30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਪੀ.ਓ ਸਟਾਫ਼ ਨੇ 1 ਭਗੌੜਾ ਕੀਤਾ ਕਾਬੂ

ਅਜੀਤ ਡੈਸਕ 05-12-2025
ਜਲਾਲਾਬਾਦ,4 ਦਸੰਬਰ (ਜਤਿੰਦਰ ਪਾਲ ਸਿੰਘ)-ਪੀ.ਓ ਸਟਾਫ਼ ਨੇ 1 ਭਗੌੜੇ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ¢ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਓ ਸਟਾਫ਼ ਦੇ ਇੰਚਾਰਜ ਏ.ਐੱਸ.ਆਈ ਰਤਨ ਲਾਲ ਨੇ ਦੱਸਿਆ ਕਿ ਐੱਸ.ਐੱਸ.ਪੀ.ਗੁਰਮੀਤ ਸਿੰਘ, ਐੱਸ.ਪੀ.ਡੀ ਮੁਖ਼ਤਿਆਰ ਸਿੰਘ ਰਾਏ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਵਲ਼ੋਂ ਭਗੌੜਿਆਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਅੱਜ ਪੀ.ਓ ਸਟਾਫ਼ ਨੇ 82/83 ਸੀ.ਆਰ.ਪੀ.ਸੀ ਤਹਿਤ ਚੱਲੇ ਆ ਰਹੇ ਭਗੌੜੇ ਸੁਰਿੰਦਰ ਸਿੰਘ ਪੁੱਤਰ ਰੁਲੀਆ ਸਿੰਘ ਨਿਵਾਸੀ ਬਾਹਮਣੀ ਫਾਟਕ ਦੇ ਨੇੜੇ, ਗੁਰੂ ਨਾਨਕ ਨਗਰੀ, ਜਲਾਲਾਬਾਦ ਨੂੰ ਅੱਜ ਕਾਬੂ ਕੀਤਾ ਹੈ ¢ ਉਨ੍ਹਾਂ ਦੱਸਿਆ ਮੁਕੱਦਮਾ ਨੰ 90/2024 ਅੰਡਰ ਸੈਕਸ਼ਨ 61/1/14 ਐਕਸਾਈਜ਼ ਐਕਟ ਅਧੀਨ ਥਾਣਾ ਸਿਟੀ ਜਲਾਲਾਬਾਦ ਅਧੀਨ ਉਕਤ ਵਿਅਕਤੀ 'ਤੇ ਮਾਮਲਾ ਦਰਜ਼ ਕੀਤਾ ਗਿਆ ਸੀ ਤੇ ਮਾਣਯੋਗ ਅਦਾਲਤ 'ਚ ਪੇਸ਼ ਨਾ ਹੋਣ 'ਤੇ ਉਸ ਨੂੰ ਭਗੌੜਾ ਕਰਾਰ ਕਰ ਦਿੱਤਾ ਗਿਆ ਤੇ ਉਕਤ ਭਗੌੜੇ ਨੂੰ ਅੱਜ ਕਾਬੂ ਕਰਕੇ ਥਾਣਾ ਸਿਟੀ ਜਲਾਲਾਬਾਦ ਦੇ ਹਵਾਲੇ ਕੀਤਾ ਗਿਆ ਹੈ¢ ਪੁਲਿਸ ਵਲ਼ੋਂ ਅਗਲੀ ਕਾਰਵਾਈ ਕਰਕੇ, ਉਕਤ ਵਿਅਕਤੀ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ¢ਇਸ ਮੌਕੇ ਪੀ.ਓ ਸਟਾਫ਼ ਦੇ ਇੰਚਾਰਜ ਏ.ਐੱਸ.ਆਈ ਰਤਨ ਲਾਲ, ਐੱਚ.ਸੀ ਜਸਵਿੰਦਰ ਸਿੰਘ, ਐੱਚ.ਸੀ ਮਨਵੀਰ ਸਿੰਘ ਆਦਿ ਹਾਜ਼ਰ ਸਨ ¢
ਪਿਛਲੀ ਖ਼ਬਰ ਭਾਜਪਾ ਦੇ 16 ਉਮੀਦਵਾਰਾਂ ਨੇ ਬਲਾਕ ਸੰਮਤੀ ਚੋਣਾਂ ਲਈ ਦਾਖ਼ਲ ਕਰਵਾਏ ਨਾਮਜ਼ਦਗੀ ਪੱਤਰ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਉਮੀਦਵਾਰਾਂ ਨੂੰ ਪੁੱਛੇ ਜਾਣਗੇ ਸਵਾਲ-ਭਾਕਿਯੂ ਮਝੈਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।