ਮਮਦੋਟ, 4 ਦਸੰਬਰ (ਸੁਖਦੇਵ ਸਿੰਘ ਸੰਗਮ)-14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਭਾਰਤੀ ਕਿਸਾਨ ਯੂਨੀਅਨ ਮਝੈਲ ਵਲੋਂ ਸਰਕਾਰ ਦੀ ਹੁਣ ਤੱਕ ਦੀ ਕੀਤੀ ਵਾਅਦਾ ਖ਼ਿਲਾਫ਼ੀ ਬਾਰੇ ਸਵਾਲ ਪੁੱਛਣ ਦੀ ਰੂਪ ਰੇਖਾ ਉਲੀਕੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਜ਼ਿਲ੍ਹਾ ਪੈੱ੍ਰਸ ਸਕੱਤਰ ਬਲਵਿੰਦਰ ਸਿੰਘ ਕਾਲੂ ਅਰਾਈਾ ਅਤੇ ਬਲਾਕ ਸਲਾਹਕਾਰ ਪਿਆਰਾ ਸਿੰਘ ਨੇ ਦੱਸਿਆ ਕਿ ਆਉਂਦੀਆਂ ਬਲਾਕ ਸੰਮਤੀ 'ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਸਰਕਾਰ ਦੇ ਉਮੀਦਵਾਰ ਲੋਕ ਕਚਹਿਰੀ ਵਿਚ ਵੋਟਾਂ ਲੈਣ ਲਈ ਜਾਣਗੇ, ਇਸ ਦੌਰਾਨ ਲੋਕਾਂ ਵਲੋਂ ਸਰਕਾਰ ਦੁਆਰਾ ਕੀਤੇ ਗਏ ਹੁਣ ਤੱਕ ਦੇ ਵਾਅਦੇ ਕਿ ਸਰਹੱਦੀ ਖੇਤਰ ਦੀਆਂ ਸਮੱਸਿਆਵਾਂ ਜਿਵੇਂ ਰੇਤ ਮਾਫ਼ੀਆ, ਬਜਰੀ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਕੱਚੇ ਕਾਮਿਆਂ ਦੀਆਂ ਜਾਇਜ਼ ਮੰਗਾਂ ਮੰਨਣ ਅਤੇ ਸੂਬੇ ਦੇ ਚੌਹ ਤਰਫ਼ਾਂ ਵਿਕਾਸ ਕਰਨ ਆਦਿ ਨੂੰ ਲੈ ਕੇ ਹੁਣ ਤੱਕ ਸਰਕਾਰ ਵਲੋਂ ਕੀਤੇ ਗਏ ਨਾਂ-ਮਾਤਰ ਕੰਮ ਬਾਰੇ ਸਵਾਲਾਂ ਦੇ ਜਵਾਬ ਲਏ ਜਾਣਗੇ | ਇਸ ਦੌਰਾਨ ਯੂਨੀਅਨ ਵਲੋਂ ਸਰਬਸੰਮਤੀ ਨਾਲ ਬਲਵਿੰਦਰ ਸਿੰਘ ਨੂੰ ਕਾਲੂ ਅਰਾਈਾ ਹਿਠਾੜ ਅਤੇ ਪਿਆਰਾ ਸਿੰਘ ਨੂੰ ਪਿੰਡ ਪੋਜੋ ਕਿ ਦੇ ਇਲਾਕੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਦੌਰਾਨ ਉਕਤ ਆਗੂਆਂ ਦੀ ਅਗਵਾਈ ਵਿਚ ਸਤਾ ਧਿਰ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਹੱਕ ਵਿਚ ਪ੍ਰਚਾਰ ਕਰਨ ਵਾਲੀ ਹਲਕਾ ਲੀਡਰਸ਼ਿਪ ਤੋਂ ਸਵਾਲਾਂ ਦੇ ਜਵਾਬ ਲਏ ਜਾਣਗੇ |