30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਭਾਜਪਾ ਦੇ 16 ਉਮੀਦਵਾਰਾਂ ਨੇ ਬਲਾਕ ਸੰਮਤੀ ਚੋਣਾਂ ਲਈ ਦਾਖ਼ਲ ਕਰਵਾਏ ਨਾਮਜ਼ਦਗੀ ਪੱਤਰ <br/>

ਭਾਜਪਾ ਉਮੀਦਵਾਰ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 05-12-2025
ਅਬੋਹਰ, 4 ਦਸੰਬਰ(ਵਿਵੇਕ ਹੂੜੀਆ)-ਸਥਾਨਕ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ਅਬੋਹਰ ਵਿਧਾਨ ਸਭਾ ਹਲਕੇ ਅਧੀਨ ਬਲਾਕ ਸਮਿਤੀ ਚੋਣਾਂ ਲਈ 16 ਭਾਜਪਾ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਸ ਮੌਕੇ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਅਬੋਹਰ ਲਈ ਝੂਠੇ ਵਾਅਦੇ ਕਰਨ ਤੋਂ ਇਲਾਵਾ ਕੁੱਝ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਗੁਆਂਢੀ ਰਾਜ ਹਰਿਆਣਾ ਅਤੇ ਰਾਜਸਥਾਨ ਵਿਕਾਸ ਦੇ ਮਾਮਲੇ ਵਿਚ ਪੰਜਾਬ ਨੂੰ ਪਛਾੜ ਗਏ ਹਨ ਕਿਉਂਕਿ ਉੱਥੇ ਡਬਲ ਇੰਜਨ ਭਾਜਪਾ ਸਰਕਾਰ ਹੈ | ਉਨ੍ਹਾਂ ਸਾਰੇ ਭਾਜਪਾ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਪਹੁੰਚਾਉਣਾ ਚਾਹੀਦਾ ਹੈ ਤਾਂ ਜੋ ਭਾਜਪਾ ਉਮੀਦਵਾਰ ਦੀ ਜਿੱਤ ਵੱਡੀ ਹੋ ਸਕੇ | ਬਲਾਕ ਸੰਮਤੀ ਚੋਣਾਂ ਲਈ ਸੀਡ ਫਾਰਮ ਪੱਕਾ ਤੋਂ ਛਿੰਦਰਪਾਲ ਸਿੰਘ, ਦਾਨੇਵਾਲਾ ਸਤਕੋਸੀ ਤੋਂ ਮਨਦੀਪ ਕੌਰ, ਪੰਨੀਵਾਲਾ ਮਾਹਲਾ ਤੋਂ ਪਰਮਜੀਤ ਸਿੰਘ, ਢਾਣੀ ਕੈਲਾਸ਼ ਨਗਰ ਤੋਂ ਪਿੰਕੀ, ਪੰਜਕੋਸੀ ਤੋਂ ਸੁਨੀਤਾ, ਮੌਜਗੜ੍ਹ ਤੋਂ ਰੇਣੂ ਦੇਵੀ, ਕਿੱਲਿ੍ਹਆਂਵਾਲੀ ਤੋਂ ਪਰਮੇਸ਼ਵਰੀ ਦੇਵੀ, ਦੀਵਾਨ ਖੇੜਾ ਤੋਂ ਅੰਜੂ ਰਾਣੀ, ਢਾਣੀ ਕਰਨੈਲ ਸਿੰਘ ਤੋਂ ਆਸ਼ਾ ਰਾਣੀ, ਗਿੱਦੜਾਂ ਵਾਲੀ ਤੋਂ ਗੁਰਮੀਤ ਕੌਰ, ਦੌਲਤਪੁਰਾ ਤੋਂ ਜਗਮੀਤ ਕੌਰ, ਜੰਡਵਾਲਾ ਹਨੂਵੰਤਾ ਤੋਂ ਰਾਮ ਸਵਰੂਪ, ਖੂਈਆਂ ਸਰਵਰ ਤੋਂ ਇੰਦਰ ਸਿੰਘ, ਕੱਲਰ ਖੇੜਾ ਤੋਂ ਪੂਰਨ ਰਾਮ, ਗੁੰਮਜ਼ਾਲ ਤੋਂ ਫ਼ਤਿਹ ਸਿੰਘ, ਦਲਮੀਰ ਖੇੜਾ ਤੋਂ ਗੁਰਮੀਤ ਸਿੰਘ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਜੋੜਕੀ ਅੰਧੇਵਾਲੀ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ <br/> ਅਗਲੀ ਖ਼ਬਰ ਪੀ.ਓ ਸਟਾਫ਼ ਨੇ 1 ਭਗੌੜਾ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।