮਤੀ ਨਾਲ ਅਹੁਦੇਦਾਰ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।