05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਾਹਿੱਤ ਸਭਾ ਜ਼ੀਰਾ ਦੀ ਮੀਟਿੰਗ ਵਿਚ ਚੱਲਿਆ ਰਚਨਾਵਾਂ ਦਾ ਦੌਰ <br/>

ਅਜੀਤ ਡੈਸਕ 29-12-2025
ਜ਼ੀਰਾ, 28 ਦਸੰਬਰ(ਪ੍ਰਤਾਪ ਸਿੰਘ ਹੀਰਾ)-ਸਾਹਿੱਤ ਸਭਾ ਜ਼ੀਰਾ ਰਜਿ ਦੀ ਮਹੀਨੇਵਾਰ ਮੀਟਿੰਗ ਪ੍ਰਧਾਨ ਗੁਰਚਰਨ ਸਿੰਘ ਨੂਰਪੁਰ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸਕੂਲ ਵਿਖੇ ਹੋਈ | ਮੀਟਿੰਗ ਵਿਚ ਚੰਦ ਸਿੰਘ ਗਿੱਲ ਚੇਅਰਮੈਨ ਯੋਜਨਾ ਬੋਰਡ ਜ਼ਿਲ੍ਹਾ ਫ਼ਿਰੋਜ਼ਪੁਰ ਉਚੇਚੇ ਤੌਰ 'ਤੇ ਪਹੁੰਚੇ | ਮੀਟਿੰਗ ਦੀ ਸ਼ੁਰੂਆਤ ਹੀਰਾ ਲਾਲ ਮਰਖਾਈ ਨੇ ਕਹਾਣੀ, ਖ਼ੁਸ਼ਖ਼ਬਰੀ ਨਾਲ ਕੀਤੀ ਗਈ | ਪਿ੍ਤਪਾਲ ਸਿੰਘ ਗੀਤ, ਮਾਹੀ ਮੇਰਾ ਫ਼ੁਲ ਵਰਗਾ, ਸੁਰਿੰਦਰ ਕੁਮਾਰ ਨੇ ਵਿਅੰਗ ਭਾਨੀਮਾਰ, ਗੁਰਦੇਵ ਸਿੰਘ ਮਰਖਾਈ ਨੇ, ਸੱਜਣਾਂ ਵੇ ਤੇਰੇ ਬਿਨ ਜਿਊਣਾ ਕਾਹਦਾ, ਸ਼ੁਭਮ ਚੌਹਾਨ ਨੇ ਕਵਿਤਾ, ਸਾਨੂੰ ਥਾਪੜਾ ਗੁਰੂ ਗੋਬਿੰਦ ਸਿੰਘ ਜੀ ਦਾ, ਹਰੀਦਾਸ ਚੌਹਾਨ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਹਿੰਦੀ ਵਿਚ ਕਵਿਤਾ ਤਾਰਾ ਸਿੰਘ ਫ਼ੌਜੀ ਨੇ,ਬਿਰਹੋਂ ਦੀ ਚਿਣਗ ਅਤੇ ਤਿੰਨ ਰੰਗ ਨਹੀਂ ਲੱਭਣੇ, ਸੁਖਰਾਜ ਸਿੰਘ ਜ਼ੀਰਾ ਨੇ ਕਵਿਤਾ, ਲਗਾਤਾਰ ਹੀ ਘੰਟੀ ਵੱਜੀ ਬੂਹਾ ਲੱਗਿਆ ਖੋਲ੍ਹਣ, ਪੇਸ਼ ਕੀਤੀਆਂ | ਇਸ ਮੌਕੇ ਗੁਰਦੇਵ ਸਿੰਘ ਰਿਟਾਇਰਡ ਹੈੱਡ ਮਾਸਟਰ ਵਲੋਂ ਸਾਹਿੱਤ ਦੀ ਵਿਧਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਹਰਚਰਨ ਸਿੰਘ ਚੋਹਲਾ ਨੇ ਨੈਸ਼ਨਲ ਹਾਈਵੇ ਨੰਬਰ 44 ਦੇ ਸਫ਼ਰ ਬਾਰੇ ਆਪਣੀ ਵਾਰਤਾ ਪੇਸ਼ ਕੀਤੀ | ਮੀਟਿੰਗ ਦੀ ਸਮਾਪਤੀ ਉਪਰੰਤ ਐਡਵੋਕੇਟ ਹਰਦੀਪ ਸਿੰਘ ਸ਼ੇਰਗਿੱਲ ਨੇ ਸਾਰੀਆਂ ਰਚਨਾਵਾਂ ਉੱਪਰ ਟਿੱਪਣੀ ਨੁਮਾ ਲੈਕਚਰ ਦਿੱਤਾ | ਮੀਟਿੰਗ ਵਿਚ ਪਰਮਜੀਤ ਸਿੰਘ ਬਰਾੜ, ਬਲਵੀਰ ਸਿੰਘ ਲੋਹਗੜ੍ਹ, ਛਿੰਦਰ ਸਿੰਘ, ਜਗਰਾਜ ਸਿੰਘ ਰਾਜੂ ਆਦਿ ਮੈਂਬਰ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਜਨਰਲ ਸਕੱਤਰ ਦਲਜੀਤ ਰਾਏ ਕਾਲੀਆ ਨਿਭਾਈ ਗਈ | ਰਚਨਾਵਾਂ ਉੱਪਰ ਭਖਵੀਂ ਪਰ ਉਸਾਰੂ ਚਰਚਾ ਵੀ ਹੋਈ | ਇਹ ਇਸ ਮੌਕੇ ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਭਾ ਦੀ ਅਗਲੀ ਜ਼ਰੂਰੀ ਮੀਟਿੰਗ 25 ਜਨਵਰੀ 2026 ਨੂੰ ਸਵੇਰੇ 10 ਵਜੇ ਹੋਵੇਗੀ | ਜਿਸ ਵਿਚ ਸਾਹਿੱਤ ਸਭਾ ਦੀ ਨਵੀਂ ਚੋਣ ਕੀਤੀ ਜਾਵੇਗੀ ਉਹਨਾਂ ਨੇ ਇਲਾਕੇ ਦੇ ਸਾਹਿਤਕਾਰਾਂ ਨੂੰ ਇਸ ਮੀਟਿੰਗ ਵਿਚ ਜ਼ਰੂਰੀ ਤੌਰ 'ਤੇ ਪਹੁੰਚਣ ਦੀ ਬੇਨਤੀ ਕੀਤੀ |

ਪਿਛਲੀ ਖ਼ਬਰ ਪਲਾਸਟਿਕ ਫ਼ੈਕਟਰੀ 'ਚ ਲੱਗੀ ਅੱਗ ਅਗਲੀ ਖ਼ਬਰ ਐਸ. ਐੱਚ. ਓ. ਨੇ ਅਹੁਦਾ ਸੰਭਾਲਦਿਆਂ ਹੀ ਖ਼ਤਰਨਾਕ ਅਪਰਾਧੀ ਨੂੰ ਕੀਤਾ ਗਿ੍ਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।